ਤਖ਼ਤਾਪਲਟ ਦੀ ਕੋਸ਼ਿਸ਼ ਲਈ ਰਾਸ਼ਟਰਪਤੀ ਨੂੰ 27 ਸਾਲ ਦੀ ਕੈਦ
ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜਾਂ ਦੇ ਇੱਕ ਪੈਨਲ ਨੇ ਵੀਰਵਾਰ ਨੂੰ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੂੰ 2022 ਦੀਆਂ ਚੋਣਾਂ ਵਿੱਚ ਹਾਰ ਦੇ ਬਾਵਜੂਦ ਅਹੁਦੇ ’ਤੇ ਬਣੇ ਰਹਿਣ ਲਈ ਤਖ਼ਤਾਪਲਟ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਉਣ ਤੋਂ ਬਾਅਦ 27 ਸਾਲ ਅਤੇ...
Advertisement
ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜਾਂ ਦੇ ਇੱਕ ਪੈਨਲ ਨੇ ਵੀਰਵਾਰ ਨੂੰ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੂੰ 2022 ਦੀਆਂ ਚੋਣਾਂ ਵਿੱਚ ਹਾਰ ਦੇ ਬਾਵਜੂਦ ਅਹੁਦੇ ’ਤੇ ਬਣੇ ਰਹਿਣ ਲਈ ਤਖ਼ਤਾਪਲਟ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਉਣ ਤੋਂ ਬਾਅਦ 27 ਸਾਲ ਅਤੇ ਤਿੰਨ ਮਹੀਨੇ ਕੈਦ ਦੀ ਸਜ਼ਾ ਸੁਣਾਈ।
ਬੋਲਸੋਨਾਰੋ ਇਸ ਸਮੇਂ ਬ੍ਰਾਜ਼ੀਲੀਆ ਵਿੱਚ ਘਰ ਵਿੱਚ ਨਜ਼ਰਬੰਦ ਹਨ। ਉਹ ਸਜ਼ਾ ਬਾਰੇ ਅਪੀਲ ਕਰ ਸਕਦੇ ਹਨ। ਪੈਨਲ ਵਿੱਚ ਕੇਸ ਦੀ ਸਮੀਖਿਆ ਕਰਨ ਵਾਲੇ ਪੰਜ ਜੱਜਾਂ ਵਿੱਚੋਂ ਚਾਰ ਨੇ ਸੱਜੇ-ਪੱਖੀ ਸਿਆਸਤਦਾਨ ਨੂੰ ਪੰਜ ਮਾਮਲਿਆਂ ਵਿੱਚ ਦੋਸ਼ੀ ਪਾਇਆ ਹੈ।
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਬਾਰੇ ਕਿਹਾ ਕਿ ਉਹ ਸਜ਼ਾ ਤੋਂ "ਬਹੁਤ ਨਾਖੁਸ਼" ਸਨ। ਵ੍ਹਾਈਟ ਹਾਊਸ ਤੋਂ ਰਵਾਨਾ ਹੁੰਦੇ ਸਮੇਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਬੋਲਸੋਨਾਰੋ ਨੂੰ ਸ਼ਾਨਦਾਰ ਵਿਅਕਤੀ ਵਜੋਂ ਦੇਖਿਆ ਹੈ।
Advertisement