ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਥਾਈਲੈਂਡ ਤੇ ਕੰਬੋਡੀਆ ਵਿਚਾਲੇ ਗੋਲੀਬਾਰੀ, 11 ਨਾਗਰਿਕ ਹਲਾਕ

ਦੋਵੇਂ ਦੇਸ਼ਾਂ ਨੇ ੲਿਕ-ਦੂਜੇ ’ਤੇ ਫੌ਼ਜੀ ਝਡ਼ਪਾਂ ਸ਼ੁਰੂ ਕਰਨ ਦਾ ਦੋਸ਼ ਲਗਾਇਆ
ਥਾਈਲੈਂਡ ਦੇ ਸਿਸਾਕੇਤ ਪ੍ਰਾਂਤ ਵਿੱਚ ਪੈਂਦੇ ਕੰਥਾਰਾਲਾਕ ’ਚ ਕੰਬੋਡੀਆ ਵੱਲੋਂ ਇਕ ਗੈਸ ਸਟੇਸ਼ਨ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਉੱਠਦਾ ਹੋਇਆ ਧੂੰਆਂ। -ਫੋਟੋ: ਰਾਇਟਰਜ਼
Advertisement

ਥਾਈਲੈਂਡ ਅਤੇ ਕੰਬੋਡੀਆ ਦੇ ਫੌਜੀਆਂ ਨੇ ਅੱਜ ਸਰਹੱਦ ’ਤੇ ਇਕ-ਦੂਜੇ ’ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ 11 ਨਾਗਰਿਕਾਂ ਦੀ ਮੌਤ ਹੋ ਗਈ। ਦੋਵੇਂ ਦੇਸ਼ਾਂ ਨੇ ਇਕ-ਦੂਜੇ ’ਤੇ ਫੌਜੀ ਝੜਪਾਂ ਸ਼ੁਰੂ ਕਰਨ ਦਾ ਦੋਸ਼ ਲਗਾਇਆ ਅਤੇ ਆਪਣੇ ਕੂਟਨੀਤਕ ਸਬੰਧ ਘਟਾ ਦਿੱਤੇ।

ਥਾਈਲੈਂਡ ਨੇ ਕੰਬੋਡੀਆ ਦੇ ਨਾਲ ਲੱਗਦੀਆਂ ਸਾਰੀਆਂ ਸਰਹੱਦੀ ਚੌਕੀਆਂ ਵੀ ਸੀਲ ਕਰ ਦਿੱਤੀਆਂ ਹਨ। ਮਈ ਵਿੱਚ ਇਕ ਹਥਿਆਰਬੰਦ ਟਕਰਾਅ ਦੇ ਬਾਅਦ ਤੋਂ ਦੱਖਣ-ਪੂਰਬੀ ਏਸ਼ਿਆਈ ਗੁਆਂਢੀਆਂ ਵਿਚਾਲੇ ਸਬੰਧ ਤੇਜ਼ੀ ਨਾਲ ਵਿਗੜ ਰਹੇ ਹਨ, ਜਿਸ ਕਰ ਕੇ ਇਕ ਕੰਬੋਡਿਆਈ ਸੈਨਿਕ ਮਾਰਿਆ ਗਿਆ ਸੀ। ਦੋਹਾਂ ਧਿਰਾਂ ਦੇ ਰਾਸ਼ਟਰਵਾਦੀ ਜਨੂੰਨ ਨੇ ਹਾਲਾਤ ਹੋਰ ਵਿਗਾੜ ਦਿੱਤੇ ਹਨ। ਥਾਈ ਫੌਜ ਨੇ ਕਿਹਾ ਕਿ ਜਾਨ-ਮਾਲ ਦਾ ਸਭ ਤੋਂ ਜ਼ਿਆਦਾ ਨੁਕਸਾਨ ਸੀ ਸਾ ਕੇਤ ਪ੍ਰਾਂਤ ਵਿੱਚ ਹੋਇਆ ਹੈ, ਜਿੱਥੇ ਇਕ ਗੈਸ ਸਟੇਸ਼ਨ ’ਤੇ ਗੋਲੀਬਾਰੀ ਤੋਂ ਬਾਅਦ ਛੇ ਵਿਅਕਤੀ ਮਾਰੇ ਗਏ। ਤਿੰਨ ਸਰਹੱਦੀ ਪ੍ਰਾਂਤਾਂ ਵਿੱਚ ਘੱਟੋ ਘੱਟ 14 ਜ਼ਖ਼ਮੀ ਹੋ ਗਏ।

Advertisement

ਥਾਈ ਫੌਜ ਨੇ ਕਿਹਾ ਕਿ ਉਸ ਨੇ ਅੱਜ ਕੰਬੋਡੀਆ ਵਿੱਚ ਜ਼ਮੀਨੀ ਫੌਜੀ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ ਜਦਕਿ ਕੰਬੋਡਿਆਈ ਰੱਖਿਆ ਮੰਤਰਾਲੇ ਨੇ ਕਿਹਾ ਕਿ ਥਾਈ ਜੰਗੀ ਜਹਾਜ਼ਾਂ ਨੇ ਪ੍ਰਾਚੀਨ ਵਿਹੀਅਰ ਮੰਦਰ ਨੇੜੇ ਇਕ ਸੜਕ ’ਤੇ ਬੰਬ ਸੁੱਟੇ। ਦੋਵੇਂ ਸਰਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ-ਦੂਜੇ ਦੀਆਂ ਕਾਰਵਾਈਆਂ ਦਾ ਜਵਾਬ ਦੇਣਾ ਹੋਵੇਗਾ। ਰੱਖਿਆ ਮੰਤਰਾਲੇ ਦੇ ਤਰਜਮਾਨ ਸੁਰਾਸਾਂਤ ਕੋਂਗਸਿਰੀ ਨੇ ਕਿਹਾ ਕਿ ਸਰਹੱਦ ਨਾਲ ਲੱਗਦੇ ਘੱਟੋ ਘੱਟ ਛੇ ਇਲਾਕਿਆਂ ਵਿੱਚ ਝੜਪਾਂ ਚੱਲ ਰਹੀਆਂ ਹਨ।

ਘਰਾਂ ’ਚੋਂ ਨਿਕਲ ਕੇ ਬੰਕਰਾਂ ਵੱਲ ਭੱਜੇ ਲੋਕ

ਪਹਿਲੀ ਝੜਪ ਅੱਜ ਸਵੇਰੇ ਥਾਈਲੈਂਡ ਦੇ ਸੁਰਿਨ ਪ੍ਰਾਂਤ ਅਤੇ ਕੰਬੋਡੀਆ ਦੇ ਓਡਾਰ ਮੀਨਚੇ ਪ੍ਰਾਂਤ ਦੀ ਸਰਹੱਦ ’ਤੇ ਪ੍ਰਾਚੀਨ ਤਾ ਮੁਏਨ ਥੌਮ ਮੰਦਰ ਨੇੜੇ ਇਕ ਇਲਾਕੇ ਵਿੱਚ ਹੋਈ। ਥਾਈਲੈਂਡ ਵੱਲੋਂ ਇਕ ਲਾਈਵਸਟ੍ਰੀਮ ਵੀਡੀਓ ਵਿੱਚ ਅੱਜ ਸਵੇਰੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਦੇ ਹੀ ਲੋਕ ਆਪਣੇ ਘਰਾਂ ਤੋਂ ਭੱਜਦੇ ਅਤੇ ਕੰਕਰੀਟ ਦੇ ਬੰਕਰਾਂ ਵਿੱਚ ਛੁਪਦੇ ਹੋਏ ਦਿਖਾਈ ਦਿੱਤੇ। ਥਾਈਲੈਂਡ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੰਬੋਡੀਆ ਨੇ ਥਾਈਲੈਂਡ ਵਿੱਚ ਫੌਜੀ ਤੇ ਗੈਰ ਫੌਜੀ ਦੋਵੇਂ ਥਾਵਾਂ ’ਤੇ ਹਮਲਾ ਕੀਤਾ ਹੈ ਤੇ ਇਨ੍ਹਾਂ ਥਾਵਾਂ ਵਿੱਚ ਇਕ ਹਸਪਤਾਲ ਵੀ ਸ਼ਾਮਲ ਹੈ।

Advertisement