ਸਿਹਤ ਵਿਭਾਗ ਦੇ ਦਫ਼ਤਰ ਅੱਗੇ ਧਰਨਾ 23 ਨੂੰ
ਪੱਤਰ ਪ੍ਰੇਰਕ ਭਵਾਨੀਗੜ੍ਹ, 18 ਜੂਨ ਏਐੱਨਐੱਮ ਅਤੇ ਐੱਲਐੱਚਵੀ ਯੂਨੀਅਨ ਪੰਜਾਬ ਵੱਲੋਂ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਚੰਡੀਗੜ੍ਹ ਦੇ ਦਫਤਰ ਅੱਗੇ 23 ਜੂਨ ਨੂੰ ਧਰਨਾ ਦਿੱਤਾ ਜਾਵੇਗਾ। ਯੂਨੀਅਨ ਦੇ ਸੂਬਾ ਪ੍ਰਧਾਨ ਸੁਸ਼ਮਾ ਅਰੋੜਾ, ਚੇਅਰਮੈਨ ਜਸਵੀਰ ਕੌਰ ਮੂਣਕ, ਸਕੱਤਰ ਰੇਸ਼ਮਾ ਰਾਣੀ...
Advertisement
ਪੱਤਰ ਪ੍ਰੇਰਕ
ਭਵਾਨੀਗੜ੍ਹ, 18 ਜੂਨ
Advertisement
ਏਐੱਨਐੱਮ ਅਤੇ ਐੱਲਐੱਚਵੀ ਯੂਨੀਅਨ ਪੰਜਾਬ ਵੱਲੋਂ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਚੰਡੀਗੜ੍ਹ ਦੇ ਦਫਤਰ ਅੱਗੇ 23 ਜੂਨ ਨੂੰ ਧਰਨਾ ਦਿੱਤਾ ਜਾਵੇਗਾ। ਯੂਨੀਅਨ ਦੇ ਸੂਬਾ ਪ੍ਰਧਾਨ ਸੁਸ਼ਮਾ ਅਰੋੜਾ, ਚੇਅਰਮੈਨ ਜਸਵੀਰ ਕੌਰ ਮੂਣਕ, ਸਕੱਤਰ ਰੇਸ਼ਮਾ ਰਾਣੀ ਅਤੇ ਮੀਤ ਪ੍ਰਧਾਨ ਗੁਰਦੇਵ ਕੌਰ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨਾਲ ਯੂਨੀਅਨ ਦੀ 15 ਮਈ ਨੂੰ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਸੀਨੀਅਰਤਾ ਸੂਚੀ ਵਿੱਚ ਸੋਧ ਅਤੇ ਪਦਉਨਤੀ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਸੀ। ਮਹੀਨਾ ਬੀਤਣ ਮਗਰੋਂ ਵੀ ਇਸ ’ਤੇ ਅਮਲ ਨਹੀਂ ਕੀਤਾ ਗਿਆ।
Advertisement
×