ਅਮਰੀਕਾ ਨੇ ਭਾਰਤ ’ਤੇ ਟੈਕਸ 27 ਤੋਂ ਘਟਾ ਕੇ 26 ਫੀਸਦ ਕੀਤਾ
ਨਵੀਂ ਦਿੱਲੀ, 4 ਅਪਰੈਲ ਅਮਰੀਕਾ ਨੇ ਭਾਰਤ ’ਤੇ ਲਾਇਆ ਜਾਣ ਵਾਲਾ ਦਰਾਮਦ ਟੈਕਸ 27 ਫੀਸਦ ਤੋਂ ਘਟਾ ਕੇ 26 ਫੀਸਦ ਕਰ ਦਿੱਤਾ ਹੈ। ਇਹ ਟੈਕਸ 9 ਅਪਰੈਲ ਤੋਂ ਲਾਗੂ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਲੰਘੇ ਬੁੱਧਵਾਰ ਵੱਖ ਵੱਖ ਦੇਸ਼ਾਂ...
Advertisement
ਨਵੀਂ ਦਿੱਲੀ, 4 ਅਪਰੈਲ
ਅਮਰੀਕਾ ਨੇ ਭਾਰਤ ’ਤੇ ਲਾਇਆ ਜਾਣ ਵਾਲਾ ਦਰਾਮਦ ਟੈਕਸ 27 ਫੀਸਦ ਤੋਂ ਘਟਾ ਕੇ 26 ਫੀਸਦ ਕਰ ਦਿੱਤਾ ਹੈ। ਇਹ ਟੈਕਸ 9 ਅਪਰੈਲ ਤੋਂ ਲਾਗੂ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਲੰਘੇ ਬੁੱਧਵਾਰ ਵੱਖ ਵੱਖ ਦੇਸ਼ਾਂ ਖ਼ਿਲਾਫ਼ ਜਵਾਬੀ ਟੈਕਸ ਦਾ ਐਲਾਨ ਕਰਦਿਆਂ ਇੱਕ ਚਾਰਟ ਦਿਖਾਇਆ ਸੀ ਜਿਸ ਵਿੱਚ ਭਾਰਤ, ਚੀਨ, ਬਰਤਾਨੀਆ ਤੇ ਯੂਰਪੀ ਯੂਨੀਅਨ ਜਿਹੇ ਮੁਲਕਾਂ ’ਤੇ ਲਾਏ ਜਾਣ ਵਾਲੇ ਨਵੇਂ ਟੈਕਸਾਂ ਦਾ ਜ਼ਿਕਰ ਸੀ। ਚਾਰਟ ਅਨੁਸਾਰ ਭਾਰਤ ਤੋਂ ਵਸੂਲੇ ਜਾਣ ਵਾਲੇ ਟੈਕਸ ਦੀ ਦਰ 26 ਫੀਸਦ ਸੀ ਜਦਕਿ ਵ੍ਹਾਈਟ ਹਾਊਸ ਦੇ ਦਸਤਾਵੇਜ਼ਾਂ ’ਚ ਭਾਰਤ ’ਤੇ 27 ਫੀਸਦ ਟੈਕਸ ਲਾਏ ਜਾਣ ਦਾ ਜ਼ਿਕਰ ਸੀ। ਹੁਣ ਨਵੇਂ ਦਸਤਾਵੇਜ਼ ’ਚ ਇਸ ਨੂੰ ਘਟਾ ਕੇ 26 ਫੀਸਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੁੱਛੇ ਜਾਣ ’ਤੇ ਸਨਅਤ ਮਾਹਿਰਾਂ ਨੇ ਕਿਹਾ ਕਿ ਟੈਕਸ ਦੇ ਇੱਕ ਫੀਸਦ ਘਟਣ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਵੇਗਾ। -ਪੀਟੀਆਈ
Advertisement
Advertisement