ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੈਨੇਡਾ ’ਚ ਛੋਟਾ ਜਹਾਜ਼ ਹਾਈਜੈਕ, ਲੈਂਡਿੰਗ ਮਗਰੋਂ ਮਸ਼ਕੂਕ ਵੈਨਕੂਵਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਰੌਇਲ ਕੈਨੇਡੀਅਨ ਮਾੳੂਂਟਿਡ ਪੁਲੀਸ ਨੇ ਅਜੇ ਤੱਕ ਜਾਰੀ ਨਹੀਂ ਕੀਤੀ ਮਸ਼ਕੂਕ ਦੀ ਪਛਾਣ
Advertisement
ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ’ਤੇ ਮੰਗਲਵਾਰ ਨੂੰ ਹਵਾਈ ਯਾਤਰਾ ਉਦੋਂ ਕੁਝ ਦੇਰ ਲਈ ਅਸਰਅੰਦਾਜ਼ ਹੋਈ ਜਦੋਂ ਇਕ ਛੋਟਾ ਜਹਾਜ਼, ਜਿਸ ਨੂੰ ਵੈਨਕੂਵਰ ਟਾਪੂ ਤੋਂ ਕਥਿਤ ਹਾਈਜੈਕ ਕੀਤਾ ਗਿਆ ਸੀ, ਹਵਾਈ ਖੇਤਰ ਵਿਚ ਦਾਖ਼ਲ ਹੋਇਆ। ਜਹਾਜ਼ ਹਾਲਾਂਕਿ ਹਵਾਈ ਅੱਡੇ ’ਤੇ ਸੁਰੱਖਿਅਤ ਉੱਤਰ ਗਿਆ ਤੇ ਮਸ਼ਕੂਕ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਅਜੇ ਤੱਕ ਨਾ ਤਾਂ ਮਸ਼ਕੂਕ ਦੀ ਪਛਾਣ ਦੱਸੀ ਤੇ ਨਾ ਹੀ ਹਾਈਜੈਕ ਪਿਛਲੇ ਮੰਤਵ ਬਾਰੇ ਕੁਝ ਦੱਸਿਆ।

ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਮੁਤਾਬਕ ਉਨ੍ਹਾਂ ਨੂੰ ਕਰੀਬ 1:10 ਵਜੇ PT (2010 GMT) ’ਤੇ ਰਿਪੋਰਟ ਮਿਲੀ ਕਿ ਇੱਕ ਛੋਟੇ ਜਹਾਜ਼ Cessna 172 ਨੂੰ ਹਾਈਜੈਕ ਕਰ ਲਿਆ ਗਿਆ ਹੈ ਅਤੇ ਉਹ ਵੈਨਕੂਵਰ ਦੇ ਹਵਾਈ ਖੇਤਰ ਵੱਲ ਜਾ ਰਿਹਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜਹਾਜ਼ ਨੂੰ ਇੱਕ ਇਕੱਲੇ ਵਿਅਕਤੀ ਵੱਲੋਂ ਉਡਾਇਆ ਜਾ ਰਿਹਾ ਸੀ, ਜਿਸ ਦੀ ਪਛਾਣ ਮਸ਼ਕੂਕ ਵਜੋਂ ਕੀਤੀ ਗਈ ਹੈ। ਜਹਾਜ਼ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ 1:45 ਵਜੇ PT (2045 GMT) ’ਤੇ ਹੇਠਾਂ ਉਤਰਿਆ, ਜਿੱਥੇ ਸ਼ੱਕੀ ਨੂੰ ਤੁਰੰਤ RCMP ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਦੌਰਾਨ ਕਿਸੇ ਸੱਟ ਫੇਟ ਜਾਂ ਨੁਕਸਾਨ ਦੀ ਰਿਪੋਰਟ ਨਹੀਂ ਕੀਤੀ ਗਈ। CBC ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਵਿਚ ਰਨਵੇ ’ਤੇ ਐਮਰਜੈਂਸੀ ਅਤੇ ਪੁਲੀਸ ਵਾਹਨਾਂ ਨਾਲ ਘਿਰਿਆ ਛੋਟਾ ਜਹਾਜ਼ ਦੇਖਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਜਹਾਜ਼ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਸਥਿਤ ਇੱਕ ਫਲਾਇੰਗ ਕਲੱਬ ਦਾ ਸੀ।

Advertisement

ਇਸ ਘਟਨਾ ਕਰਕੇ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ’ਤੇ ਨਿਯਮਤ ਕੰਮਕਾਜ ਨੂੰ ਅਸਥਾਈ ਤੌਰ ਮੁਅੱਤਲ ਕਰ ਦਿੱਤਾ ਗਿਆ, ਜਿਸ ਕਾਰਨ ਨੌਂ ਉਡਾਣਾਂ ਨੂੰ ਡਾਈਵਰਟ ਕਰਨਾ ਪਿਆ। ਜਹਾਜ਼ ਦੇ ਉਤਰਨ ਤੋਂ ਥੋੜ੍ਹੀ ਦੇਰ ਬਾਅਦ ਹਵਾਈ ਅੱਡੇ ਦਾ ਕੰਮਕਾਜ ਮੁੜ ਸ਼ੁਰੂ ਹੋ ਗਿਆ। ਆਰਸੀਐੱਮਪੀ ਨੇ ਸ਼ੱਕੀ ਦੀ ਪਛਾਣ ਜਾਂ ਉਦੇਸ਼ ਸਬੰਧੀ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ।

 

 

Advertisement