ਇਤਿਹਾਸਕ ਦੁਖਾਂਤ ਐਤਵਾਰ 14 ਸਤੰਬਰ ਦੇ ‘ਦਸਤਕ’ ਵਿੱਚ ਡਾ. ਚੰਦਰ ਤ੍ਰਿਖਾ ਦਾ ਲੇਖ ‘ਹੜ੍ਹਾਂ ਦੇ ਪਾਣੀ ਨੇ ਮੇਟੀਆਂ ਹੱਦਾਂ ਸਰਹੱਦਾਂ’ ਪੜ੍ਹਿਆ। ਲੇਖਕ ਨੇ ਹੱਦਾਂ ਸਰਹੱਦਾਂ ਤੇ ਹੜ੍ਹਾਂ ਦੀ ਗੱਲ ਨਾ ਕਰਕੇ, ਰੈਡਕਲਿਫ ਬਾਰੇ ਗੱਲ ਕੀਤੀ ਹੈ। ਬੇਸ਼ੱਕ, ਦਿੱਤੀ ਗਈ ਜਾਣਕਾਰੀ...
ਇਤਿਹਾਸਕ ਦੁਖਾਂਤ ਐਤਵਾਰ 14 ਸਤੰਬਰ ਦੇ ‘ਦਸਤਕ’ ਵਿੱਚ ਡਾ. ਚੰਦਰ ਤ੍ਰਿਖਾ ਦਾ ਲੇਖ ‘ਹੜ੍ਹਾਂ ਦੇ ਪਾਣੀ ਨੇ ਮੇਟੀਆਂ ਹੱਦਾਂ ਸਰਹੱਦਾਂ’ ਪੜ੍ਹਿਆ। ਲੇਖਕ ਨੇ ਹੱਦਾਂ ਸਰਹੱਦਾਂ ਤੇ ਹੜ੍ਹਾਂ ਦੀ ਗੱਲ ਨਾ ਕਰਕੇ, ਰੈਡਕਲਿਫ ਬਾਰੇ ਗੱਲ ਕੀਤੀ ਹੈ। ਬੇਸ਼ੱਕ, ਦਿੱਤੀ ਗਈ ਜਾਣਕਾਰੀ...
ਲੋਕਤੰਤਰ ’ਚ ਸਵਾਲ ਹੀ ਤਾਂ ਸਭ ਤੋਂ ਅਹਿਮ ਹੁੰਦੇ ਹਨ ਅਤੇ ਲੋਕਾਂ ਪ੍ਰਤੀ ਜਵਾਬਦੇਹੀ ਤੋਂ ਭੱਜਿਆ ਨਹੀਂ ਜਾ ਸਕਦਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਵਿਰੋਧੀ ਧਿਰ ਦੇ ਆਗੂ ਵੱਲੋਂ ਤੱਥ ਆਧਾਰਿਤ ਉਦਾਹਰਣਾਂ ਦੇ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਜਾਂ ‘ਸਵਾਲ ਖਡ਼੍ਹੇ ਕਰ ਕੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ’ ਇਸ ਨਵੀਂ ਧਾਰਨਾ ਨੂੰ ਅਪਣਾਉਂਦਿਆਂ ਚੋਣ ਕਮਿਸ਼ਨ ਵੱਲੋਂ ‘ਚੁੱਪ ਦੀ ਚਾਦਰ’ ਵਲੇਟ ਲਈ ਜਾਵੇਗੀ’?
ਉੱਤਰਾਖੰਡ ਰਾਜ ਦੀ ਸਥਾਪਨਾ 9 ਨਵੰਬਰ 2000 ਨੂੰ ਹੋਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਮੈਨੂੰ ਰਾਜ ਦੇ ਪੱਛਮ ’ਚ ਪੈਂਦੇ ਹਿੱਲ ਸਟੇਸ਼ਨ, ਮਸੂਰੀ ਵਿਚ ਇੱਕ ਭਾਸ਼ਣ ਦੇਣ ਲਈ ਸੱਦਿਆ ਗਿਆ। ਮੈਂ ਇਹ ਸੱਦਾ ਇਸ ਲਈ ਸਵੀਕਾਰ ਕੀਤਾ ਕਿਉਂਕਿ ਮੇਰਾ...
ਜੇ ਦੇਸ਼ ’ਚ ਰੁਜ਼ਗਾਰ ਮਿਲਦਾ ਹੋਵੇ ਤਾਂ ਕਿਸੇ ਨੂੰ ਪਰਦੇਸ ਦਾ ਆਸਰਾ ਤੱਕਣ ਦੀ ਕੀ ਲੋਡ਼ ਹੈ? ਇਹ ਸਲਾਹਾਂ ਦੇਣੀਆਂ ਤਾਂ ਸੌਖੀਆਂ ਹਨ ਕਿ ਨੌਜਵਾਨ ਦੇਸ਼ ’ਚ ਹੀ ਆਪਣਾ ਕੋਈ ਕੰਮ-ਧੰਦਾ ਸ਼ੁਰੂ ਕਰ ਲੈਣ ਪਰ ਇਨ੍ਹਾਂ ’ਤੇ ਅਮਲ ਕਰਨ ਦਾ ਰਾਹ ਅਡ਼ਿੱਕਿਆਂ ਭਰਿਆ ਹੈ। ਇਸੇ ਲਈ ਬੇਰੁਜ਼ਗਾਰੀ ਤੇ ਆਰਥਿਕ ਤੰਗੀ ਦੇ ਸਤਾਏ ਨੌਜਵਾਨ ਬੇਗਾਨੀ ਧਰਤੀ ’ਤੇ ਕਮਾਈ ਕਰਨ ਦੀ ਆਸ ਨਾਲ ਆਪਣੀ ਜਾਨ ’ਤੇ ਖੇਡਣ ਲਈ ਵੀ ਤਿਆਰ ਹੋ ਜਾਂਦੇ ਹਨ। ਰੁਜ਼ਗਾਰ ਦੇ ਮੌਕੇ ਪੈਦਾ ਕਰਨ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ ਬੇਰੁਜ਼ਗਾਰੀ ਦਾ ਇੱਕ ਵੱਡਾ ਕਾਰਨ ਹੈ।
ਇਨਸਾਨੀਅਤ ਦੀ ਮਿਸਾਲ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ’ਚ ਵਿਆਪਕ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਦੌਰਾਨ ਸਮਾਜਿਕ ਜਥੇਬੰਦੀਆਂ, ਗਾਇਕਾਂ, ਅਦਾਕਾਰਾਂ ਅਤੇ ਆਮ ਲੋਕਾਂ ਵੱਲੋਂ ਹੜ੍ਹ ਪੀੜਤਾਂ ਦੀ ਦਿਲੋਂ ਕੀਤੀ ਗਈ ਸੇਵਾ ’ਚ ਇਨਸਾਨੀਅਤ ਅਤੇ ਏਕਤਾ ਦੀ ਮਿਸਾਲ...
ਆਪਣੀ ਮਾਤ ਭਾਸ਼ਾ ਸ਼ੁੱਧ ਰੂਪ ’ਚ ਬੋਲਣੀ ਕਿੰਨੀ ਕੁ ਔਖੀ ਹੈ? ਇਸ ਸਵਾਲ ਉੱਤੇ ਵਿਚਾਰ ਕਰਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ‘ਮਾਤ ਭਾਸ਼ਾ ਸ਼ੁੱਧ ਰੂਪ ਵਿੱਚ ਬੋਲਣ’ ਦਾ ਅਰਥ ਕੀ ਹੈ। ਸਿੱਧੀ ਜਿਹੀ ਗੱਲ ਹੈ ਕਿ ਜਦੋਂ ਕੋਈ...
ਕੁਝ ਦਿਨ ਪਹਿਲਾਂ ਵਾਪਰੀ ਇੱਕ ਘਟਨਾ ਨੇ ਕਈ ਯਾਦਾਂ ਫਿਰ ਤਾਜ਼ੀਆਂ ਕਰ ਦਿੱਤੀਆਂ। ਉਸ ਘਟਨਾ ਦਾ ਜ਼ਿਕਰ ਕਰਨ ਤੋਂ ਪਹਿਲਾਂ ਗੱਲ ਮੁੱਢ ਤੋਂ ਕਰੀਏ। ਮੇਰਾ ਬਚਪਨ ਸਿੱਖ ਧਰਮ ਦੇ ਪੰਜਵੇਂ ਤਖਤ ਨੇੜਲੇ ਸ਼ਹਿਰ ਵਿੱਚ ਬੀਤਿਆ। ਬਚਪਨ ਦੀਆਂ ਕੁਝ ਯਾਦਾਂ ਧੁੰਦਲੀਆਂ...
ਇਨਸਾਨ ਤਾਂ ਇਨਸਾਨ ਹੈ, ਔਖੀਆਂ ਪ੍ਰਸਥਿਤੀਆਂ ’ਚ ਉਹ ਟੁੱਟਦਾ ਵੀ ਹੈ, ਢਹਿੰਦਾ ਵੀ ਹੈ ਤੇ ਉਸ ਦਾ ਦੁੱਖ ਅੱਖਾਂ ਰਾਹੀਂ ਵਹਿੰਦਾ ਵੀ ਹੈ। ਲਗਭਗ ਮੋਢਿਆਂ ਨੇਡ਼ੇ ਪੁੱਜੇ ਹਡ਼੍ਹ ਦੇ ਪਾਣੀ ਵਿੱਚ ਹੀ ਇੱਕ ਬਜ਼ੁਰਗ ਬਾਪੂ ਨੂੰ ਨੌਜਵਾਨ ਨੇ ਆਪਣੀ ਗਲਵਕਡ਼ੀ ਵਿੱਚ ਲਿਆ ਹੋਇਆ ਹੈ ਅਤੇ ਆਸਮਾਨ ਤੋਂ ਵਰ੍ਹਦੇ ਮੀਂਹ ਦੌਰਾਨ ਬਾਪੂ ਦੀਆਂ ਅੱਖਾਂ ’ਚੋਂ ਵੀ ਮੀਂਹ ਵਰ੍ਹ ਰਿਹਾ ਹੈ। ਸੋਸ਼ਲ ਮੀਡੀਆ ’ਤੇ ਚੱਲ ਰਹੀ ਇਹ ਵੀਡੀਓ ਦੇਖ ਕੇ ਪਤਾ ਨਹੀਂ ਲੱਗਦਾ ਕਿ ਉਹ ਦ੍ਰਿਸ਼ ਦੇਖਣ ਤੋਂ ਬਾਅਦ ਬਾਪੂ ਦੀਆਂ ਅੱਖਾਂ ’ਚੋਂ ਵਰ੍ਹਦਾ ਉਹ ਮੀਂਹ ਕਦੋਂ ਤੁਹਾਡੀਆਂ ਅੱਖਾਂ ’ਚੋਂ ਵੀ ਵਰ੍ਹਨ ਲੱਗਦਾ ਹੈ ਪਰ ਫਿਰ ਆਪਣਾ ਦੁੱਖ ਪੀਡ਼ ਤੇ ਆਪਣੇ ਅੰਦਰਲੀ ਟੁੱਟ-ਭੱਜ ਸਮੇਟ ਕੇ ਸ਼ਾਸਨ-ਪ੍ਰਸ਼ਾਸਨ ਦੀ ਮਦਦ ਉਡੀਕੇ ਬਿਨਾ ਪੰਜਾਬੀ ਮੁਡ਼ ਆਪਣੀ ਮਦਦ ਆਪ ਕਰਨ ਲਈ ਉੱਠ ਖਡ਼ੋਂਦੇ ਹਨ।
ਜਾਂਬਾਜ਼ ਫ਼ੌਜੀਆਂ ਨੂੰ ਸਲਾਮ ਐਤਵਾਰ 31 ਅਗਸਤ ਦੇ ‘ਦਸਤਕ’ ਅੰਕ ਵਿੱਚ 1965 ਦੀ ਜੰਗ ਨਾਲ ਜੁੜੇ ਦੋਵੇਂ ਲੇਖ ‘ਉਮਰਾਂ ਨਾਲ ਜੁੜੀ ਜੰਗ ਦੀ ਕਹਾਣੀ’ (ਕਰਨਲ ਬਲਬੀਰ ਸਿੰਘ ਸਰਾਂ) ਅਤੇ ‘ਜਦੋਂ ਮਕਬੂਜ਼ਾ ਕਸ਼ਮੀਰ ’ਚ ਤਿਰੰਗੇ ਲਹਿਰਾਉਣ ਲੱਗੇ’ (ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ)...
ਆਧੁਨਿਕ ਦੌਰ ਦੇ ਮੁੱਢਲੇ ਯਾਤਰੀ ਅਨੇਕ ਹੋਏ ਹਨ। ਹੁਣ ਯਾਤਰਾ ਕਰਨੀ ਆਸਾਨ ਹੋ ਗਈ ਹੈ। ਕੋਈ ਵਿਸ਼ੇਸ਼ ਯਾਤਰਾ ਹੀ ਔਖੀ ਕਹੀ ਜਾ ਸਕਦੀ ਹੈ। ਫਿਰ ਵੀ ਯਾਤਰਾ ਕਰਨ ਵਾਲਿਆਂ ਦੀ ਕਮੀ ਨਹੀਂ। ਫਿਰ ਵੀ ਯਾਤਰਾ ਕਰਨੀ, ਉਸ ਨੂੰ ਸਫ਼ਰਨਾਮੇ ਦਾ...
ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ। ਠੇਕੇ ’ਤੇ ਲੈ ਕੇ ਜ਼ਮੀਨ ਵਾਹੁੰਦੇ ਕਈ ਕਿਸਾਨ ਬਹੁਤ ਚਿੰਤਤ ਨਜ਼ਰ ਆਏ। ਉਨ੍ਹਾਂ ਵਿੱਚੋਂ ਕਈ ਕੈਮਰੇ ਅੱਗੇ ਗੱਲ ਹੀ ਨਾ ਕਰ ਸਕੇ, ਕਈ ਗੱਲ ਕਰਦੇ-ਕਰਦੇ ਬਹੁਤ ਭਾਵੁਕ ਹੋ ਜਾਂਦੇ। ਹੜ੍ਹਾਂ ਦਾ ਸ਼ੂਕਦਾ ਪਾਣੀ ਬੇਜ਼ੁਬਾਨ ਪਸ਼ੂਆਂ ਲਈ ਸਰਾਪ ਬਣਿਆ।
ਜੇਕਰ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਆਏ ਹਡ਼੍ਹਾਂ ਦੀ ਪਡ਼ਤਾਲ ਕੀਤੀ ਜਾਵੇ ਤਾਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਬਰਾਬਰ ਦੀਆਂ ਦੋਸ਼ੀ ਜਾਪਦੀਆਂ ਹਨ। ਸਾਡੀ ਵੱਡੀ ਤ੍ਰਾਸਦੀ ਇਹ ਹੈ ਕਿ ਸਾਡੇ ਨੇਤਾਵਾਂ ਨੂੰ ਹਡ਼੍ਹਾਂ ਦੇ ਡੂੰਘੇ ਪਾਣੀਆਂ ਅਤੇ ਗਾਰੇ ਵਿੱਚ ਵੀ ਮੁਸੀਬਤ ਮਾਰੇ ਲੋਕਾਂ ਦੇ ਉਦਾਸ ਚਿਹਰੇ ਨਹੀਂ ਦਿਸਦੇ ਸਗੋਂ ਸੱਤਾ ਦੇ ਹੀ ਝਲਕਾਰੇ ਪੈਂਦੇ ਹਨ।
ਵਧੀਆ ਜਾਣਕਾਰੀ ਐਤਵਾਰ 24 ਅਗਸਤ ਨੂੰ ਦਸਤਕ ਅੰਕ ਦੇ ਚਾਰੇ ਲੇਖ ਬਹੁਤ ਵਧੀਆ ਲੱਗੇ। ਪ੍ਰੋ. ਭੂਰਾ ਸਿੰਘ ਘੁੰਮਣ ਦੇ ਲੇਖ ‘ਪੰਜਾਬੀ ਯੂਨੀਵਰਸਿਟੀ: ਸਮਾਜ ਨੂੰ ਦੇਣ, ਚੁਣੌਤੀਆਂ ਅਤੇ ਭਵਿੱਖ’ ਨੇ ਯੂਨੀਵਰਸਿਟੀ ਦੇ ਆਰੰਭ 1962 ਤੋਂ 2025 ਤੱਕ ਦੇ ਸੰਪੂਰਨ ਇਤਿਹਾਸ ਦਾ...
ਕੇਵਲ ਤਿਵਾੜੀ ਡਾ. ਚੰਦਰ ਤ੍ਰਿਖਾ ਨੂੰ ਪਹਿਲੀ ਵਾਰ ਮਿਲਣ ’ਤੇ ਵੀ ਮਨੋਂ ਆਵਾਜ਼ ਆਵੇਗੀ ਕਿ ‘ਇਨ੍ਹਾਂ ਨੂੰ ਤਾਂ ਮੈਂ ਜਾਣਦਾ ਹਾਂ।’ ਜਦੋਂ ਜਾਣਨ ਲੱਗੋਗੇ ਤਾਂ ਉਨ੍ਹਾਂ ਵਿੱਚ ਦਿਲਚਸਪੀ ਵਧ ਜਾਵੇਗੀ। ਫਿਰ ਉਹੀ ਮਨ ਆਖੇਗਾ, ‘‘ਇਨ੍ਹਾਂ ਬਾਰੇ ਤਾਂ ਮੈਂ ਬਹੁਤ ਘੱਟ...
ਸਿਆਸੀ ਤੌਰ ’ਤੇ ਅਸੀਂ ਬੜੇ ਹੀ ਅਣਕਿਆਸੇ ਸਮਿਆਂ ਵਿੱਚੋਂ ਲੰਘ ਰਹੇ ਹਾਂ; ਅਜਿਹੇ ਸਮਿਆਂ ’ਚੋਂ ਜਦੋਂ ਸਾਧਾਰਨ ਮੁੱਦੇ ਵੀ ਉਲਝੇ ਹੋਏ ਨਜ਼ਰ ਆ ਰਹੇ ਹਨ। ਭਾਵੇਂ ਇਹ ਕਿਸੇ ਵੱਡੀ ਉਥਲ-ਪੁਥਲ ਦਾ ਸਮਾਂ ਨਹੀਂ ਪਰ ਫਿਰ ਵੀ ਕਈ ਕੁਝ ਆਪਸ ਵਿੱਚ...
ਵਧੀਆ ਲੇਖ ਐਤਵਾਰ 17 ਅਗਸਤ ਦੇ ਅੰਕ ਵਿੱਚ ਗੁਰਦਰਸ਼ਨ ਸਿੰਘ ਬਾਹੀਆ ਦੇ ਲੇਖ ਰਾਹੀਂ ਰਾਜੀਵ ਲੌਂਗੋਵਾਲ ਸਮਝੌਤੇ ਦੀਆਂ ਕੁਝ ਲੁਕਵੀਆਂ ਪਰਤਾਂ ਦੀ ਜਾਣਕਾਰੀ ਮਿਲੀ। ਇਹ ਸਮਝੌਤਾ ਬਹੁਤ ਕਾਹਲੀ ਵਿੱਚ ਕੀਤਾ ਗਿਆ ਸੀ। ਦਰਅਸਲ, ਇਸ ਸਮਝੌਤੇ ਤੋਂ ਪਹਿਲਾਂ ਸਾਰੀ ਅਕਾਲੀ ਲੀਡਰਸ਼ਿਪ...
ਮਈ 2014 ਵਿੱਚ ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਉਦੋਂ ਤੋਂ ਹੀ ਭਾਜਪਾ ਅਤੇ ਆਰਐੱਸਐੱਸ ਵੱਲੋਂ ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਉਣ ਦੀ ਆਪਣੀ ਇੱਛਾ ਦੇ ਐਲਾਨ ਜ਼ੋਰ-ਸ਼ੋਰ ਨਾਲ ਕੀਤੇ ਜਾ ਰਹੇ ਹਨ। ਉਂਝ, ਹਰ ਮਹੀਨਾ ਲੰਘਣ ਤੋਂ ਬਾਅਦ...
ਅਰਵਿੰਦਰ ਜੌਹਲ ਦੇਸ਼ ਵਿੱਚ ਐੱਸ.ਆਈ.ਆਰ. ਦੇ ਮੁੱਦੇ ’ਤੇ ਪੈਦਾ ਹੋਏ ਵਿਵਾਦ ਅਤੇ ਕਰਨਾਟਕ ਦੀ ਬੰਗਲੂਰੂ ਸੈਂਟਰਲ ਲੋਕ ਸਭਾ ਸੀਟ ਦੀਆਂ ਵੋਟਾਂ ’ਚ ਕਥਿਤ ਧਾਂਦਲੀਆਂ ਦੇ ਦਾਅਵਿਆਂ ਦਰਮਿਆਨ ਦੇਸ਼ ਦੀ ਆਜ਼ਾਦੀ ਦੀ 78ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ...
ਵੀਹ ਅਗਸਤ 1985 ਨੂੰ ਮੈਂ ਸ੍ਰੀ ਦਰਬਾਰ ਸਾਹਿਬ ਵਿੱਚ ਯੂਨਾਈਟਡ ਅਕਾਲੀ ਦਲ ਦੇ ਦਫ਼ਤਰ ਬੈਠਾ ਸੀ, ਜਦੋਂ ਬਾਅਦ ਦੁਪਹਿਰ ਮੈਨੂੰ ਯੂ.ਐੱਨ.ਆਈ. ਦੇ ਪੱਤਰਕਾਰ ਦੋਸਤ ਜਸਪਾਲ ਸਿੰਘ ਸਿੱਧੂ ਦਾ ਟੈਲੀਫੋਨ ਆਇਆ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ...
ਵਧੀਆ ਜਾਣਕਾਰੀ ਐਤਵਾਰ 10 ਅਗਸਤ ਨੂੰ ਰਾਮਚੰਦਰ ਗੁਹਾ ਦਾ ਲੇਖ ‘ਗਾਂਧੀ ਦੇ ਵਾਰਿਸ ਰਾਜਮੋਹਨ ਦੀ ਉਸਤਤ ਵਿੱਚ’ ਪੜ੍ਹ ਕੇ ਮਹਾਤਮਾ ਗਾਂਧੀ ਦੇ ਪਰਿਵਾਰ ਬਾਰੇ ਜਾਣਕਾਰੀ ਮਿਲੀ। ਲੇਖਕ ਦੇ ਉਨ੍ਹਾਂ ਦੇ ਪੋਤਿਆਂ ਨਾਲ ਗੂੜ੍ਹੇ ਸਬੰਧ ਰਹੇ। ਰਾਜਮੋਹਨ ਵੱਲੋਂ ਲਿਖੀ ਗਈ ਕਿਤਾਬ...
ਮਹਾਤਮਾ ਗਾਂਧੀ ਦੇ ਚਾਰ ਪੁੱਤਰ ਸਨ। ਆਪਣੇ ਦੋ ਵੱਡੇ ਪੁੱਤਰਾਂ ਹਰੀਲਾਲ ਅਤੇ ਮਣੀਲਾਲ ਨਾਲ ਉਨ੍ਹਾਂ ਦਾ ਵਰਤਾਓ ਬਹੁਤ ਸਖ਼ਤ ਸੀ ਤੇ ਤੀਜੇ ਪੁੱਤਰ ਰਾਮਦਾਸ ਨੂੰ ਅਕਸਰ ਦਬਾਉਂਦੇ ਰਹਿੰਦੇ ਸਨ। ਜਦੋਂ ਉਨ੍ਹਾਂ ਦੇ ਚੌਥੇ ਪੁੱਤਰ ਦੇਵਦਾਸ ਦਾ ਜਨਮ ਹੋਇਆ ਤਦ ਤੀਕ...
ਅਰਵਿੰਦਰ ਜੌਹਲ ਕਾਂਗਰਸ ਆਗੂ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਵੀਰਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਚੋਣ ਧਾਂਦਲੀਆਂ ਤੇ ਖ਼ਾਮੀਆਂ ਨੂੰ ਸਬੂਤਾਂ ਨਾਲ ਉਜਾਗਰ ਕਰਨ ਦੇ ਦਾਅਵੇ ਨੇ ਸਮੁੱਚੀ...
ਅਰਵਿੰਦਰ ਜੌਹਲ ਫਰਾਂਸ, ਬਰਤਾਨੀਆ ਅਤੇ ਕੈਨੇਡਾ ਨੇ ਸਤੰਬਰ ਮਹੀਨੇ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿੱਚ ਫਲਸਤੀਨ ਨੂੰ ਮਾਨਤਾ ਦੇਣ ਦੀ ਗੱਲ ਆਖੀ ਹੈ। ਦੁੱਖ ਦੀ ਗੱਲ ਇਹ ਹੈ ਕਿ ਕੈਨੇਡਾ ਨੇ ਅਜੇ ਇਹ ਗੱਲ ਮੂੰਹੋਂ ਕੱਢੀ ਹੀ ਸੀ ਕਿ...