ਚਾਈਨਾ ਓਪਨ: ਉੱਨਤੀ ਹੁੱਡਾ ਨੇ ਸਿੰਧੂ ਨੂੰ ਹਰਾਇਆ
ਭਾਰਤੀ ਬੈਡਮਿੰਟਨ ਖਿਡਾਰਨ ਉੱਨਤੀ ਹੁੱਡਾ ਅੱਜ ਇੱਥੇ ਵੱਡਾ ਉਲਟਫੇਰ ਕਰਦਿਆਂ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਹਮਵਤਨ ਪੀਵੀ ਸਿੰਧੂ ਨੂੰ ਹਰਾ ਕੇ ਚਾਈਨਾ ਓਪਨ ਸੁਪਰ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਉੱਨਤੀ ਨੇ ਦੂਜੀ ਵਾਰ ਸਿੰਧੂ ਦਾ ਸਾਹਮਣਾ...
Advertisement
ਭਾਰਤੀ ਬੈਡਮਿੰਟਨ ਖਿਡਾਰਨ ਉੱਨਤੀ ਹੁੱਡਾ ਅੱਜ ਇੱਥੇ ਵੱਡਾ ਉਲਟਫੇਰ ਕਰਦਿਆਂ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਹਮਵਤਨ ਪੀਵੀ ਸਿੰਧੂ ਨੂੰ ਹਰਾ ਕੇ ਚਾਈਨਾ ਓਪਨ ਸੁਪਰ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ।
ਉੱਨਤੀ ਨੇ ਦੂਜੀ ਵਾਰ ਸਿੰਧੂ ਦਾ ਸਾਹਮਣਾ ਕਰਦਿਆਂ ਕਾਫੀ ਠਰੰਮਾ ਰੱਖਿਆ ਤੇ 73 ਮਿੰਟਾਂ ਤੱਕ ਚੱਲੇ ਮੁਕਾਬਲੇ ’ਚ 21-16, 19-21, 21-13 ਨਾ ਜਿੱਤ ਹਾਸਲ ਕੀਤੀ। ਉਹ ਪਹਿਲੀ ਵਾਰ ਕਿਸੇ ਸੁਪਰ 1000 ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਪਹੁੰਚੀ ਹੈ। ਰੋਹਤਕ ਦੀ ਖਿਡਾਰਨ ਉੱਨਤੀ ਹੁੱਡਾ, ਜਿਸ ਨੇ 2022 ’ਚ ਉੜੀਸਾ ਮਾਸਟਰਜ਼ ਤੇ 2023 ’ਚ ਅਬੂਧਾਬੀ ਮਾਸਟਰਜ਼ ਵਿੱਚ ਸੁਪਰ 100 ਖ਼ਿਤਾਬ ਜਿੱਤੇ ਸਨ, ਕੁਆਰਟਰ ਫਾਈਨਲ ’ਚ ਮੁਕਾਬਲਾ ਜਪਾਨ ਦੀ ਦੋ ਵਾਰ ਦੀ ਵਿਸ਼ਵ ਚੈਂਪੀਅਨ ਅਕਾਨੇ ਯਾਮਾਗੁਚੀ ਨਾਲ ਹੋਵੇਗਾ।
Advertisement
Advertisement
×