ਹੋ ਜਾਏ ਬੰਦਾ ਬਿਮਾਰ ਕੋਈ ਸਖ਼ਤ ਭਾਰਾ, ਸੋਚਾਂ ਕਈ ਕੁਝ ਬਣਤ ਬਣਾਉਂਦੀਆਂ ਨੇ। ਸੁੱਤੇ ਪਿਆ ਵੀ ਡਾਕਟਰ ਨੇ ਚੈੱਕ ਕਰਦੇ, ਨਰਸਾਂ ਬਾਂਹ ਉੱਤੇ ਟੀਕਾ ਲਾਉਂਦੀਆਂ ਨੇ। ਏਦੂੰ ਅੱਗੇ ਵੀ ਗੱਲ ਫਿਰ ਨਿਕਲ ਸਕਦੀ, ਸੁਫਨੇ ਵਿੱਚ ਕਲਜੋਗਣਾਂ ਆਉਂਦੀਆਂ ਨੇ। ਕਰਦੇ ਚੁਗਲੀਆਂ...
ਪਿਛਲਾ ਹਫ਼ਤਾ ਸਾਰੇ ਪੰਜਾਬੀਆਂ ਲਈ ਬਹੁਤ ਖ਼ਾਸ ਸੀ। ਇਹ ਉਹ ਹਫ਼ਤਾ ਸੀ ਜਦੋਂ ਅਸੀਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਅਦੁੱਤੀ ਅਤੇ ਲਾਸਾਨੀ ਕੁਰਬਾਨੀ ਅੱਗੇ ਸੀਸ ਨਿਵਾਇਆ। ਉਨ੍ਹਾਂ ਦੀ ਕੁਰਬਾਨੀ ਸਾਨੂੰ ਉਚੇਰੀਆਂ...
ਭਾਰਤੀ ਅਤੇ ਪੰਜਾਬੀ ਸਿਆਸਤ ਤੇ ਅਰਥਚਾਰੇ ਉੱਤੇ ਆਪਣੇ ਖੋਜ ਕਾਰਜ ਦੌਰਾਨ ਮੈਨੂੰ ਇਹ ਪਤਾ ਲੱਗਾ ਕਿ 1947 ਤੋਂ ਬਾਅਦ ਦੀਆਂ ਸਭ ਤੋਂ ਦਿਲਚਸਪ ਤਬਦੀਲੀਆਂ ਵਿੱਚੋਂ ਇੱਕ ਇਹ ਵੀ ਸੀ ਕਿ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਸੂਬਾ ਬਣਾਉਣ ਲਈ ਹੌਲੀ-ਹੌਲੀ ਸਹਿਮਤੀ...
ਸੰਯੁਕਤ ਰਾਸ਼ਟਰ ਸੰਘ ਦੀ ਅਗਵਾਈ ਵਿੱਚ ਹੋਇਆ ‘ਹਾਈ ਸੀਅਜ਼ ਟਰੀਟੀ’ (High Seas Treaty) ਸਮਝੌਤਾ ਜਨਵਰੀ 2026 ਵਿੱਚ ਲਾਗੂ ਹੋ ਜਾਵੇਗਾ। ਇਸ ਸਮਝੌਤੇ ਨਾਲ ਅਨੇਕਾਂ ਦੇਸ਼ਾਂ ਵਿੱਚ ਹੋ ਰਹੇ ਕੌਮਾਂਤਰੀ ਝਗੜਿਆਂ ਨੂੰ ਠੱਲ੍ਹ ਪਵੇਗੀ। ਦਰਅਸਲ, ਸੰਯੁਕਤ ਰਾਸ਼ਟਰ ਦੀਆਂ ਦੋ ਦਹਾਕਿਆਂ ਦੀਆਂ...
ਭਾਰਤ ਦੀ ਅਧਿਆਤਮਕ ਅਤੇ ਸੱਭਿਆਚਾਰਕ ਵਿਰਾਸਤ ਵਿੱਚ ਜੇਕਰ ਕੋਈ ਇੱਕ ਸ਼ਖ਼ਸੀਅਤ ਸਦੀਆਂ ਤੋਂ ਅਡੋਲ, ਉੱਜਲ ਅਤੇ ਅਮਰ ਰਹੀ ਹੈ ਤਾਂ ਉਹ ਹਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ। ਉਹ ਪੀੜ੍ਹੀਆਂ ਤੋਂ ਮਨੁੱਖਤਾ ਦੇ ਸੱਚੇ ਰੱਖਿਅਕ, ਜ਼ੁਲਮ ਵਿਰੁੱਧ ਅਦੁੱਤੀ ਹਿੰਮਤ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ 24 ਨਵੰਬਰ ਦਾ ਦਿਨ ਸਿਰਫ਼ ਇਸ ਲਈ ਯਾਦਗਾਰ ਨਹੀਂ ਕਿ 56 ਸਾਲ ਪਹਿਲਾਂ ਅੱਜ ਦੇ ਦਿਨ ਇਸ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ, ਸਗੋਂ ਇਸ ਵਾਰ ਇਸ ਖ਼ਾਸ ਦਿਨ ’ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਜਦੋਂ ਅਸੀਂ ਗੁਰੂ ਸਾਹਿਬ ਦੀ ਹਰ ਮਨੁੱਖ ਵੱਲੋਂ ਆਪਣੇ ਅਕੀਦੇ ਅਤੇ ਵਿਸ਼ਵਾਸ ਮੁਤਾਬਿਕ ਜ਼ਿੰਦਗੀ ਜਿਊਣ ਦੇ ਅਧਿਕਾਰਾਂ ਦੀ ਰਾਖੀ ਲਈ ਦਿੱਤੀ ਗਈ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹਾਂ, ਉਸ ਦਾ...
ਭਾਰਤ ਨੂੰ ਆਜ਼ਾਦ ਕਰਵਾਉਣ ਅਤੇ ਇਸ ’ਚ ਅਸਲੀ ਕੌਮੀ ਜਮਹੂਰੀ ਰਾਜ ਪ੍ਰਬੰਧ ਕਾਇਮ ਕਰਨ ਦੀ ਕੌਮੀ ਜੰਗ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਯੁੱਗਨਾਇਕ ਵਜੋਂ ਉਭਰ ਕੇ ਸਾਹਮਣੇ ਆਇਆ। ਉਹ ਇੱਕ ਅਜਿਹਾ ਯੋਧਾ ਸੀ ਜੋ ਜ਼ਿੰਦਾਦਿਲ ਸੀ ਤੇ ਦੇਸ਼ ਲਈ ਆਪਾ...
ਇਸ 14 ਨਵੰਬਰ, ਜੋ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦਾ ਜਨਮ ਦਿਨ ਹੈ, ਮੌਕੇ ਬਿਹਾਰ ਵਿਧਾਨ ਸਭਾ ਦੇ ਆਏ ਚੋਣ ਨਤੀਜੇ ਉਨ੍ਹਾਂ ਦੀ ਪਾਰਟੀ ਕਾਂਗਰਸ ਅਤੇ ਉਸ ਦੇ ਗੱਠਜੋੜ ਦੇ ਹੱਕ ’ਚ ਨਹੀਂ ਗਏ। ਬਿਹਾਰ ਵਿਧਾਨ ਸਭਾ ਦੀ...
ਦੰਗਿਆਂ ਅਤੇ ਕਤਲੇਆਮ ਦੀ ਸਭ ਤੋਂ ਵੱਧ ਸਰੀਰਕ ਤੇ ਮਾਨਸਿਕ ਪੀਡ਼ ਔਰਤਾਂ ਨੂੰ ਝੱਲਣੀ ਪੈਂਦੀ ਹੈ, ਜਿਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਕਤਲ ਕਰ ਦਿੱਤੇ ਜਾਂਦੇ ਹਨ। ਸਾਰੀ ਜ਼ਿੰਦਗੀ ਉਹ ਉਨ੍ਹਾਂ ਖ਼ੌਫ਼ਨਾਕ ਯਾਦਾਂ ਤੋਂ ਖਹਿਡ਼ਾ ਨਹੀਂ ਛੁਡਾ ਸਕਦੀਆਂ। ਕਾਲੀਆਂ ਖ਼ਾਮੋਸ਼ ਰਾਤਾਂ ’ਚ ਉਨ੍ਹਾਂ ਦੇ ਮਨ ਅੰਦਰਲਾ ਖ਼ੌਫ਼ਨਾਕ ਸ਼ੋਰ ਉਨ੍ਹਾਂ ਨੂੰ ਸੌਣ ਨਹੀਂ ਦਿੰਦਾ। ਇਕਤਾਲੀ ਸਾਲਾਂ ਵਿੱਚ ਚੁਰਾਸੀ ਦੇ ਕਤਲੇਆਮ ਦੇ ਪੀਡ਼ਤਾਂ ਨੂੰ ਇਨਸਾਫ਼ ਤਾਂ ਨਹੀਂ ਮਿਲਿਆ ਪਰ ਜਾਂਚਾਂ ਦੌਰਾਨ ਪਤਾ ਨਹੀਂ ਕਿੰਨੀ ਵਾਰ ਉਨ੍ਹਾਂ ਆਪਣੇ ਅਤੇ ਆਪਣਿਆਂ ਨਾਲ ਹੋਈ ਬੀਤੀ ਕਮਿਸ਼ਨਾਂ, ਕਮੇਟੀਆਂ ਅਤੇ ਸਿੱਟਸ ਅੱਗੇ ਸੁਣਾਈ ਹੋਵੇਗੀ। ਇਹ ਸਭ ਵਾਰ ਵਾਰ ਦੁਹਰਾਉਂਦਿਆਂ ਉਹ ਉਸੇ ਖ਼ੌਫ਼ਨਾਕ ਵੇਲੇ ਨੂੰ ਓਨੀ ਹੀ ਵਾਰ ਮੁਡ਼ ਜਿਊਂਦੇ ਹੋਣਗੇ।
ਜੇ ਓਕਟਾਵੀਓ ਪਾਜ਼ ਅੱਜ ਜਿਊਂਦਾ ਹੁੰਦਾ ਤਾਂ ਉਹ ਸਭ ਤੋਂ ਪਹਿਲਾਂ ਸਵੀਕਾਰ ਕਰਦਾ ਕਿ ਹਮਾਸ ਦੇ ਤਰੀਕੇ ਜੋ ਵੀ ਹੋਣ, ਅਤੀਤ ਦੇ ਫ਼ਲਸਤੀਨੀ ਗੁਰੀਲਿਆਂ ਦੇ ਤੌਰ ਤਰੀਕਿਆਂ ਨਾਲੋਂ ਜ਼ਿਆਦਾ ਘਿਨਾਉਣੇ ਹਨ; ਤੇ ਫਿਰ ਵੀ ਉਸ ਨੇ ਇਸ ਗੱਲ ’ਤੇ ਜ਼ੋਰ ਦੇਣਾ ਸੀ ਕਿ ਇਹ ਇਜ਼ਰਾਇਲੀ ਫ਼ੌਜ ਵੱਲੋਂ ਕੀਤੀਆਂ ਘ੍ਰਿਣਤ ਕਾਰਵਾਈਆਂ ਜਾਂ ਫ਼ਲਸਤੀਨੀਆਂ ਨੂੰ ਉਨ੍ਹਾਂ ਦੇ ਦੇਸ਼ ਬਣਾਉਣ ਦੇ ਹੱਕ ਤੋਂ ਵਾਂਝੇ ਕਰਨ ਦਾ ਕੋਈ ਬਹਾਨਾ ਜਾਂ ਆਧਾਰ ਨਹੀਂ ਬਣਾਏ ਜਾ ਸਕਦੇ।
ਬਰਾਬਰੀ ਦਾ ਅਧਿਕਾਰ ਐਤਵਾਰ, 12 ਅਕਤੂਬਰ ਨੂੰ ਅਰਵਿੰਦਰ ਜੌਹਲ ਦਾ ਲੇਖ ‘ਸਦੀਆਂ ਬਦਲੀਆਂ ਪਰ ਸੋਚ ਨਹੀਂ’ ਪੜ੍ਹਦਿਆਂ ਮਹਿਸੂਸ ਹੋਇਆ ਕਿ ਦੇਸ਼ ਅੰਦਰ ਜਾਤ ਦੇ ਆਧਾਰ ’ਤੇ ਲੋਕਾਂ ਉੱਤੇ ਹੋ ਰਹੇ ਅੱਤਿਆਚਾਰ ਚਿੰਤਾ ਦਾ ਵਿਸ਼ਾ ਹਨ। ਅਨਪੜ੍ਹ, ਬੇਰੁਜ਼ਗਾਰ ਅਤੇ ਗ਼ਰੀਬ ਲੋਕ...
ਭਾਰਤ ਤਰੱਕੀ ਕਰ ਰਿਹਾ ਹੈ ਅਤੇ ਨਾਲ ਦੀ ਨਾਲ ਸਾਡਾ ਪੰਜਾਬ ਵੀ। ਲੋਕਾਂ ਨੂੰ ਜਜ਼ਬਾਤੀ ਕਰ ਕੇ ਆਪਣੇ ਨਾਲ ਜੋੜੀ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੀ ਕਹਿੰਦੇ ਹਨ ਕਿ ਮੇਰੀਆਂ ਰਗਾਂ ਵਿੱਚ ਖ਼ੂਨ ਨਹੀਂ, ਸਿੰਧੂਰ ਦੌੜਦਾ ਹੈ ਤੇ ਕਦੀ...
ਜਜ਼ਬੇ ਦੀ ਸ਼ਲਾਘਾ ਐਤਵਾਰ, 5 ਅਕਤੂਬਰ ਨੂੰ ‘ਦਸਤਕ’ ਪੰਨੇ ’ਤੇ ਬਲਦੇਵ ਸਿੰਘ ਸੜਕਨਾਮਾ ਦਾ ਲੇਖ ‘ਹੜ੍ਹ ਆਉਂਦੇ ਰਹਿਣਗੇ, ਜਾਂਦੇ ਰਹਿਣਗੇ...!’ ਪੜ੍ਹਿਆ, ਜਿਸ ਵਿੱਚ ਲੇਖਕ ਨੇ ਪੰਜਾਬ ਦੇ ਲੋਕਾਂ ਦੀ ਬਹਾਦਰੀ, ਸਬਰ ਅਤੇ ਜਜ਼ਬੇ ਦੀ ਭਰਪੂਰ ਸ਼ਲਾਘਾ ਕੀਤੀ ਹੈ। ਲੇਖਕ ਨੇ...
ਹੋਸ਼ਮੰਦ ਪਾਠਕ ਜਦੋਂ ਆਖ਼ਰੀ ਪੰਨਾ ਪੜ੍ਹ ਕੇ ਪੁਸਤਕ ਨੂੰ ਸੰਤੋਖਦਾ ਹੈ, ਇਹ ਉਹਦੇ ਮਨ ਵਿਚ ਇਕ ਡੂੰਘੀ ਰਾਜਨੀਤਕ ਚੀਸ ਵੀ ਛੱਡ ਜਾਂਦੀ ਹੈ। ਕਮਿਊਨਿਸਟ ਪਾਰਟੀ ਦੇ ਵੱਡੀ ਗਿਣਤੀ ਆਗੂ ਇਮਾਨਦਾਰੀ, ਸੁਹਿਰਦਤਾ, ਨਿਸ਼ਕਾਮਤਾ, ਲੋਕ-ਸੇਵਾ, ਕਿਰਤੀ ਸੰਘਰਸ਼ ਤੇ ਕੁਰਬਾਨੀ ਜਿਹੀਆਂ ਸਿਫ਼ਤਾਂ ਦੀ ਮਿਸਾਲ ਸਨ।
ਪਹਿਲਾਂ ਕੇਂਦਰ ਨੇ ਬੀ ਬੀ ਐੱਮ ਬੀ ’ਚ ਪੰਜਾਬ ਦੀ ਸਥਾਈ ਮੈਂਬਰੀ ਨੂੰ ਖੋਰਾ ਲਾਇਆ। ਪਰ ਗੱਲ ਇੱਥੇ ਹੀ ਨਹੀਂ ਰੁਕੀ, ਇਸ ਤੋਂ ਬਾਅਦ ਹੁਣ ਕੇਂਦਰ ਨੇ ਬੀ ਬੀ ਐੱਮ ਬੀ ਵਿੱਚ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੂੰ ਪੱਕੀ ਪ੍ਰਤੀਨਿਧਤਾ ਦੇਣ ਦੀ ਕਾਰਵਾਈ ਵੀ ਇੱਕ ਤਰ੍ਹਾਂ ਸ਼ੁਰੂ ਕਰ ਦਿੱਤੀ ਹੈ। ਹਕੀਕਤ ਇਹ ਹੈ ਕਿ ਪੰਜਾਬ ਬੀ ਬੀ ਐੱਮ ਬੀ ਦਾ ਸਭ ਤੋਂ ਵੱਧ 39.58 ਫ਼ੀਸਦੀ ਖ਼ਰਚ ਝੱਲਦਾ ਹੈ ਜਦੋਂਕਿ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਕ੍ਰਮਵਾਰ 24 ਫ਼ੀਸਦੀ ਤੇ 4 ਖ਼ਰਚ। ਇਉਂ ਕੇਂਦਰ ਇਨ੍ਹਾਂ ਸੂਬਿਆਂ ਨੂੰ ਪੰਜਾਬ ਦੇ ਬਰਾਬਰ ਅਧਿਕਾਰ ਦੇਣ ਲਈ ਤਿਆਰ ਜਾਪਦਾ ਹੈ।
ਜਾਤ-ਪਾਤ ਅਤੇ ਆਰਥਿਕ ਨਾਬਰਾਬਰੀ ਸਾਡੇ ਮੁਲਕ ਦੀਆਂ ਸਦੀਆਂ ਤੋਂ ਬਹੁਤ ਵੱਡੀਆਂ ਸਮੱਸਿਆਵਾਂ ਰਹੀਆਂ ਹਨ, ਜਿਨ੍ਹਾਂ ਤੋਂ ਅਸੀਂ ਅੱਜ ਵੀ ਮੁਕਤ ਨਹੀਂ ਹੋਏ। ਸਾਡਾ ਮੌਜੂਦਾ ਸਮਾਜਿਕ ਅਤੇ ਆਰਥਿਕ ਤਾਣਾ-ਬਾਣਾ ਵੀ ਇਹੀ ਦਰਸਾਉਂਦਾ ਹੈ। ਅੱਜ ਦੇ ਹਾਲਾਤ ਦੇਖ ਕੇ ਲੱਗਦਾ ਹੈ ਕਿ...
ਦਿਲ ਨੂੰ ਧੂਹ ਪਾਉਂਦੀ ਰਚਨਾ ਐਤਵਾਰ 5 ਅਕਤੂਬਰ ਨੂੰ ਪੰਜਾਬੀ ਟ੍ਰਿਬਿਊਨ ਦੇ ‘ਦਸਤਕ’ ਅੰਕ ਵਿੱਚ ਬਲਦੇਵ ਸਿੰਘ ਸੜਕਨਾਮਾ ਦੀ ਰਚਨਾ ‘ਹੜ੍ਹ ਆਉਂਦੇ ਰਹਿਣਗੇ, ਜਾਂਦੇ ਰਹਿਣਗੇ...”! ਦਿਲ ਨੂੰ ਧੂਹ ਪਾਉਣ ਵਾਲੀ ਸੱਚੀ ਰਚਨਾ ਪ੍ਰਤੀਤ ਹੁੰਦੀ ਹੈ। ਇਹ ਰਚਨਾ ਪੜ੍ਹ ਕੇ ਮੇਰੀਆਂ...
ਖਿਡਾਰੀਆਂ ਦੇ ਹੱਥ ਹਮੇਸ਼ਾ ਮਿਲਦੇ ਰਹੇ ਹਨ। ਇਹੋ ਖੇਡਾਂ ਦੀ ਸ਼ੁੱਧ ਭਾਵਨਾ ਹੈ ਤੇ ਇਹੋ ਖੇਡਾਂ ਦਾ ਧਰਮ। ਖੇਡ ਤੋਂ ਪਹਿਲਾਂ ਤੇ ਖੇਡ ਤੋਂ ਪਿੱਛੋਂ ਖਿਡਾਰੀਆਂ ਵੱਲੋਂ ਹੱਥ ਨਾ ਮਿਲਾਉਣ ਦੀ ਸਿਆਸਤ ਖੇਡ ਭਾਵਨਾ ਦੀ ਉਲੰਘਣਾ ਹੈ ਜੋ ਸ਼ੋਭਾ ਨਹੀਂ ਦਿੰਦੀ।
ਸੰਯੁਕਤ ਰਾਸ਼ਟਰ ਜਿਹਾ ਕੋਈ ਵੀ ਕੌਮਾਂਤਰੀ ਮੰਚ ਦੁਨੀਆ ਭਰ ਦੇ ਅਹਿਮ ਮਸਲਿਆਂ ’ਤੇ ਵਿਚਾਰ-ਚਰਚਾ ਲਈ ਹੁੰਦਾ ਹੈ ਨਾ ਕਿ ਨਿੱਜੀ ਖ਼ਾਹਿਸ਼ਾਂ ਦੇ ਇਜ਼ਹਾਰ ਲਈ। ਟਰੰਪ ਦੀ ਨੋਬੇਲ ਪੁਰਸਕਾਰ ਲਈ ਜ਼ਿੱਦ ਬੱਚੇ ਵਰਗੀ ਹੈ ਜੋ ਹਰ ਕੌਮੀ/ ਕੌਮਾਂਤਰੀ ਮੰਚ ’ਤੇ ਨੋਬੇਲ ਪੁਰਸਕਾਰ ਲਈ ਰਿਹਾਡ਼ ਕਰਦਾ ਹੈ। ਹੁਣ ਉਹ ਵੇਲੇ ਨਹੀਂ ਰਹੇ ਜਦੋਂ ਆਗੂ ਨਿਰਸਵਾਰਥ ਹੋ ਕੇ ਕਿਸੇ ਇਨਾਮ-ਸਨਮਾਨ ਦੀ ਖ਼ਾਹਿਸ਼ ਤੋਂ ਬਗ਼ੈਰ ਮਾਨਵਤਾ ਦੀ ਭਲਾਈ ਲਈ ਕਾਰਜ ਕਰਦੇ ਹੋਣ।
ਕਰਨੈਲ ਸਿੰਘ ਦੀ ਯਾਦਗਾਰ ਨੂੰ ਭੇਟ ਦੋ ਹਾਰ ਮੇਰਾ ਅਨੁਭਵ ਹੈ ਕਿ ਬਹੁਗਿਣਤੀ ਪਾਠਕ ਲਿਖਤ ਨੂੰ ਸਿਰਫ਼ ਉਹਦਾ ਸਾਰ ਜਾਣਨ ਲਈ ਪੜ੍ਹਦੇ ਹਨ, ਪਰ ਕੁਛ ਪਾਠਕ ਬਾਰੀਕੀਆਂ ਵੀ ਫੜ ਲੈਂਦੇ ਹਨ। ਪਿਛਲੇ ਐਤਵਾਰ ਛਪੇ ਲੇਖ ‘ਸ਼ਹੀਦ ਕਰਨੈਲ ਸਿੰਘ ਈਸੜੂ ਦੀਆਂ...
ਮੇਰੇ ਖ਼ਾਨਦਾਨ ਦੀ ਗੱਲ ਕਰੀਏ ਤਾਂ ਮੈਂ ਬੰਗਲੂਰੂ ਦਾ ਚੌਥੀ ਪੀੜ੍ਹੀ ਦਾ ਵਸਨੀਕ ਹਾਂ। ਮੇਰੇ ਪੜਦਾਦਾ ਉੱਨ੍ਹੀਵੀਂ ਸਦੀ ’ਚ ਵਕੀਲ ਬਣਨ ਲਈ ਤੰਜਾਵੁਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਇੱਥੇ ਆਏ ਸਨ। ਉਨ੍ਹਾਂ ਦੇ ਬੱਚੇ ਇਸ ਕਸਬੇ ਵਿੱਚ ਪਲ਼ੇ ਅਤੇ ਪੜ੍ਹੇ,...
ਸਾਰੀਆਂ ਦਲੀਲਾਂ ਅਪੀਲਾਂ ਨੂੰ ਦਰਕਿਨਾਰ ਕਰਦਿਆਂ ਮੈਚ ਖੇਡਿਆ ਗਿਆ ਪਰ ਦੇਸ਼ ਵਿਚਲੇ ਅਜਿਹੇ ਤਲਖ਼ ਮਾਹੌਲ ਦੇ ਮੱਦੇਨਜ਼ਰ ਭਾਰਤ ਦੇ ਖਿਡਾਰੀਆਂ ਨੇ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਏ। ਇਸ ਤਰ੍ਹਾਂ ਦੇ ਦਾਅਵੇ ਵੀ ਕੀਤੇ ਗਏ ਕਿ ਦੋਵਾਂ ਮੈਚਾਂ ਵਿੱਚ ਪਾਕਿਸਤਾਨ ਨੂੰ ਹਰਾ ਕੇ ਬੈਸਰਨ ਵਾਦੀ ਦੀ ਘਟਨਾ ਦਾ ਬਦਲਾ ਲੈ ਲਿਆ ਗਿਆ ਹੈ। ਜਿਨ੍ਹਾਂ ਦੇ ਪਰਿਵਾਰ ਦੇ ਜੀਅ ਇਸ ਹਮਲੇ ’ਚ ਮਾਰੇ ਗਏ, ਕੀ ਉਨ੍ਹਾਂ ਨੂੰ ‘ਅਜਿਹਾ ਬਦਲਾ’ ਲੈਣ ਦੀ ਦਲੀਲ ਨਾਲ ਕਾਇਲ ਕੀਤਾ ਜਾ ਸਕਦਾ ਹੈ?
ਵਧੀਆ ਲੇਖ ਐਤਵਾਰ 14 ਸਤੰਬਰ ਦੇ ‘ਦਸਤਕ’ ਦੇ ਸਾਰੇ ਲੇਖ ਕਾਬਿਲੇ-ਤਾਰੀਫ਼ ਹਨ। ਖ਼ਾਸ ਤੌਰ ’ਤੇ ਸੁਬੇਗ ਸਿੰਘ ਧੰਜੂ ਦਾ ਲੇਖ ‘ਨਵੀਂ ਆਸ ਨਾਲ ਬਿਆਸ ਦਾ ਟਾਕਰਾ ਕਰਨ ਵਾਲੇ’ ਤਾਂ ਸਾਹ ਰੋਕ ਕੇ ਪੜ੍ਹਿਆ। ਲੇਖਕ ਨੇ ਅਜਿਹਾ ਦ੍ਰਿਸ਼ ਚਿਤਰਿਆ ਕਿ ਰੀਲ...
‘ਸੁਰਖ਼ ਰਾਹਾਂ ਦੀਆਂ ਸਿਮਰਤੀਆਂ’ ਨਾਮੀ ਡਾਇਰੀ ਦਾ ਸਿਰਨਾਵਾਂ ਹੀ ਨਹੀਂ ਸਗੋਂ ਅੰਤਰ ਵੇਗ ਅਤੇ ਵਿਵੇਕ ਵੀ ਪ੍ਰੋ. ਹਰਭਜਨ ਸਿੰਘ ਦੀਆਂ ਸਿਮਰ ਸਿਮਰ ਕੇ ਸੁਦ੍ਰਿੜ ਹੋਈਆਂ ਸੰਗਰਾਮੀ ਜੀਵਨ ਦੀਆਂ ਯਾਦਾਂ ਨੇ ਘੜਿਆ ਹੈ। ਇਹ ਡਾਇਰੀ ਨਕਸਲਬਾੜੀ ਲਹਿਰ ਵਿੱਚ ਇਨਕਲਾਬ ਦੀ ਜਿੱਤ...
ਫਲਸਫ਼ਾ ਮਨੁੱਖੀ ਗਿਆਨ ਨੂੰ ਪ੍ਰਚੰਡ ਕਰਨ ਦਾ ਸਾਧਨ ਹੈ। ਦੁਨੀਆ ਭਰ ਦੇ ਵਿਦਵਾਨਾਂ ਤੇ ਗਿਆਨਵਾਨਾਂ ਨੇ ਸਮਕਾਲ ਤੇ ਅਤੀਤ ਨੂੰ ਘੋਖ ਕੇ ਧਰਮ, ਇਤਿਹਾਸ, ਸਾਹਿਤ, ਸੱਭਿਆਚਾਰ ਤੇ ਭਾਸ਼ਾ ਬਾਰੇ ਸਿਧਾਂਤਕ ਤੇ ਵਿਹਾਰਕ ਚੌਖਟੇ ਤਿਆਰ ਕੀਤੇ। ਗਿਆਨ ਸਾਹਿਤ ਰਾਹੀਂ ਅਸੀਂ ਅਤੀਤ...