ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲਾਪਤਾ ਰੂਸੀ ਜਹਾਜ਼ ਹੋਇਆ ਹਾਦਸਾਗ੍ਰਸਤ, 50 ਮੌਤਾਂ ਦਾ ਖ਼ਦਸ਼ਾ

ਜਹਾਜ਼ ਦਾ ਮਲਬਾ ਟਿੰਡਾ ਤੋਂ ਲਗਭਗ 15 ਕਿਲੋਮੀਟਰ ਦੂਰ ਪਹਾੜੀ ’ਤੇ ਮਿਲਿਆ
ਸੰਕੇਤਕ ਤਸਵੀਰ।
Advertisement

 

ਰੂਸ ਦੇ ਦੂਰ ਪੂਰਬ ਵਿੱਚ ਵੀਰਵਾਰ ਨੂੰ ਇੱਕ ਐਂਟੋਨੋਵ ਐਨ-24 ਯਾਤਰੀ ਜਹਾਜ਼, ਜਿਸ ਵਿੱਚ ਲਗਪਗ 50 ਲੋਕ ਸਵਾਰ ਸਨ, ਹਾਦਸਾਗ੍ਰਸਤ ਹੋ ਗਿਆ ਹੈ। ਰੂਸੀ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਸ਼ੁਰੂਆਤੀ ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਸੋਵੀਅਤ ਯੁੱਗ ਦੇ ਇਸ ਲਗਭਗ 50 ਸਾਲ ਪੁਰਾਣੇ ਜਹਾਜ਼ ਦਾ ਸੜਿਆ ਹੋਇਆ ਢਾਂਚਾ ਇੱਕ ਹੈਲੀਕਾਪਟਰ ਦੁਆਰਾ ਜ਼ਮੀਨ ’ਤੇ ਦੇਖਿਆ ਗਿਆ ਅਤੇ ਬਚਾਅ ਕਰਮਚਾਰੀ ਘਟਨਾ ਸਥਾਨ ’ਤੇ ਪਹੁੰਚ ਰਹੇ ਸਨ। ਇੱਕ ਹੈਲੀਕਾਪਟਰ ਤੋਂ ਫਿਲਮਾਈ ਗਈ ਅਤੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਅਪ੍ਰਮਾਣਿਤ ਵੀਡੀਓ ਵਿੱਚ ਅਜਿਹਾ ਪ੍ਰਤੀਤ ਹੋਇਆ ਕਿ ਜਹਾਜ਼ ਸੰਘਣੇ ਜੰਗਲੀ ਖੇਤਰ ਵਿੱਚ ਡਿੱਗਿਆ ਸੀ।

Advertisement

ਟੇਲ ਨੰਬਰ ਤੋਂ ਪਤਾ ਚੱਲਦਾ ਹੈ ਕਿ ਇਹ 1976 ਵਿੱਚ ਬਣਾਇਆ ਗਿਆ ਸੀ ਅਤੇ ਇਹ ਸਾਇਬੇਰੀਆ-ਅਧਾਰਤ ਏਅਰਲਾਈਨ ਅੰਗਾਰਾ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਇਹ ਉਡਾਣ ਬਲਾਗੋਵੇਸ਼ਚੇਂਸਕ ਸ਼ਹਿਰ ਤੋਂ ਟਿੰਡਾ ਜਾ ਰਹੀ ਸੀ ਜੋ ਕਿ ਚੀਨ ਨਾਲ ਲੱਗਦੇ ਅਮੂਰ ਖੇਤਰ ਦੇ ਇੱਕ ਦੂਰ-ਦੁਰਾਡੇ ਕਸਬੇ ਦੇ ਨੇੜੇ ਪਹੁੰਚਦੇ ਸਮੇਂ ਰਾਡਾਰ ਸਕ੍ਰੀਨਾਂ ਤੋਂ ਗਾਇਬ ਹੋ ਗਿਆ। ਖੇਤਰੀ ਗਵਰਨਰ ਵਾਸਿਲੀ ਓਰਲੋਵ ਨੇ ਦੱਸਿਆ ਕਿ ਮੁੱਢਲੇ ਅੰਕੜਿਆਂ ਅਨੁਸਾਰ ਜਹਾਜ਼ ਵਿੱਚ ਪੰਜ ਬੱਚਿਆ ਸਮੇਤ 43 ਯਾਤਰੀ ਅਤੇ ਛੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਾਲਾਂਕਿ ਐਮਰਜੈਂਸੀ ਮੰਤਰਾਲੇ ਨੇ ਜਹਾਜ਼ ਵਿੱਚ ਸਵਾਰ ਲੋਕਾਂ ਦੀ ਗਿਣਤੀ ਕੁਝ ਘੱਟ, ਲਗਭਗ 40 ਦੱਸੀ ਹੈ।

ਇੰਟਰਫੈਕਸ ਨਿਊਜ਼ ਏਜੰਸੀ ਨੇ ਐਮਰਜੈਂਸੀ ਸੇਵਾ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਜਹਾਜ਼ ਦਾ ਮਲਬਾ ਟਿੰਡਾ ਤੋਂ ਲਗਭਗ 15 ਕਿਲੋਮੀਟਰ (10 ਮੀਲ) ਦੂਰ ਇੱਕ ਪਹਾੜੀ ’ਤੇ ਮਿਲਿਆ ਹੈ। ਇੱਕ ਐਮਰਜੈਂਸੀ ਸੇਵਾ ਅਧਿਕਾਰੀ ਯੂਲੀਆ ਪੇਟੀਨਾ ਨੇ ਟੈਲੀਗ੍ਰਾਮ ’ਤੇ ਲਿਖਿਆ, "ਖੋਜ ਕਾਰਵਾਈ ਦੌਰਾਨ, ਰੋਸਾਵੀਆਟਸੀਆ ਨਾਲ ਸਬੰਧਤ ਇੱਕ ਮੀ-8 ਹੈਲੀਕਾਪਟਰ ਨੇ ਜਹਾਜ਼ ਦਾ ਢਾਂਚਾ ਲੱਭਿਆ, ਜਿਸ ਵਿੱਚ ਅੱਗ ਲੱਗੀ ਹੋਈ ਸੀ।ਬਚਾਅ ਕਰਮਚਾਰੀ ਹਾਦਸੇ ਵਾਲੀ ਥਾਂ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।’’ ਅਧਿਕਾਰੀਆਂ ਨੇ ਹਾਦਸੇ ਦੀ ਜਾਂਚ ਦਾ ਐਲਾਨ ਕੀਤਾ ਹੈ।

Advertisement