ਪਟਿਆਲਾ: ਪੀਆਰਟੀਸੀ ਬੱਸ ਡਰਾਈਵਰ ਦੀ ਲਾਸ਼ ਬੱਸ ਸਟੈਂਡ ਮੂਹਰੇ ਰੱਖ ਕੇ ਪ੍ਰਦਰਸ਼ਨ ਕੀਤਾ ਤੇ ਚੱਕਾ ਜਾਮ
ਸਰਬਜੀਤ ਸਿੰਘ ਭੰਗੂ ਪਟਿਆਲਾ, 14 ਜੁਲਾਈ ਪੀਆਰਟੀਸੀ ਦੀ ਬੱਸ ਦੇ ਨਾਲ ਹੀ ਰੁੜ੍ਹੇ ਡਰਾਈਵਰ ਸਤਿਗੁਰ ਸਿੰਘ ਦੀ ਲਾਸ਼ ਅੱਜ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਇਥੇ ਨਵੇਂ ਬੱਸ ਸਟੈਂਡ ਵਾਲੇ ਚੌਕ ਵਿੱਚ ਰੱਖ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮ੍ਰਿਤਕ ਪਿੰਡ ਰਾਇਧਰਾਨਾ ਦਾ...
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਜੁਲਾਈ
Advertisement
ਪੀਆਰਟੀਸੀ ਦੀ ਬੱਸ ਦੇ ਨਾਲ ਹੀ ਰੁੜ੍ਹੇ ਡਰਾਈਵਰ ਸਤਿਗੁਰ ਸਿੰਘ ਦੀ ਲਾਸ਼ ਅੱਜ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਇਥੇ ਨਵੇਂ ਬੱਸ ਸਟੈਂਡ ਵਾਲੇ ਚੌਕ ਵਿੱਚ ਰੱਖ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮ੍ਰਿਤਕ ਪਿੰਡ ਰਾਇਧਰਾਨਾ ਦਾ ਵਸਨੀਕ ਸੀ। ਉਂਝ ਇਸ ਬੱਸ ਦੇ ਕੰਡਕਟਰ ਜਗਸੀਰ ਸਿੰਘ ਦੀ ਮੌਤ ਹੋ ਚੁੱਕੀ ਹੈ। ਪ੍ਰਦਰਸ਼ਨਕਾਰੀ ਮੁਲਾਜ਼ਮ ਮ੍ਰਿਤਕਾਂ ਦੇ ਵਾਰਸਾਂ ਨੂੰ ਨੌਕਰੀ ਤੇ ਇੱਕ-ਇੱਕ ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਕੰਡਕਟਰ ਪਟਿਆਲਾ ਦੇ ਪਿੰਡ ਖੇੜੀਵਰਨਾ ਦਾ ਰਹਿਣ ਵਾਲਾ ਸੀ। 8 ਜੁਲਾਈ ਦੀ ਸਵੇਰ ਨੂੰ ਹਿਮਾਚਲ ਗਈ ਇਹ ਬੱਸ ਜਦੋਂ ਸਵਾਰੀਆਂ ਉਤਰ ਕੇ ਪਾਰਕਿੰਗ ਵਿੱਚ ਸੀ ਤਾਂ ਅੱਧੀ ਰਾਤ ਨੂੰ ਆਇਆ ਪਾਣੀ ਬੱਸ ਨੂੰ ਰੋੜ ਕੇ ਲੈ ਗਿਆ। ਇਸ ਦੌਰਾਨ ਪੀਆਰਟੀਸੀ ਦੇ ਮੁਲਜ਼ਮਾਂ ਨੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ।
Advertisement
×