ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਤਿਵਾਦੀ ਕੈਂਪਾਂ ’ਤੇ ਸਕੈਲਪ ਮਿਜ਼ਾਈਲਾਂ ਤੇ ਹੈਮਰ ਬੰਬਾਂ ਨਾਲ ਹਮਲਾ

ਚੰਡੀਗੜ੍ਹ (ਵਿਜੇ ਮੋਹਨ): ਮਕਬੂਜ਼ਾ ਕਸ਼ਮੀਰ ਵਿੱਚ ਸਥਿਤ ਨੌਂ ਅਤਿਵਾਦੀ ਕੈਂਪਾਂ ’ਤੇ ਭਾਰਤ ਵਲੋਂ ਅਪਰੇਸ਼ਨ ਸਿੰਧੂਰ ਤਹਿਤ ਕੀਤੀ ਕਾਰਵਾਈ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿੰਗ ਕਮਾਂਡਰ ਵਯੋਮਿਕਾ ਸਿੰਘ ਨੇ ਕਿਹਾ ਕਿ ਇਸ ਅਪਰੇਸ਼ਨ ਨੂੰ ਬਹੁਤ ਹੀ ਸਟੀਕ ਅਤੇ ਵਿਸ਼ੇਸ਼ ਤਕਨਾਲੋਜੀ ਤਹਿਤ...
Advertisement

ਚੰਡੀਗੜ੍ਹ (ਵਿਜੇ ਮੋਹਨ): ਮਕਬੂਜ਼ਾ ਕਸ਼ਮੀਰ ਵਿੱਚ ਸਥਿਤ ਨੌਂ ਅਤਿਵਾਦੀ ਕੈਂਪਾਂ ’ਤੇ ਭਾਰਤ ਵਲੋਂ ਅਪਰੇਸ਼ਨ ਸਿੰਧੂਰ ਤਹਿਤ ਕੀਤੀ ਕਾਰਵਾਈ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿੰਗ ਕਮਾਂਡਰ ਵਯੋਮਿਕਾ ਸਿੰਘ ਨੇ ਕਿਹਾ ਕਿ ਇਸ ਅਪਰੇਸ਼ਨ ਨੂੰ ਬਹੁਤ ਹੀ ਸਟੀਕ ਅਤੇ ਵਿਸ਼ੇਸ਼ ਤਕਨਾਲੋਜੀ ਤਹਿਤ ਅੰਜਾਮ ਦਿੱਤਾ ਗਿਆ ਸੀ। ਹਮਲੇ ਲਈ ਜੰਗੀ ਹਥਿਆਰਾਂ ਦੀ ਧਿਆਨ ਨਾਲ ਚੋਣ ਕੀਤੀ ਗਈ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਿਰਧਾਰਤ ਥਾਂ ਦੇ ਆਲੇ ਦੁਆਲੇ ਵੱਡਾ ਨੁਕਸਾਨ ਨਾ ਹੋਵੇ। ਹਮਲਾ ਸਬੰਧਤ ਥਾਵਾਂ ਤੇ ਇਮਾਰਤਾਂ ਦੀ ਨਿਸ਼ਾਨਦੇਹੀ ਕਰਕੇ ਕੀਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਇਸ ਹਮਲੇ ਵਿੱਚ ਸਕੈਲਪ (ਲੰਬੀ ਦੂਰੀ ਦੀ ਹਵਾ ਤੋਂ ਮਾਰ ਕਰਨ ਵਾਲੀ ਕਰੂਜ਼ ਮਿਜ਼ਾਈਲ) ਅਤੇ ਹੈਮਰ ਸਮਾਰਟ ਬੰਬ, ਜੋ ਫਰਾਂਸੀਸੀ ਮੂਲ ਦੇ ਹਨ, ਦੀ ਵਰਤੋਂ ਕੀਤੀ ਗਈ। ਇਨ੍ਹਾਂ ਦੋਹਾਂ ਹਥਿਆਰਾਂ ਨੂੰ ਭਾਰਤ ਨੇ ਰਾਫੇਲ ਲੜਾਕੂ ਜਹਾਜ਼ ਲਈ ਖਰੀਦਿਆ ਸੀ। ਰਾਫੇਲ ਨੂੰ ਭਾਰਤੀ ਫੌਜ ਵਿੱਚ 2021 ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਇਹ ਫਿਲਹਾਲ ਅੰਬਾਲਾ ਅਤੇ ਹਾਸੀਮਾਰਾ ਏਅਰਬੇਸ ’ਤੇ ਤਾਇਨਾਤ ਹਨ।

ਰਾਫੇਲ ਦੇ ਨਾਲ ਨਾਲ ਮਿਗ 29 , ਸੁਖੋਈ 30 ਵਰਗੇ ਲੜਾਕੂ  ਜਹਾਜ਼ਾਂ, ਬਿਜਲਈ ਜੰਗੀ ਸਿਸਟਮ, ਨਿਗਰਾਨੀ ਡਰੋਨ ਅਤੇ ਹੋਰਨਾਂ ਜਹਾਜ਼ਾਂ ਨੇ ਵੀ ਇਸ ਅਪਰੇਸ਼ਨ ਵਿੱਚ ਸਹਿਯੋਗ ਦਿੱਤਾ, ਤਾਂ ਜੋ ਪਾਕਿਸਤਾਨੀ ਹਵਾਈ ਫੌਜ ਦੀ ਕਾਰਵਾਈ ਅਤੇ ਨਿਗਰਾਨੀ ਯੋਜਨਾ ਨੂੰ ਅਸਫਲ ਕੀਤਾ ਜਾ ਸਕੇ। ਰਿਪੋਰਟ ਅਨੁਸਾਰ ਭਾਰਤੀ ਜਲ ਸੈਨਾ ਨੇ ਵੀ ਇਸ ਆਪਰੇਸ਼ਨ ਵਿੱਚ ਹਿੱਸਾ ਲਿਆ। ਉਸ ਦੇ ਬੋਇੰਗ ਪੀ-8 ਪੋੋਸਾਇਡਨ ਨਿਗਰਾਨੀ ਜਹਾਜ਼ ਨੇ ਗਰਾਊਂਡ ਮੈਪਿੰਗ ਅਤੇ ਟਾਰਗੇਟ ਲੋਕੇਸ਼ਨ ਵਿੱਚ ਮਦਦ ਕੀਤੀ। ਇਹ ਜਹਾਜ਼ ਪਹਿਲਾਂ ਚੀਨ ਨਾਲ ਬਣੇ ਜਮੂਦ ਦੌਰਾਨ ਹਿਮਾਲਿਆਈ ਖੇਤਰਾਂ ਵਿੱਚ ਵੀ ਤਾਇਨਾਤ ਕੀਤੇ ਗਏ ਸਨ। ਸਕੈਲਪ ਇਕ ‘ਫਾਇਰ ਐਂਡ ਫਾਰਗੇੈਟ’ ਕਿਸਮ ਦੀ ਲੰਬੀ ਦੂਰੀ ਦੀ ਮਿਜ਼ਾਈਲ ਹੈ ਜਿਸ ਨੂੰ ਲਾਂਚ ਕਰਨ ਬਾਅਦ ਕੰਟਰੋਲ ਨਹੀਂ ਕੀਤਾ ਜਾ ਸਕਦਾ। ਇਹ ਜੀਪੀਐਸ ਅਤੇ ਟੈਰੇਨ ਮੈਪਿੰਗ ਸੈਂਸਰ ਦੀ ਮਦਦ ਨਾਲ ਆਪਣੇ ਆਪ ਟੀਚੇ ਤਕ ਪਹੁੰਚ ਜਾਂਦੀ ਹੈ। ਇਸ ਦਾ ਵਜ਼ਨ 1300 ਕਿਲੋਗ੍ਰਾਮ ਹੈ ਅਤੇ ਇਸ ਵਿੱਚ 450 ਕਿਲੋ ਵਾਰਹੈੱਡ ਹੁੰਦਾ ਹੈ। ਇਹ 250 ਕਿਲੋਮੀਟਰ ਤਕ ਸਟੀਕ ਨਿਸ਼ਾਨਾ ਲਾ ਸਕਦੀ ਹੈ। ਇਸ ਨੂੰ ਕਮਾਂਡ ਸੈਂਟਰ, ਏਅਬੇਸ, ਬੰਦਰਗਾਹ ਅਤੇ ਗੋਦਾਮਾਂ ਵਰਗੇ ਰਣਨੀਤਕ ਟਿਕਾਣਿਆਂ ’ਤੇ ਹਮਲੇ ਲਈ ਡਿਜ਼ਾਈਨ ਕੀਤਾ ਗਿਆ ਹੈ। ਹੈਮਰ (ਹਾਇਲੀ ਏਜਾਈਲ ਮਾਡੂਲਰ ਮਿਊਨਿਸ਼ਨ ਐਕਸਟੈਂਡੇਡ ਰੇਂਜ) ਇਕ ਆਲ ਵੈਦਰ ਹਵਾ ਤੋਂ ਜ਼ਮੀਨ ਵਿੱਚ ਮਾਰ ਕਰਨ ਵਾਲਾ ਹਥਿਆਰ ਹੈ। ਜੋ 70 ਕਿਲੋਮੀਟਰ ਤਕ ਟੀਚੇ ਨੂੰ ਫੁੰਡ ਸਕਦਾ ਹੈ। ਇਸ ਵਿੱਚ 125 ਤੋਂ ਲੈ ਕੇ 1000 ਕਿਲੋ ਤਕ ਬੰਬ ਦੇ ਬਦਲ ਮੌਜੂਦ ਹਨ। ਇਹ ਰਾਕੇਟ ਬੂਸਟਰ ਨਾਲ ਸਟੀਕ ਨਿਸ਼ਾਨਾ ਫੁੰਡ ਸਕਦਾ ਹੈ।

Advertisement

Advertisement