ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੋਚ ਸੰਗਤ

  • ਹੋ ਜਾਏ ਬੰਦਾ ਬਿਮਾਰ ਕੋਈ ਸਖ਼ਤ ਭਾਰਾ, ਸੋਚਾਂ ਕਈ ਕੁਝ ਬਣਤ ਬਣਾਉਂਦੀਆਂ ਨੇ। ਸੁੱਤੇ ਪਿਆ ਵੀ ਡਾਕਟਰ ਨੇ ਚੈੱਕ ਕਰਦੇ, ਨਰਸਾਂ ਬਾਂਹ ਉੱਤੇ ਟੀਕਾ ਲਾਉਂਦੀਆਂ ਨੇ। ਏਦੂੰ ਅੱਗੇ ਵੀ ਗੱਲ ਫਿਰ ਨਿਕਲ ਸਕਦੀ, ਸੁਫਨੇ ਵਿੱਚ ਕਲਜੋਗਣਾਂ ਆਉਂਦੀਆਂ ਨੇ। ਕਰਦੇ ਚੁਗਲੀਆਂ...

    .
    11 Oct 2025
  • ਜਾਤ-ਪਾਤ ਅਤੇ ਆਰਥਿਕ ਨਾਬਰਾਬਰੀ ਸਾਡੇ ਮੁਲਕ ਦੀਆਂ ਸਦੀਆਂ ਤੋਂ ਬਹੁਤ ਵੱਡੀਆਂ ਸਮੱਸਿਆਵਾਂ ਰਹੀਆਂ ਹਨ, ਜਿਨ੍ਹਾਂ ਤੋਂ ਅਸੀਂ ਅੱਜ ਵੀ ਮੁਕਤ ਨਹੀਂ ਹੋਏ। ਸਾਡਾ ਮੌਜੂਦਾ ਸਮਾਜਿਕ ਅਤੇ ਆਰਥਿਕ ਤਾਣਾ-ਬਾਣਾ ਵੀ ਇਹੀ ਦਰਸਾਉਂਦਾ ਹੈ। ਅੱਜ ਦੇ ਹਾਲਾਤ ਦੇਖ ਕੇ ਲੱਗਦਾ ਹੈ ਕਿ...

    Arvinder Johal
    11 Oct 2025
  • ਦਿਲ ਨੂੰ ਧੂਹ ਪਾਉਂਦੀ ਰਚਨਾ ਐਤਵਾਰ 5 ਅਕਤੂਬਰ ਨੂੰ ਪੰਜਾਬੀ ਟ੍ਰਿਬਿਊਨ ਦੇ ‘ਦਸਤਕ’ ਅੰਕ ਵਿੱਚ ਬਲਦੇਵ ਸਿੰਘ ਸੜਕਨਾਮਾ ਦੀ ਰਚਨਾ ‘ਹੜ੍ਹ ਆਉਂਦੇ ਰਹਿਣਗੇ, ਜਾਂਦੇ ਰਹਿਣਗੇ...”! ਦਿਲ ਨੂੰ ਧੂਹ ਪਾਉਣ ਵਾਲੀ ਸੱਚੀ ਰਚਨਾ ਪ੍ਰਤੀਤ ਹੁੰਦੀ ਹੈ। ਇਹ ਰਚਨਾ ਪੜ੍ਹ ਕੇ ਮੇਰੀਆਂ...

    . .
    11 Oct 2025
  • ਖਿਡਾਰੀਆਂ ਦੇ ਹੱਥ ਹਮੇਸ਼ਾ ਮਿਲਦੇ ਰਹੇ ਹਨ। ਇਹੋ ਖੇਡਾਂ ਦੀ ਸ਼ੁੱਧ ਭਾਵਨਾ ਹੈ ਤੇ ਇਹੋ ਖੇਡਾਂ ਦਾ ਧਰਮ। ਖੇਡ ਤੋਂ ਪਹਿਲਾਂ ਤੇ ਖੇਡ ਤੋਂ ਪਿੱਛੋਂ ਖਿਡਾਰੀਆਂ ਵੱਲੋਂ ਹੱਥ ਨਾ ਮਿਲਾਉਣ ਦੀ ਸਿਆਸਤ ਖੇਡ ਭਾਵਨਾ ਦੀ ਉਲੰਘਣਾ ਹੈ ਜੋ ਸ਼ੋਭਾ ਨਹੀਂ ਦਿੰਦੀ।

  • Advertisement
  • ਜਾਂਦਾ ਮਿਲ ਗਿਆ ਲੀਡਰ ਕੋਈ ਦੂਸਰੇ ਨੂੰ, ਪੁੱਛਣ ਲੱਗ ਪਿਆ ਕਿੱਦਾਂ ਫਿਰ ਹਾਲ ਬੇਲੀ। ਰਹਿੰਦੇ ਹਨ ਏਥੇ ਕਿ ਨਿਕਲ ਵਿਦੇਸ਼ ਚੁੱਕੇ, ਕਿਹੋ ਜਿਹੇ ਹਾਲ ਦੇ ਵਿੱਚ ਆ ਬਾਲ ਬੇਲੀ। ਨਾਲੇ ਦੱਸੀਂ ਕਿ ਗਿਆ ਜਿਸ ਪਾਰਟੀ ਵਿੱਚ, ਜੁੜਿਆ ਲੀਡਰ ਤੂੰ ਕਿਹੜੇ...

    .
    04 Oct 2025
  • ਸੰਯੁਕਤ ਰਾਸ਼ਟਰ ਜਿਹਾ ਕੋਈ ਵੀ ਕੌਮਾਂਤਰੀ ਮੰਚ ਦੁਨੀਆ ਭਰ ਦੇ ਅਹਿਮ ਮਸਲਿਆਂ ’ਤੇ ਵਿਚਾਰ-ਚਰਚਾ ਲਈ ਹੁੰਦਾ ਹੈ ਨਾ ਕਿ ਨਿੱਜੀ ਖ਼ਾਹਿਸ਼ਾਂ ਦੇ ਇਜ਼ਹਾਰ ਲਈ। ਟਰੰਪ ਦੀ ਨੋਬੇਲ ਪੁਰਸਕਾਰ ਲਈ ਜ਼ਿੱਦ ਬੱਚੇ ਵਰਗੀ ਹੈ ਜੋ ਹਰ ਕੌਮੀ/ ਕੌਮਾਂਤਰੀ ਮੰਚ ’ਤੇ ਨੋਬੇਲ ਪੁਰਸਕਾਰ ਲਈ ਰਿਹਾਡ਼ ਕਰਦਾ ਹੈ। ਹੁਣ ਉਹ ਵੇਲੇ ਨਹੀਂ ਰਹੇ ਜਦੋਂ ਆਗੂ ਨਿਰਸਵਾਰਥ ਹੋ ਕੇ ਕਿਸੇ ਇਨਾਮ-ਸਨਮਾਨ ਦੀ ਖ਼ਾਹਿਸ਼ ਤੋਂ ਬਗ਼ੈਰ ਮਾਨਵਤਾ ਦੀ ਭਲਾਈ ਲਈ ਕਾਰਜ ਕਰਦੇ ਹੋਣ।

    Arvinder Johal
    04 Oct 2025
  • ਕਰਨੈਲ ਸਿੰਘ ਦੀ ਯਾਦਗਾਰ ਨੂੰ ਭੇਟ ਦੋ ਹਾਰ ਮੇਰਾ ਅਨੁਭਵ ਹੈ ਕਿ ਬਹੁਗਿਣਤੀ ਪਾਠਕ ਲਿਖਤ ਨੂੰ ਸਿਰਫ਼ ਉਹਦਾ ਸਾਰ ਜਾਣਨ ਲਈ ਪੜ੍ਹਦੇ ਹਨ, ਪਰ ਕੁਛ ਪਾਠਕ ਬਾਰੀਕੀਆਂ ਵੀ ਫੜ ਲੈਂਦੇ ਹਨ। ਪਿਛਲੇ ਐਤਵਾਰ ਛਪੇ ਲੇਖ ‘ਸ਼ਹੀਦ ਕਰਨੈਲ ਸਿੰਘ ਈਸੜੂ ਦੀਆਂ...

    .
    04 Oct 2025
  • ਮੇਰੇ ਖ਼ਾਨਦਾਨ ਦੀ ਗੱਲ ਕਰੀਏ ਤਾਂ ਮੈਂ ਬੰਗਲੂਰੂ ਦਾ ਚੌਥੀ ਪੀੜ੍ਹੀ ਦਾ ਵਸਨੀਕ ਹਾਂ। ਮੇਰੇ ਪੜਦਾਦਾ ਉੱਨ੍ਹੀਵੀਂ ਸਦੀ ’ਚ ਵਕੀਲ ਬਣਨ ਲਈ ਤੰਜਾਵੁਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਇੱਥੇ ਆਏ ਸਨ। ਉਨ੍ਹਾਂ ਦੇ ਬੱਚੇ ਇਸ ਕਸਬੇ ਵਿੱਚ ਪਲ਼ੇ ਅਤੇ ਪੜ੍ਹੇ,...

    ramchandra guha
    04 Oct 2025
  • Advertisement
  • ਸਾਰੀਆਂ ਦਲੀਲਾਂ ਅਪੀਲਾਂ ਨੂੰ ਦਰਕਿਨਾਰ ਕਰਦਿਆਂ ਮੈਚ ਖੇਡਿਆ ਗਿਆ ਪਰ ਦੇਸ਼ ਵਿਚਲੇ ਅਜਿਹੇ ਤਲਖ਼ ਮਾਹੌਲ ਦੇ ਮੱਦੇਨਜ਼ਰ ਭਾਰਤ ਦੇ ਖਿਡਾਰੀਆਂ ਨੇ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਏ। ਇਸ ਤਰ੍ਹਾਂ ਦੇ ਦਾਅਵੇ ਵੀ ਕੀਤੇ ਗਏ ਕਿ ਦੋਵਾਂ ਮੈਚਾਂ ਵਿੱਚ ਪਾਕਿਸਤਾਨ ਨੂੰ ਹਰਾ ਕੇ ਬੈਸਰਨ ਵਾਦੀ ਦੀ ਘਟਨਾ ਦਾ ਬਦਲਾ ਲੈ ਲਿਆ ਗਿਆ ਹੈ। ਜਿਨ੍ਹਾਂ ਦੇ ਪਰਿਵਾਰ ਦੇ ਜੀਅ ਇਸ ਹਮਲੇ ’ਚ ਮਾਰੇ ਗਏ, ਕੀ ਉਨ੍ਹਾਂ ਨੂੰ ‘ਅਜਿਹਾ ਬਦਲਾ’ ਲੈਣ ਦੀ ਦਲੀਲ ਨਾਲ ਕਾਇਲ ਕੀਤਾ ਜਾ ਸਕਦਾ ਹੈ?

    Arvinder Johal
    27 Sep 2025
  • ਵਧੀਆ ਲੇਖ ਐਤਵਾਰ 14 ਸਤੰਬਰ ਦੇ ‘ਦਸਤਕ’ ਦੇ ਸਾਰੇ ਲੇਖ ਕਾਬਿਲੇ-ਤਾਰੀਫ਼ ਹਨ। ਖ਼ਾਸ ਤੌਰ ’ਤੇ ਸੁਬੇਗ ਸਿੰਘ ਧੰਜੂ ਦਾ ਲੇਖ ‘ਨਵੀਂ ਆਸ ਨਾਲ ਬਿਆਸ ਦਾ ਟਾਕਰਾ ਕਰਨ ਵਾਲੇ’ ਤਾਂ ਸਾਹ ਰੋਕ ਕੇ ਪੜ੍ਹਿਆ। ਲੇਖਕ ਨੇ ਅਜਿਹਾ ਦ੍ਰਿਸ਼ ਚਿਤਰਿਆ ਕਿ ਰੀਲ...

    .
    27 Sep 2025
  • ਆਖਦੀ ਜੀਭ ਕਿ ਚੁੱਪ ਆ ਰਹਿਣ ਔਖਾ, ਧੜਕੇ ਦਿਲ ਕਿ ਕਿਹਾ ਈ ਸਹਿਣ ਔਖਾ। ਜਿਨ੍ਹਾਂ ਬਾਰੇ ਕੁਝ ਸੱਚੀ ਗੱਲ ਕਹਿ ਦਿੱਤੀ, ਅੱਗੋਂ ਚੁੱਪ ਫਿਰ ਉਨ੍ਹਾਂ ਦਾ ਬਹਿਣ ਔਖਾ। ਚੁਆਤੀ ਆਂਢ-ਗਵਾਂਢ ਨੇ ਲਾਉਣ ਵਾਲੇ, ਚੜ੍ਹਿਆ ਏਦਾਂ ਦਾ ਰੰਗ ਹੈ ਲਹਿਣ ਔਖਾ।...

    .
    27 Sep 2025
  • ‘ਸੁਰਖ਼ ਰਾਹਾਂ ਦੀਆਂ ਸਿਮਰਤੀਆਂ’ ਨਾਮੀ ਡਾਇਰੀ ਦਾ ਸਿਰਨਾਵਾਂ ਹੀ ਨਹੀਂ ਸਗੋਂ ਅੰਤਰ ਵੇਗ ਅਤੇ ਵਿਵੇਕ ਵੀ ਪ੍ਰੋ. ਹਰਭਜਨ ਸਿੰਘ ਦੀਆਂ ਸਿਮਰ ਸਿਮਰ ਕੇ ਸੁਦ੍ਰਿੜ ਹੋਈਆਂ ਸੰਗਰਾਮੀ ਜੀਵਨ ਦੀਆਂ ਯਾਦਾਂ ਨੇ ਘੜਿਆ ਹੈ। ਇਹ ਡਾਇਰੀ ਨਕਸਲਬਾੜੀ ਲਹਿਰ ਵਿੱਚ ਇਨਕਲਾਬ ਦੀ ਜਿੱਤ...

    Dr. Dhanwant Kaur
    27 Sep 2025
  • ਫਲਸਫ਼ਾ ਮਨੁੱਖੀ ਗਿਆਨ ਨੂੰ ਪ੍ਰਚੰਡ ਕਰਨ ਦਾ ਸਾਧਨ ਹੈ। ਦੁਨੀਆ ਭਰ ਦੇ ਵਿਦਵਾਨਾਂ ਤੇ ਗਿਆਨਵਾਨਾਂ ਨੇ ਸਮਕਾਲ ਤੇ ਅਤੀਤ ਨੂੰ ਘੋਖ ਕੇ ਧਰਮ, ਇਤਿਹਾਸ, ਸਾਹਿਤ, ਸੱਭਿਆਚਾਰ ਤੇ ਭਾਸ਼ਾ ਬਾਰੇ ਸਿਧਾਂਤਕ ਤੇ ਵਿਹਾਰਕ ਚੌਖਟੇ ਤਿਆਰ ਕੀਤੇ। ਗਿਆਨ ਸਾਹਿਤ ਰਾਹੀਂ ਅਸੀਂ ਅਤੀਤ...

    paramjit dhingra
    27 Sep 2025
  • ਇਤਿਹਾਸਕ ਦੁਖਾਂਤ ਐਤਵਾਰ 14 ਸਤੰਬਰ ਦੇ ‘ਦਸਤਕ’ ਵਿੱਚ ਡਾ. ਚੰਦਰ ਤ੍ਰਿਖਾ ਦਾ ਲੇਖ ‘ਹੜ੍ਹਾਂ ਦੇ ਪਾਣੀ ਨੇ ਮੇਟੀਆਂ ਹੱਦਾਂ ਸਰਹੱਦਾਂ’ ਪੜ੍ਹਿਆ। ਲੇਖਕ ਨੇ ਹੱਦਾਂ ਸਰਹੱਦਾਂ ਤੇ ਹੜ੍ਹਾਂ ਦੀ ਗੱਲ ਨਾ ਕਰਕੇ, ਰੈਡਕਲਿਫ ਬਾਰੇ ਗੱਲ ਕੀਤੀ ਹੈ। ਬੇਸ਼ੱਕ, ਦਿੱਤੀ ਗਈ ਜਾਣਕਾਰੀ...

    .
    20 Sep 2025
  • ਲੋਕਤੰਤਰ ’ਚ ਸਵਾਲ ਹੀ ਤਾਂ ਸਭ ਤੋਂ ਅਹਿਮ ਹੁੰਦੇ ਹਨ ਅਤੇ ਲੋਕਾਂ ਪ੍ਰਤੀ ਜਵਾਬਦੇਹੀ ਤੋਂ ਭੱਜਿਆ ਨਹੀਂ ਜਾ ਸਕਦਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਵਿਰੋਧੀ ਧਿਰ ਦੇ ਆਗੂ ਵੱਲੋਂ ਤੱਥ ਆਧਾਰਿਤ ਉਦਾਹਰਣਾਂ ਦੇ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਜਾਂ ‘ਸਵਾਲ ਖਡ਼੍ਹੇ ਕਰ ਕੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ’ ਇਸ ਨਵੀਂ ਧਾਰਨਾ ਨੂੰ ਅਪਣਾਉਂਦਿਆਂ ਚੋਣ ਕਮਿਸ਼ਨ ਵੱਲੋਂ ‘ਚੁੱਪ ਦੀ ਚਾਦਰ’ ਵਲੇਟ ਲਈ ਜਾਵੇਗੀ’?

    Arvinder Johal
    20 Sep 2025
  • ਆਂਢ-ਗੁਆਂਢ ਜੋ ਭਾਰਤ ਦੇ ਪਿਆ ਹੋਵੇ, ਟਿਕੀ ਸੰਸਾਰ ਦੀ ਉਹਦੇ ’ਤੇ ਅੱਖ ਬੇਲੀ। ਭੰਡਾ-ਭੰਡਾਰ ਜਿਹੀ ਕੋਈ ਕਤਾਰ ਬੱਝੀ, ਕੀਤੇ ਲੀਡਰ ਕੁਝ ਸੱਤਾ ਤੋਂ ਵੱਖ ਬੇਲੀ। ਛੱਡੇ ਨਹੀਂ ਹਾਕਮ ਤੇ ਨਾ ਵਿਰੋਧ ਵਾਲੇ, ਛੱਡਿਆ ਸੁੱਕਾ ਨਾ ਕੋਈ ਵੀ ਪੱਖ ਬੇਲੀ। ਵਾਲ਼...

    .
    20 Sep 2025
  • ਉੱਤਰਾਖੰਡ ਰਾਜ ਦੀ ਸਥਾਪਨਾ 9 ਨਵੰਬਰ 2000 ਨੂੰ ਹੋਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਮੈਨੂੰ ਰਾਜ ਦੇ ਪੱਛਮ ’ਚ ਪੈਂਦੇ ਹਿੱਲ ਸਟੇਸ਼ਨ, ਮਸੂਰੀ ਵਿਚ ਇੱਕ ਭਾਸ਼ਣ ਦੇਣ ਲਈ ਸੱਦਿਆ ਗਿਆ। ਮੈਂ ਇਹ ਸੱਦਾ ਇਸ ਲਈ ਸਵੀਕਾਰ ਕੀਤਾ ਕਿਉਂਕਿ ਮੇਰਾ...

    ramchandra guha
    20 Sep 2025
  • ਜੇ ਦੇਸ਼ ’ਚ ਰੁਜ਼ਗਾਰ ਮਿਲਦਾ ਹੋਵੇ ਤਾਂ ਕਿਸੇ ਨੂੰ ਪਰਦੇਸ ਦਾ ਆਸਰਾ ਤੱਕਣ ਦੀ ਕੀ ਲੋਡ਼ ਹੈ? ਇਹ ਸਲਾਹਾਂ ਦੇਣੀਆਂ ਤਾਂ ਸੌਖੀਆਂ ਹਨ ਕਿ ਨੌਜਵਾਨ ਦੇਸ਼ ’ਚ ਹੀ ਆਪਣਾ ਕੋਈ ਕੰਮ-ਧੰਦਾ ਸ਼ੁਰੂ ਕਰ ਲੈਣ ਪਰ ਇਨ੍ਹਾਂ ’ਤੇ ਅਮਲ ਕਰਨ ਦਾ ਰਾਹ ਅਡ਼ਿੱਕਿਆਂ ਭਰਿਆ ਹੈ। ਇਸੇ ਲਈ ਬੇਰੁਜ਼ਗਾਰੀ ਤੇ ਆਰਥਿਕ ਤੰਗੀ ਦੇ ਸਤਾਏ ਨੌਜਵਾਨ ਬੇਗਾਨੀ ਧਰਤੀ ’ਤੇ ਕਮਾਈ ਕਰਨ ਦੀ ਆਸ ਨਾਲ ਆਪਣੀ ਜਾਨ ’ਤੇ ਖੇਡਣ ਲਈ ਵੀ ਤਿਆਰ ਹੋ ਜਾਂਦੇ ਹਨ। ਰੁਜ਼ਗਾਰ ਦੇ ਮੌਕੇ ਪੈਦਾ ਕਰਨ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ ਬੇਰੁਜ਼ਗਾਰੀ ਦਾ ਇੱਕ ਵੱਡਾ ਕਾਰਨ ਹੈ।

    Arvinder Johal
    13 Sep 2025
  • ਇਨਸਾਨੀਅਤ ਦੀ ਮਿਸਾਲ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ’ਚ ਵਿਆਪਕ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਦੌਰਾਨ ਸਮਾਜਿਕ ਜਥੇਬੰਦੀਆਂ, ਗਾਇਕਾਂ, ਅਦਾਕਾਰਾਂ ਅਤੇ ਆਮ ਲੋਕਾਂ ਵੱਲੋਂ ਹੜ੍ਹ ਪੀੜਤਾਂ ਦੀ ਦਿਲੋਂ ਕੀਤੀ ਗਈ ਸੇਵਾ ’ਚ ਇਨਸਾਨੀਅਤ ਅਤੇ ਏਕਤਾ ਦੀ ਮਿਸਾਲ...

    .
    13 Sep 2025
  • ਨਿਵਾਣੀਂ ਰਿੜ੍ਹਦੀ ਹੈ ਦੇਸ਼ ਦੀ ਰਾਜਨੀਤੀ, ਕਰ ਰਹੀ ਆਏ ਦਿਨ ਨਵਾਂ ਕੁਚੱਜ ਬੇਲੀ। ਚਿੱਕੜ ਸੁੱਟਣ ਦੀ ਕੀਤੀ ਪਈ ਹੱਦ ਏਨੀ, ਸਕਦਾ ਕੱਜਣ ਨਹੀਂ ਕੋਈ ਵੀ ਕੱਜ ਬੇਲੀ। ਉਹਨੇ ਆਹ ਕੀਤਾ, ਅਸੀਂ ਵੀ ਤਾਂ ਕੀਤਾ, ਇਹੋ ਜਿਹੇ ਚੱਲਦੇ ਬਹੁਤ ਆ ਪੱਜ...

    .
    13 Sep 2025
  • ਆਪਣੀ ਮਾਤ ਭਾਸ਼ਾ ਸ਼ੁੱਧ ਰੂਪ ’ਚ ਬੋਲਣੀ ਕਿੰਨੀ ਕੁ ਔਖੀ ਹੈ? ਇਸ ਸਵਾਲ ਉੱਤੇ ਵਿਚਾਰ ਕਰਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ‘ਮਾਤ ਭਾਸ਼ਾ ਸ਼ੁੱਧ ਰੂਪ ਵਿੱਚ ਬੋਲਣ’ ਦਾ ਅਰਥ ਕੀ ਹੈ। ਸਿੱਧੀ ਜਿਹੀ ਗੱਲ ਹੈ ਕਿ ਜਦੋਂ ਕੋਈ...

    Sahib Singh Badbar
    13 Sep 2025
  • ਕੁਝ ਦਿਨ ਪਹਿਲਾਂ ਵਾਪਰੀ ਇੱਕ ਘਟਨਾ ਨੇ ਕਈ ਯਾਦਾਂ ਫਿਰ ਤਾਜ਼ੀਆਂ ਕਰ ਦਿੱਤੀਆਂ। ਉਸ ਘਟਨਾ ਦਾ ਜ਼ਿਕਰ ਕਰਨ ਤੋਂ ਪਹਿਲਾਂ ਗੱਲ ਮੁੱਢ ਤੋਂ ਕਰੀਏ। ਮੇਰਾ ਬਚਪਨ ਸਿੱਖ ਧਰਮ ਦੇ ਪੰਜਵੇਂ ਤਖਤ ਨੇੜਲੇ ਸ਼ਹਿਰ ਵਿੱਚ ਬੀਤਿਆ। ਬਚਪਨ ਦੀਆਂ ਕੁਝ ਯਾਦਾਂ ਧੁੰਦਲੀਆਂ...

    Ravneet Kaur
    13 Sep 2025
  • ਇਨਸਾਨ ਤਾਂ ਇਨਸਾਨ ਹੈ, ਔਖੀਆਂ ਪ੍ਰਸਥਿਤੀਆਂ ’ਚ ਉਹ ਟੁੱਟਦਾ ਵੀ ਹੈ, ਢਹਿੰਦਾ ਵੀ ਹੈ ਤੇ ਉਸ ਦਾ ਦੁੱਖ ਅੱਖਾਂ ਰਾਹੀਂ ਵਹਿੰਦਾ ਵੀ ਹੈ। ਲਗਭਗ ਮੋਢਿਆਂ ਨੇਡ਼ੇ ਪੁੱਜੇ ਹਡ਼੍ਹ ਦੇ ਪਾਣੀ ਵਿੱਚ ਹੀ ਇੱਕ ਬਜ਼ੁਰਗ ਬਾਪੂ ਨੂੰ ਨੌਜਵਾਨ ਨੇ ਆਪਣੀ ਗਲਵਕਡ਼ੀ ਵਿੱਚ ਲਿਆ ਹੋਇਆ ਹੈ ਅਤੇ ਆਸਮਾਨ ਤੋਂ ਵਰ੍ਹਦੇ ਮੀਂਹ ਦੌਰਾਨ ਬਾਪੂ ਦੀਆਂ ਅੱਖਾਂ ’ਚੋਂ ਵੀ ਮੀਂਹ ਵਰ੍ਹ ਰਿਹਾ ਹੈ। ਸੋਸ਼ਲ ਮੀਡੀਆ ’ਤੇ ਚੱਲ ਰਹੀ ਇਹ ਵੀਡੀਓ ਦੇਖ ਕੇ ਪਤਾ ਨਹੀਂ ਲੱਗਦਾ ਕਿ ਉਹ ਦ੍ਰਿਸ਼ ਦੇਖਣ ਤੋਂ ਬਾਅਦ ਬਾਪੂ ਦੀਆਂ ਅੱਖਾਂ ’ਚੋਂ ਵਰ੍ਹਦਾ ਉਹ ਮੀਂਹ ਕਦੋਂ ਤੁਹਾਡੀਆਂ ਅੱਖਾਂ ’ਚੋਂ ਵੀ ਵਰ੍ਹਨ ਲੱਗਦਾ ਹੈ ਪਰ ਫਿਰ ਆਪਣਾ ਦੁੱਖ ਪੀਡ਼ ਤੇ ਆਪਣੇ ਅੰਦਰਲੀ ਟੁੱਟ-ਭੱਜ ਸਮੇਟ ਕੇ ਸ਼ਾਸਨ-ਪ੍ਰਸ਼ਾਸਨ ਦੀ ਮਦਦ ਉਡੀਕੇ ਬਿਨਾ ਪੰਜਾਬੀ ਮੁਡ਼ ਆਪਣੀ ਮਦਦ ਆਪ ਕਰਨ ਲਈ ਉੱਠ ਖਡ਼ੋਂਦੇ ਹਨ।

    Arvinder Johal
    07 Sep 2025
  • ਕਰ ਗਿਆ ਬੰਦਾ ਤਰੱਕੀ ਆ ਬੜੀ ਬੇਸ਼ੱਕ, ਹਰ ਇੱਕ ਗੱਲ ਨਹੀਂ ਅਜੇ ਵੀ ਵੱਸ ਬੇਲੀ। ਜੰਗਲ ਗਾਹੇ, ਸਮੁੰਦਰ ਇਹ ਗਾਹੀ ਜਾਂਦਾ, ਪਤਾਲਾਂ ਤੀਕਰ ਹੈ ਖੱਟ ਲਿਆ ਜੱਸ ਬੇਲੀ। ਏਨੇ ਉੱਪਰ ਵੀ ਹਾਲੇ ਨਹੀਂ ਸਬਰ ਇਹਨੂੰ, ਨਿਸ਼ਾਨੇ ਪੁਲਾੜ ਦੇ ਵੱਲ ਰਿਹਾ...

    .
    06 Sep 2025
  • ਜਾਂਬਾਜ਼ ਫ਼ੌਜੀਆਂ ਨੂੰ ਸਲਾਮ ਐਤਵਾਰ 31 ਅਗਸਤ ਦੇ ‘ਦਸਤਕ’ ਅੰਕ ਵਿੱਚ 1965 ਦੀ ਜੰਗ ਨਾਲ ਜੁੜੇ ਦੋਵੇਂ ਲੇਖ ‘ਉਮਰਾਂ ਨਾਲ ਜੁੜੀ ਜੰਗ ਦੀ ਕਹਾਣੀ’ (ਕਰਨਲ ਬਲਬੀਰ ਸਿੰਘ ਸਰਾਂ) ਅਤੇ ‘ਜਦੋਂ ਮਕਬੂਜ਼ਾ ਕਸ਼ਮੀਰ ’ਚ ਤਿਰੰਗੇ ਲਹਿਰਾਉਣ ਲੱਗੇ’ (ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ)...

    .
    06 Sep 2025
  • ਆਧੁਨਿਕ ਦੌਰ ਦੇ ਮੁੱਢਲੇ ਯਾਤਰੀ ਅਨੇਕ ਹੋਏ ਹਨ। ਹੁਣ ਯਾਤਰਾ ਕਰਨੀ ਆਸਾਨ ਹੋ ਗਈ ਹੈ। ਕੋਈ ਵਿਸ਼ੇਸ਼ ਯਾਤਰਾ ਹੀ ਔਖੀ ਕਹੀ ਜਾ ਸਕਦੀ ਹੈ। ਫਿਰ ਵੀ ਯਾਤਰਾ ਕਰਨ ਵਾਲਿਆਂ ਦੀ ਕਮੀ ਨਹੀਂ। ਫਿਰ ਵੀ ਯਾਤਰਾ ਕਰਨੀ, ਉਸ ਨੂੰ ਸਫ਼ਰਨਾਮੇ ਦਾ...

    Amar Komal
    06 Sep 2025
  • ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ। ਠੇਕੇ ’ਤੇ ਲੈ ਕੇ ਜ਼ਮੀਨ ਵਾਹੁੰਦੇ ਕਈ ਕਿਸਾਨ ਬਹੁਤ ਚਿੰਤਤ ਨਜ਼ਰ ਆਏ। ਉਨ੍ਹਾਂ ਵਿੱਚੋਂ ਕਈ ਕੈਮਰੇ ਅੱਗੇ ਗੱਲ ਹੀ ਨਾ ਕਰ ਸਕੇ, ਕਈ ਗੱਲ ਕਰਦੇ-ਕਰਦੇ ਬਹੁਤ ਭਾਵੁਕ ਹੋ ਜਾਂਦੇ। ਹੜ੍ਹਾਂ ਦਾ ਸ਼ੂਕਦਾ ਪਾਣੀ ਬੇਜ਼ੁਬਾਨ ਪਸ਼ੂਆਂ ਲਈ ਸਰਾਪ ਬਣਿਆ।

    Gurpreet Singh Toor
    06 Sep 2025
  • ਜੇਕਰ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਆਏ ਹਡ਼੍ਹਾਂ ਦੀ ਪਡ਼ਤਾਲ ਕੀਤੀ ਜਾਵੇ ਤਾਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਬਰਾਬਰ ਦੀਆਂ ਦੋਸ਼ੀ ਜਾਪਦੀਆਂ ਹਨ। ਸਾਡੀ ਵੱਡੀ ਤ੍ਰਾਸਦੀ ਇਹ ਹੈ ਕਿ ਸਾਡੇ ਨੇਤਾਵਾਂ ਨੂੰ ਹਡ਼੍ਹਾਂ ਦੇ ਡੂੰਘੇ ਪਾਣੀਆਂ ਅਤੇ ਗਾਰੇ ਵਿੱਚ ਵੀ ਮੁਸੀਬਤ ਮਾਰੇ ਲੋਕਾਂ ਦੇ ਉਦਾਸ ਚਿਹਰੇ ਨਹੀਂ ਦਿਸਦੇ ਸਗੋਂ ਸੱਤਾ ਦੇ ਹੀ ਝਲਕਾਰੇ ਪੈਂਦੇ ਹਨ।

    Arvinder Johal
    30 Aug 2025
  • ਵਧੀਆ ਜਾਣਕਾਰੀ ਐਤਵਾਰ 24 ਅਗਸਤ ਨੂੰ ਦਸਤਕ ਅੰਕ ਦੇ ਚਾਰੇ ਲੇਖ ਬਹੁਤ ਵਧੀਆ ਲੱਗੇ। ਪ੍ਰੋ. ਭੂਰਾ ਸਿੰਘ ਘੁੰਮਣ ਦੇ ਲੇਖ ‘ਪੰਜਾਬੀ ਯੂਨੀਵਰਸਿਟੀ: ਸਮਾਜ ਨੂੰ ਦੇਣ, ਚੁਣੌਤੀਆਂ ਅਤੇ ਭਵਿੱਖ’ ਨੇ ਯੂਨੀਵਰਸਿਟੀ ਦੇ ਆਰੰਭ 1962 ਤੋਂ 2025 ਤੱਕ ਦੇ ਸੰਪੂਰਨ ਇਤਿਹਾਸ ਦਾ...

    .
    30 Aug 2025
  • ਆਗੂਆਂ ਬਾਰੇ ਰਿਪੋਰਟ ਜਾਂ ਆਈ ਤਾਜ਼ੀ, ਵਿਗੜਦਾ ਲੱਭਾ ਰਿਕਾਰਡ ਹੈ ਹੋਰ ਬੇਲੀ। ਕਿਸੇ ਨੇ ਕਰੀ ਠੱਗੀ, ਧੋਖਾ ਕੋਈ ਕਰਦਾ, ਕਿਸੇ ਦਾ ਦਰਜ ਰਿਕਾਰਡ ਹੈ ਚੋਰ ਬੇਲੀ। ਕਿਸੇ ਨੇ ਕਤਲ ਜਾਂ ਏਦੂੰ ਵੀ ਬੁਰਾ ਕੀਤਾ, ਮੱਚਿਆ ਉਹਦਾ ਚੁਪਾਸੀਂ ਆ ਸ਼ੋਰ ਬੇਲੀ।...

    .
    30 Aug 2025
Advertisement