DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੀਐੱਮ ਦੀ ਯੋਗਸ਼ਾਲਾ ਤਹਿਤ ਅੱਜ ਹੋਣਗੇ ਯੋਗ ਦਿਵਸ ਸਮਾਗਮ

ਪੱਤਰ ਪ੍ਰੇਰਕ ਪਟਿਆਲਾ, 20 ਜੂਨ ਪੰਜਾਬ ਸਰਕਾਰ ਦੀ ਫਲੈਗਸ਼ਿਪ ਸਿਹਤ ਯੋਜਨਾ ‘ਸੀਐਮ ਦੀ ਯੋਗਸ਼ਾਲਾ’ ਤਹਿਤ 21 ਜੂਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਾਇਰੈਕਟੋਰੇਟ ਆਫ਼ ਆਯੁਰਵੇਦ ਦੀ ਮਦਦ ਨਾਲ ਯੋਗ ਦਿਵਸ ਮਨਾਇਆ ਜਾਵੇਗਾ। ਜ਼ਿਲ੍ਹਾ ਕੋਆਰਡੀਨੇਟਰ ਸੀਐਮ ਦੀ ਯੋਗਸ਼ਾਲਾ ਰਜਿੰਦਰ ਸਿੰਘ ਨੇ ਕਿਹਾ...
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਪਟਿਆਲਾ, 20 ਜੂਨ

Advertisement

ਪੰਜਾਬ ਸਰਕਾਰ ਦੀ ਫਲੈਗਸ਼ਿਪ ਸਿਹਤ ਯੋਜਨਾ ‘ਸੀਐਮ ਦੀ ਯੋਗਸ਼ਾਲਾ’ ਤਹਿਤ 21 ਜੂਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਾਇਰੈਕਟੋਰੇਟ ਆਫ਼ ਆਯੁਰਵੇਦ ਦੀ ਮਦਦ ਨਾਲ ਯੋਗ ਦਿਵਸ ਮਨਾਇਆ ਜਾਵੇਗਾ। ਜ਼ਿਲ੍ਹਾ ਕੋਆਰਡੀਨੇਟਰ ਸੀਐਮ ਦੀ ਯੋਗਸ਼ਾਲਾ ਰਜਿੰਦਰ ਸਿੰਘ ਨੇ ਕਿਹਾ ਕਿ ਮੁੱਖ ਸਮਾਗਮ 21 ਜੂਨ ਨੂੰ ਸਵੇਰੇ 6 ਵਜੇ ਥਾਪਰ ਯੂਨੀਵਰਸਿਟੀ, ਪਟਿਆਲਾ ਵਿਖੇ ਹੋਵੇਗਾ, ਜਿਸ ਵਿੱਚ ਯੋਗ ਪ੍ਰੇਮੀ, ਜ਼ਿਲ੍ਹਾ ਪ੍ਰਸ਼ਾਸਨ, ਯੋਗ ਅਧਿਆਪਕ, ਵਿਦਿਆਰਥੀ ਅਤੇ ਆਮ ਨਾਗਰਿਕ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਅਗਰਵਾਲ ਗਊਸ਼ਾਲਾ ਪਾਰਕ, ਪਾਤੜਾਂ ਵਿਖੇ ਮਾਡਲ ਟਾਊਨ ਪਾਰਕ ਵਾਰਡ ਨੰਬਰ 6, ਨਾਭਾ ਦੇ ਅਗਰਸੈਨ ਪਾਰਕ, ਲਛਮਣ ਨਗਰ, ਸਨੌਰ ਵਿਖੇ ਸ਼ਹੀਦ ਊਧਮ ਸਿੰਘ ਪਾਰਕ, ਰਾਜਪੁਰਾ ਵਿਖੇ ਸ਼ਹੀਦ ਭਗਤ ਸਿੰਘ ਪਾਰਕ, ਘਨੌਰ ਵਿਖੇ ਆਤਮਰਾਜ ਜੈਨ ਸਕੂਲ, ਓਲਡ ਏਜ਼ ਹੋਮ ਸਮੇਤ ਭਾਦਸੋਂ, ਸ਼ੁਤਰਾਣਾ ਤੇ ਘੱਗਾ ਵਿਖੇ ਵੀ ਕੌਮਾਂਤਰੀ ਯੋਗ ਦਿਵਸ ਮੌਕੇ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ  ਸਿਹਤ ਦੀ ਤੁੰਦਰੁਸਤੀ ਲਈ ਯੋਗ ਸਮਾਗਮਾਂ ’ਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।

Advertisement
×