ਪਾਕਿ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਅਤਿਵਾਦੀ ਹਲਾਕ
ਜ਼ਖ਼ਮੀ ਹੋਏ ਇੱਕ ਹੋਰ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ; ਧਮਾਕਾਖੇਜ਼ ਸਮੱਗਰੀ ਬਰਾਮਦ
Advertisement
ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅੱਜ ਖ਼ੈਬਰ ਪਖ਼ਤੂਨਖ਼ਵਾ ’ਚ ਮੁਕਾਬਲੇ ਦੌਰਾਨ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਦੇ ਅਤਿਵਾਦੀ ਨੂੰ ਮਾਰ ਮੁਕਾਇਆ।
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਵੱਲੋਂ ਦਰਗਾਈ ਤਹਿਸੀਲ ਦੇ ਮਹਿਰਦਾਈ ਇਲਾਕੇ ਵਿੱਚ ਇੱਕ ਖ਼ੁਫੀਆ ਅਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਮੁਕਾਬਲੇ ’ਚ ਇੱਕ ਅਤਿਵਾਦੀ ਮਾਰਿਆ ਗਿਆ, ਜਦਕਿ ਅਫ਼ਗਾਨਿਸਤਾਨੀ ਦਹਿਸ਼ਤਗਰਦ ਸਈਅਦ ਹਬੀਬ ਨੁੂੰ ਸੁਰੱਖਿਆ ਬਲਾਂ ਨੇ ਕਾਬੂ ਕੀਤਾ ਹੈ, ਜੋ ਕਿ ਇਸ ਅਪਰੇਸ਼ਨ ਦੌਰਾਨ ਜ਼ਖ਼ਮੀ ਹੋਇਆ ਸੀ। ਅਤਿਵਾਦੀਆਂ ਕੋਲੋਂ ਵੱਡੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ, ਝੰਡੇ ਤੇ ਪਾਬੰਦੀਸ਼ੁਦਾ ਸਗੰਠਨ ਨਾਲ ਸਬੰਧਿਤ ਸਮੱਗਰੀ ਵੀ ਜ਼ਬਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਪੂਰੇ ਇਲਾਕੇ ਦੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਤਾਂ ਜੋ ਇਸ ਇਲਾਕੇ ਵਿੱਚ ਕਿਸੇ ਵੀ ਕਿਸਮ ਦੇ ਖ਼ਤਰੇ ਨੁੂੰ ਖ਼ਤਮ ਕੀਤਾ ਜਾ ਸਕੇ।
Advertisement
ਨਵੰਬਰ 2022 ਵਿੱਚ ਟੀਟੀਪੀ ਵੱਲੋਂ ਸਰਕਾਰ ਨਾਲ ਜਗਬੰਦੀ ਖ਼ਤਮ ਕਰਨ ਤੋਂ ਬਾਅਦ ਲਗਾਤਾਰ ਇਨ੍ਹਾਂ ਅਤਿਵਾਦੀ ਗਤੀਵੀਧੀਆਂ ਵਿੱਚ ਵਾਧਾ ਦੇਖਿਆ ਗਿਆ। ਖ਼ਾਸ ਕਰਕੇ ਖ਼ੈਬਰ ਪਖ਼ਤੂਨਖ਼ਵਾ ਤੇ ਬਲੋਚਿਤਾਨ ਵਿੱਚ ਸੁਰੱਖਿਆ ਬਲਾਂ ਅਤੇ ਪੁਲੀਸ ਨੁੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
Advertisement