ਆਪਣਾ ਪੰਜਾਬ ਤੇ ਫੈਪ ਵੱਲੋਂ ਕੌਮਾਂਤਰੀ ਸਿੱਖਿਆ ਸੰਮੇਲਨ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 20 ਜੂਨ
ਆਪਣਾ ਪੰਜਾਬ ਫਾਊਂਂਡੇਸ਼ਨ ਅਤੇ ਫੈਪ ਵੱਲੋਂ ਤੀਜਾ ਕੌਮਾਂਤਰੀ ਸਿੱਖਿਆ ਸੰਮੇਲਨ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਵਿੱਚ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ 2023 ਵਿੱਚ ਇਹ ਸਿੱਖਿਆ ਸੰਮੇਲਨ ਡੁਬਈ ਵਿੱਚ ਅਤੇ 2024 ਵਿੱਚ ਵੀਅਤਨਾਮ ਦੇ ਸ਼ਹਿਰ ਹਨੋਈ ਵਿੱਚ ਹੋਇਆ। ਉਨ੍ਹਾਂ ਦੱਸਿਆ ਕਿ ਇਸ ਵਾਰ ਭਾਰਤ ਅਤੇ ਹੋਰ ਦੇਸ਼ਾਂ ਤੋਂ ਆਏ 75 ਡੈਲੀਗੇਟਾਂ ਨੇ ਕੁਆਲਾਲੰਪੁਰ ਵਿੱਚ ਹੋਏ ਸੰਮੇਲਨ ਵਿੱਚ ਹਿੱਸਾ ਲਿਆ। ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਡਾਲੀ ਸਿੰਘ ਨੇ ਕਾਨਫਰੰਸ ਦੇ ਵਿਸ਼ੇ ਉੱਪਰ ਚਾਨਣਾ ਪਾਇਆ। ਮੁੱਖ ਬੁਲਾਰੇ ਡਾ ਜਗਜੀਤ ਸਿੰਘ ਧੂਰੀ ਨੇ ਸੰਮੇਲਨ ਦੇ ਵਿਸ਼ੇ ’ਭਵਿੱਖ ਦੀ ਸਬੂਤ ਸਿੱਖਿਆ’ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਨਾਲ ਨਾਲ ਸਿੱਖਿਆ ਸੰਸਥਾਵਾਂ ਅਤੇ ਮਾਪਿਆਂ ਨੂੰ ਵੀ ਸਮੇਂ ਦਾ ਹਾਣੀ ਹੋਣਾ ਪਵੇਗਾ। ਇਸ ਮੌਕੇ ਡਾ. ਐਚ.ਐਸ. ਧਾਲੀਵਾਲ ਨੇ ਸਕਿੱਲ ਐਜੂਕੇਸ਼ਨ ਉੱਪਰ ਜ਼ੋਰ ਦਿੱਤਾ। ਬੁਲਾਰਿਆਂ ਵਿੱਚ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਡਾਲੀ ਸਿੰਘ, ਅਨਿਲ ਮਿੱਤਲ, ਬਲਦੇਵ ਬਾਵਾ, ਸੰਜੈ ਗੁਪਤਾ, ਸੁਖਦੇਵ ਸਿੰਘ ਜੱਜ, ਤਰਸੇਮ ਜੋਸ਼ੀ, ਸੰਦੀਪ ਬਾਂਸਲ, ਸਤਨਾਮ ਸਿੰਘ ਬੁੱਟਰ, ਗੁਰਮੀਤ ਕੌਰ ਨੇ ਆਪੋ-ਆਪਣੇ ਸੁਝਾਅ ਦਿੱਤੇ। ਵਿਚਾਰ ਚਰਚਾ ਦੌਰਾਨ ਗੁਰਵਿੰਦਰ ਕੌਰ, ਨੀਰੂ ਮਹਿਤਾ, ਮਨੋਰਮਾ ਸਮਾਗ, ਯਸ਼ਪਾਲ ਆਹੂਜਾ, ਤੇਜਿੰਦਰ ਗੁਪਤਾ ਨੇ ਵਧੀਆ ਸੁਝਾਅ ਦੇ ਪੇਸ਼ ਕੀਤੇ।