ਯੂਪੀ: ਅੰਬੇਡਕਰ ਦੀ ਮੂਰਤੀ ਨਹਿਰ ਵਿੱਚ ਸੁੱਟਣ ਕਾਰਨ ਤਣਾਅ
ਗੰਗਾਨਗਰ ਦੇ ਕੋਡਾਪੁਰ ਪਿੰਡ ਵਿੱਚ ਡਾ. ਬੀਆਰ ਅੰਬੇਡਕਰ ਦੀ ਮੂਰਤੀ ਨੂੰ ਕਥਿਤ ਤੌਰ ’ਤੇ ਪੁੱਟ ਕੇ ਨਹਿਰ ਵਿੱਚ ਸੁੱਟ ਦਿੱਤੇ ਜਾਣ ਤੋਂ ਬਾਅਦ ਤਣਾਅ ਭੜਕ ਗਿਆ। ਅਧਿਕਾਰੀਆਂ ਨੇ ਕਿਹਾ ਕਿ ਮਾਲ ਵਿਭਾਗ ਤੋਂ ਪ੍ਰਾਪਤ ਮੁੱਢਲੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ...
Advertisement
ਗੰਗਾਨਗਰ ਦੇ ਕੋਡਾਪੁਰ ਪਿੰਡ ਵਿੱਚ ਡਾ. ਬੀਆਰ ਅੰਬੇਡਕਰ ਦੀ ਮੂਰਤੀ ਨੂੰ ਕਥਿਤ ਤੌਰ ’ਤੇ ਪੁੱਟ ਕੇ ਨਹਿਰ ਵਿੱਚ ਸੁੱਟ ਦਿੱਤੇ ਜਾਣ ਤੋਂ ਬਾਅਦ ਤਣਾਅ ਭੜਕ ਗਿਆ। ਅਧਿਕਾਰੀਆਂ ਨੇ ਕਿਹਾ ਕਿ ਮਾਲ ਵਿਭਾਗ ਤੋਂ ਪ੍ਰਾਪਤ ਮੁੱਢਲੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਮੂਰਤੀ ਖੇਤਾਂ ਵਿੱਚੋਂ ਲੰਘਦੇ ਵਿਵਾਦਤ ਰਸਤੇ ’ਤੇ ਸਥਿਤ ਸੀ। ਅਣਪਛਾਤੇ ਬਦਮਾਸ਼ਾਂ ਨੇ ਮੂਰਤੀ ਨੂੰ ਹਟਾ ਦਿੱਤਾ ਅਤੇ ਨੇੜੇ ਦੀ ਨਹਿਰ ਵਿੱਚ ਸੁੱਟ ਦਿੱਤਾ।
ਡਿਪਟੀ ਕਮਿਸ਼ਨਰ ਆਫ਼ ਪੁਲੀਸ (ਗੰਗਾਨਗਰ) ਕੁਲਦੀਪ ਸਿੰਘ ਗੁਣਾਵਤ ਨੇ ਸੋਮਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਮੂਰਤੀ ਸਥਾਨਕ ਨਿਵਾਸੀਆਂ ਵਿੱਚ ਵਿਵਾਦ ਦਾ ਵਿਸ਼ਾ ਸੀ। ਗੁਣਾਵਤ ਨੇ ਕਿਹਾ ਕਿ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੰਬੇਡਕਰ ਦੀ ਇੱਕ ਨਵੀਂ ਮੂਰਤੀ ਜਲਦੀ ਹੀ ਲਗਾਈ ਜਾਵੇਗੀ, ਇਲਾਕੇ ਵਿੱਚ ਸਥਿਤੀ ਸ਼ਾਂਤੀਪੂਰਨ ਅਤੇ ਕਾਬੂ ਹੇਠ ਹੈ।
Advertisement
Advertisement
×