ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਕਿ: ਕੇਪੀਕੇ ਵਿਧਾਨ ਸਭਾ ਲਈ ਸਿੱਖ ਆਗੂ ਦੀ ਚੋਣ

ਜਮੀਅਤ ਉਲੇਮਾ-ਏ-ਇਸਲਾਮ ਨੂੰ ਅਲਾਟ ਕੀਤੀ ਗਈ ਰਾਖਵੀਂ ਸੀਟ
ਸੰਕੇਤਕ ਤਸਵੀਰ
Advertisement
ਸੂਬਾਈ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਜਮੀਅਤ ਉਲੇਮਾ-ਏ-ਇਸਲਾਮ (ਐੱਫ) ਨੂੰ ਅਲਾਟ ਕੀਤੀ ਗਈ ਘੱਟ ਗਿਣਤੀ ਸੀਟ ’ਤੇ ਇੱਕ ਸਿੱਖ ਧਾਰਮਿਕ ਆਗੂ ਪਾਕਿਸਤਾਨ ਦੀ ਖੈਬਰ-ਪਖਤੂਨਖਵਾ ਅਸੈਂਬਲੀ ਦਾ ਮੈਂਬਰ ਚੁਣਿਆ ਗਿਆ ਹੈ।

ਜੇਯੂਆਈ-ਐੱਫ ਦੇ ਨਾਮਜ਼ਦ ਗੁਰਪਾਲ ਸਿੰਘ ਨੂੰ ਘੱਟ ਗਿਣਤੀਆਂ ਲਈ ਰਾਖਵੀਂ ਸੀਟ ’ਤੇ ਬਿਨਾਂ ਵਿਰੋਧ ਚੁਣਿਆ ਗਿਆ, ਜੋ ਘੱਟ ਗਿਣਤੀ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।

Advertisement

ਗੁਰਪਾਲ ਸਿੰਘ ਖੈਬਰ ਜ਼ਿਲ੍ਹੇ ਦੇ ਬਾੜਾ ਵਿੱਚ ਮਲਿਕ ਦੀਨ ਖੇਲ ਕਬੀਲੇ ਤੋਂ ਹਨ।

ਅਵਾਮੀ ਨੈਸ਼ਨਲ ਪਾਰਟੀ ਦੀ ਸ਼ਾਹਿਦਾ ਵਹੀਦ ਨੂੰ ਸੂਬਾਈ ਅਸੈਂਬਲੀ ਵਿੱਚ ਮਹਿਲਾਵਾਂ ਲਈ ਰਾਖਵੀਂ ਸੀਟ ’ਤੇ ਡਰਾਅ ਰਾਹੀਂ ਚੁਣਿਆ ਗਿਆ।

ਡਰਾਅ ਲਈ ਪ੍ਰਕਿਰਿਆ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਅਤੇ ਜੇਯੂਆਈ-ਐੱਫ ਵਿਚਕਾਰ ਇੱਕ ਰਾਖਵੀਂ ਘੱਟ ਗਿਣਤੀ ਸੀਟ ਅਤੇ ਏਐੱਨਪੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਦ ਮੈਂਬਰਾਂ ਵਿਚਕਾਰ ਇੱਕ ਰਾਖਵੀਂ ਮਹਿਲਾ ਸੀਟ ਦੀ ਵੰਡ ਲਈ ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਸੀ।

ਕਾਰਵਾਈ ਦੌਰਾਨ ਪੀਐੱਮਐੱਲ-ਐੱਨ ਦੇ ਵਫ਼ਦ ਨੇ ਰਸਮੀ ਤੌਰ ’'ਤੇ ਆਪਣੇ ਉਮੀਦਵਾਰ ਗੋਰਸਰਨ ਲਾਲ ਦੀ ਨਾਮਜ਼ਦਗੀ ਜੇਯੂਆਈ-ਐੱਫ ਦੇ ਨਾਮਜ਼ਦ ਗੁਰਪਾਲ ਸਿੰਘ ਦੀ ਹਮਾਇਤ ਕਰਦਿਆਂ ਵਾਪਸ ਲੈ ਲਈ।

ਨਤੀਜੇ ਵਜੋਂ ਰਾਖਵੀਂ ਘੱਟ ਗਿਣਤੀ ਸੀਟ ਜੇਯੂਆਈ-ਐੱਫ ਨੂੰ ਦੇ ਦਿੱਤੀ ਗਈ, ਜਿਸ ਨਾਲ ਉਨ੍ਹਾਂ ਨੂੰ ਸੂਬਾਈ ਅਸੈਂਬਲੀ ਵਿੱਚ ਇੱਕ ਵਾਧੂ ਸੀਟ ਮਿਲੀ।

ਇਸੇ ਤਰ੍ਹਾਂ ਮਹਿਲਾਵਾਂ ਲਈ ਰਾਖਵੀਂ ਸੀਟ ਦੀ ਵੰਡ ਲਈ ਏਐੱਨਪੀ ਅਤੇ ਪੀਟੀਆਈ ਵਿਚਕਾਰ ਡਰਾਅ ਹੋਇਆ।

ਨਤੀਜਿਆਂ ਅਨੁਸਾਰ ਸ਼ਾਹਿਦਾ ਨੂੰ ਜੇਤੂ ਐਲਾਨਿਆ ਗਿਆ।

ਮਹਿਲਾਵਾਂ ਅਤੇ ਘੱਟ ਗਿਣਤੀਆਂ ਲਈ ਰਾਖਵੀਆਂ ਸੀਟਾਂ ਅਸੈਂਬਲੀਆਂ ਵਿੱਚ ਉਨ੍ਹਾਂ ਦੀ ਸੰਖਿਆਤਮਕ ਤਾਕਤ ਦੇ ਆਧਾਰ ’ਤੇ ਰਾਜਨੀਤਿਕ ਪਾਰਟੀਆਂ ਨੂੰ ਅਨੁਪਾਤਕ ਤੌਰ ’ਤੇ ਦਿੱਤੀਆਂ ਜਾਂਦੀਆਂ ਹਨ।

ਈਸੀਪੀ ਨੇ ਮੰਗਲਵਾਰ ਨੂੰ ਖੈਬਰ ਪਖਤੂਨਖਵਾ ਸੂਬਾਈ ਅਸੈਂਬਲੀ ਵਿੱਚ ਰਾਖਵੀਆਂ ਸੀਟਾਂ ਦੀ ਵੰਡ ਸਬੰਧੀ ਆਪਣੇ ਫ਼ੈਸਲੇ ਦਾ ਐਲਾਨ ਕੀਤਾ।

ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਪਿਛਲੇ ਸਾਲ ਦੀਆਂ ਚੋਣਾਂ ਤੋਂ ਬਾਅਦ ਖੈਬਰ ਪਖਤੂਨਖਵਾ ਵਿੱਚ ਸੂਬਾਈ ਸਰਕਾਰ ਬਣਾਈ ਸੀ।

Advertisement