ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰੂਸ ’ਚ ਜਹਾਜ਼ ਹਾਦਸਾਗ੍ਰਸਤ; 48 ਹਲਾਕ

ੳੁਡਾਣ ਭਰਦੇ ਸਮੇਂ ਰਾਡਾਰ ਤੋਂ ਗਾਇਬ ਹੋਇਆ ਜਹਾਜ਼; ਗਵਰਨਰ ਵੱਲੋਂ ਤਿੰਨ ਦਿਨ ਦੇ ਸੋਗ ਦਾ ਐਲਾਨ
ਰੂਸ ਦੇ ਅਮੂਰ ਖੇਤਰ ਵਿੱਚ ਤਿੰਦਾ ਨੇੜੇ ਜੰਗਲਾਂ ’ਚ ਹਾਦਸਾਗ੍ਰਸਤ ਹੋਏ ਅੰਗਾਰਾ ਏਅਰਲਾਈਨਜ਼ ਦੇ ਏਐੱਨ-24 ਯਾਤਰੀ ਜਹਾਜ਼ ਦਾ ਸੜ ਰਿਹਾ ਮਲਬਾ। -ਫੋਟੋ: ਰਾਇਟਰਜ਼
Advertisement

ਰੂਸ ਦੇ ਜੰਗਲੀ ਪੂਰਬੀ ਖੇਤਰ ਵਿੱਚ ਇਕ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਇਸ ਵਿੱਚ ਸਵਾਰ ਘੱਟੋ-ਘੱਟ 48 ਵਿਅਕਤੀਆਂ ਦੀ ਮੌਤ ਹੋ ਗਈ। ਅਮੂਰ ਖੇਤਰ ਦੇ ਮੁਖੀ ਨੇ ਅੱਜ ਇਕ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਏਐੱਨ-24 ਯਾਤਰੀ ਜਹਾਜ਼ ਰੂਸ-ਚੀਨ ਸਰਹੱਦ ’ਤੇ ਸਥਿਤ ਬਲਾਗੋਵੇਸ਼ਚੈਂਸਕ ਸ਼ਹਿਰ ਤੋਂ ਤਿੰਦਾ ਸ਼ਹਿਰ ਵੱਲ ਉਡਾਣ ਭਰਦੇ ਸਮੇਂ ਰਾਡਾਰ ਤੋਂ ਗਾਇਬ ਹੋ ਗਿਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਬਾਅਦ ਵਿੱਚ ਬਚਾਅ ਕਰਮੀਆਂ ਨੂੰ ਸੰਘਣੇ ਜੰਗਲਾਂ ਨਾਲ ਘਿਰੀ ਇਕ ਪਹਾੜੀ ’ਤੇ ਜਹਾਜ਼ ਦਾ ਸੜਦਾ ਹੋਇਆ ਮਲਬਾ ਮਿਲਿਆ। ਖੇਤਰ ਦੇ ਗਵਰਨਰ ਵੈਸਿਲੀ ਓਰਲੋਵ ਨੇ ਕਿਹਾ ਕਿ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਹਾਦਸੇ ਵਿੱਚ ਮਾਰੇ ਗਏ ਹਨ। ਉਨ੍ਹਾਂ ਤਿੰਨ ਦਿਨ ਦੇ ਸ਼ੋਕ ਦਾ ਐਲਾਨ ਵੀ ਕੀਤਾ ਹੈ।

Advertisement

ਇਸ ਤੋਂ ਪਹਿਲਾਂ ਰੂਸ ਦੇ ਸਰਕਾਰੀ ਮੀਡੀਆ ਵੱਲੋਂ ਪ੍ਰਸਾਰਿਤ ਘਟਨਾ ਸਥਾਨ ਦੀਆਂ ਤਸਵੀਰਾਂ ’ਚ ਸੰਘਣੇ ਜੰਗਲਾਂ ਵਿਚਾਲੇ ਮਲਬਾ ਖਿੱਲਰਿਆ ਹੋਇਆ ਦਿਖ ਰਿਹਾ ਸੀ, ਜਿਸ ਦੇ ਚਾਰੋਂ ਪਾਸੇ ਧੂੰਆਂ ਉੱਠ ਰਿਹਾ ਸੀ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇਲਾਕੇ ਵਿੱਚ ਮੌਸਮ ਖ਼ਰਾਬ ਸੀ। ਸਥਾਨਕ ਟਰਾਂਸਪੋਰਟ ਪ੍ਰੋਸਿਕਿਊਟਰ ਦਫ਼ਤਰ ਨੇ ਦੱਸਿਆ ਸੀ ਕਿ ਜਹਾਜ਼ ਤਿੰਦਾ ਤੋਂ 15 ਕਿਲੋਮੀਟਰ ਦੱਖਣ ਵਿੱਚ ਹਾਦਸਾਗ੍ਰਸਤ ਹੋਇਆ। ਦਫ਼ਤਰ ਨੇ ਆਨਲਾਈਨ ਬਿਆਨ ਵਿੱਚ ਕਿਹਾ ਕਿ ਜਹਾਜ਼ ਨੇ ਉਤਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨਾਲ ਸੰਪਰਕ ਟੁੱਟ ਗਿਆ। ਖੇਤਰੀ ਗਵਰਨਰ ਵਾਸਿਲੀ ਓਰਲੋਵ ਨੇ ਪਹਿਲਾਂ ਕਿਹਾ ਸੀ ਕਿ ਏਐੱਨ-24 ਯਾਤਰੀ ਜਹਾਜ਼ ਵਿੱਚ ਪੰਜ ਬੱਚਿਆਂ ਸਣੇ 43 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ। ਜਹਾਜ਼ ਰੂਸ-ਚੀਨ ਸਰਹੱਦ ’ਤੇ ਸਥਿਤ ਬਲਾਗੋਵੇਸ਼ਚੈਂਸਕ ਸ਼ਹਿਰ ਤੋਂ ਤਿੰਦਾ ਸ਼ਹਿਰ ਜਾ ਰਿਹਾ ਸੀ। ਉੱਧਰ, ਰੂਸ ਦੇ ਐਮਰਜੈਂਸੀ ਹਾਲਾਤ ਮੰਤਰਾਲੇ ਨੇ ਦੱਸਿਆ ਸੀ ਕਿ ਜਹਾਜ਼ ਵਿੱਚ 48 ਲੋਕ ਸਵਾਰ ਸਨ।

Advertisement