ਬੀਕੇਯੂ ਰਾਜੇਵਾਲ ਵੱਲੋਂ ਰਾਏ ਸਿੰਘ ਵਾਲਾ ਇਕਾਈ ਦੀ ਚੋਣ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਾਝਾ ਦੀ ਨਿਗਰਾਨੀ ਹੇਠ ਅੱਜ ਪਿੰਡ ਰਾਏ ਸਿੰਘ ਵਾਲਾ ਵਿਖੇ ਨਵੀਂ ਇਕਾਈ ਦਾ ਗਠਨ ਕੀਤਾ ਗਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਸੁਖਦੇਵ ਸਿੰਘ ਪ੍ਰਧਾਨ, ਗੁਰਜੰਟ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਕਾਰ ਸਿੰਘ...
Advertisement
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਾਝਾ ਦੀ ਨਿਗਰਾਨੀ ਹੇਠ ਅੱਜ ਪਿੰਡ ਰਾਏ ਸਿੰਘ ਵਾਲਾ ਵਿਖੇ ਨਵੀਂ ਇਕਾਈ ਦਾ ਗਠਨ ਕੀਤਾ ਗਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਸੁਖਦੇਵ ਸਿੰਘ ਪ੍ਰਧਾਨ, ਗੁਰਜੰਟ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਕਾਰ ਸਿੰਘ ਫੌਜੀ ਮੁੱਖ ਬੁਲਾਰਾ, ਲਖਵਿੰਦਰ ਸਿੰਘ ਖਜ਼ਾਨਚੀ ਚੁਣੇ ਗਏ। ਇਸ ਤੋਂ ਇਲਾਵਾ 25 ਮੈਂਬਰੀਂ ਕਮੇਟੀ ਚੁਣੀ ਗਈ। ਮੀਟਿੰਗ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ।
Advertisement
Advertisement
×