ਮੈਡਰਿਡ ’ਚ ਅਮਰੀਕਾ ਤੇ ਚੀਨ ਵਿਚਾਲੇ ਗੱਲਬਾਤ ਮੁੜ ਸ਼ੁਰੂ
ਅਮਰੀਕਾ ਅਤੇ ਚੀਨ ਦੇ ਅਧਿਕਾਰੀ ਮੈਡਰਿਡ ਵਿੱਚ ਆਪਣੇ ਚੌਥੇ ਦੌਰ ਦੀ ਗੱਲਬਾਤ ਲਈ ਮਿਲਣ ਦੀ ਯੋਜਨਾ ਬਣਾ ਰਹੇ ਹਨ, ਜਿਸਦਾ ਉਦੇਸ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਪਾਰ ਯੁੱਧ ਵਿੱਚ ਜੰਗਬੰਦੀ ਨੂੰ ਵਧਾਉਣਾ ਹੈ।
ਇਸ ਸਾਲ ਦੇ ਸ਼ੁਰੂ ਵਿੱਚ ਵਪਾਰ ਯੁੱਧ ਨੇ ਵਿਸ਼ਵ ਅਰਥਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਕਈ ਅਸਥਾਈ ਜੰਗਬੰਦੀਆਂ ਤੋਂ ਬਾਅਦ ਸਬੰਧ ਸਥਿਰ ਹੋ ਗਏ ਹਨ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਚੀਨ ਤੋਂ ਦਰਾਮਦੀ ’ਤੇ ਲਗਾਏ ਗਏ ਅਮਰੀਕੀ ਟੈਰਿਫ ’ਤੇ ਤਾਜ਼ਾ ਵਿਰਾਮ ਨਵੰਬਰ ਵਿੱਚ ਖ਼ਤਮ ਹੋਣ ਵਾਲਾ ਹੈ ਅਤੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ’ਤੇ ਸਬੰਧਾਂ ਨੂੰ ਪਿੱਛੇ ਹਟਣ ਤੋਂ ਰੋਕਣ ਲਈ ਦਬਾਅ ਹੈ।
। ਫੈਡਰਲ ਰਿਜ਼ਰਵ ਵੱਲੋਂ ਇਸ ਹਫ਼ਤੇ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੀ ਉਮੀਦ ਹੈ ਇਹ ਕਦਮ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਹੈ, ਜੋ ਮਹਿੰਗਾਈ ਨੂੰ ਵੀ ਵਧਾ ਸਕਦਾ ਹੈ।
ਖਜ਼ਾਨਾ ਸਕੱਤਰ ਸਕਾਟ ਬੇਸੈਂਟ ਸੰਯੁਕਤ ਰਾਜ ਅਮਰੀਕਾ ਵੱਲੋਂ ਗੱਲਬਾਤ ਦੀ ਅਗਵਾਈ ਕਰਨਗੇ ਅਤੇ ਆਰਥਿਕ ਨੀਤੀ ਲਈ ਉਪ ਪ੍ਰਧਾਨ ਮੰਤਰੀ ਹੀ ਲਾਈਫੰਗ ਚੀਨ ਵੱਲੋਂ ਗੱਲਬਾਤ ਦੀ ਅਗਵਾਈ ਕਰਨਗੇ।
ਖਜ਼ਾਨਾ ਵਿਭਾਗ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੱਲਬਾਤ ਕੌਮੀਂ ਸੁਰੱਖਿਆ, ਆਪਸੀ ਹਿੱਤ ਦੇ ਆਰਥਿਕ ਅਤੇ ਵਪਾਰਕ ਮੁੱਦਿਆਂ, ਜਿਸ ਵਿੱਚ TikTok ਅਤੇ ਮਨੀ-ਲਾਂਡਰਿੰਗ ਨੈੱਟਵਰਕਾਂ ’ਤੇ ਸਹਿਯੋਗ ਸ਼ਾਮਲ ਹੈ ਜੋ ਸੰਯੁਕਤ ਰਾਜ ਅਤੇ ਚੀਨ ਦੋਵਾਂ ਲਈ ਖ਼ਤਰਾ ਹਨ, ’ਤੇ ਕੇਂਦਰਿਤ ਹੋਵੇਗੀ।