ਆਸ਼ੀਰਵਾਦ ਸਕੀਮ ਤਹਿਤ 2549 ਲਾਭਪਾਤਰੀਆਂ ਲਈ 12.99 ਕਰੋੜ ਰੁਪਏ ਜਾਰੀ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 25 ਮਾਰਚ
ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਚਾਲੂ ਵਿੱਤੀ ਸਾਲ ਦੌਰਾਨ 2549 ਲਾਭਪਾਤਰੀਆਂ ਨੂੰ 12.99 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਸਕੀਮ ਤਹਿਤ ਲਾਭ ਲੈਣ ਲਈ ਪਟਿਆਲਾ ਜ਼ਿਲ੍ਹੇ ਦੇ ਲਾਭਪਾਤਰੀਆਂ ਦੀ ਝੰਡੀ ਰਹੀ।
ਉਥੇ ਸਭ ਤੋਂ ਵੱਧ 406 ਲਾਭਪਾਤਰੀਆਂ ਨੂੰ ਜਦੋਂਕਿ ਸਭ ਤੋਂ ਘੱਟ ਲਾਭਪਾਤਰੀ ਫਿਰੋਜ਼ਪੁਰ ਜ਼ਿਲ੍ਹੇ ਦੇ ਸਿਰਫ਼ 8 ਹਨ। ਜ਼ਿਲ੍ਹਾ ਬਰਨਾਲਾ ਦੇ 38, ਬਠਿੰਡਾ ਦੇ 33, ਫਰੀਦਕੋਟ ਦੇ 62, ਸ੍ਰੀ ਫ਼ਤਹਿਗੜ੍ਹ ਸਾਹਿਬ ਦੇ 28, ਫਾਜ਼ਿਲਕਾ 67, ਹੁਸ਼ਿਆਰਪੁਰ 195, ਜਲੰਧਰ 85, ਕਪੂਰਥਲਾ ਦੇ 27 ਲਾਭਪਾਤਰੀਆਂ ਨੂੰ ਵਿੱਤੀ ਲਾਭ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮਾਨਸਾ ਦੇ 175, ਸ੍ਰੀ ਮੁਕਤਸਰ ਸਾਹਿਬ ਦੇ 89, ਪਠਾਨਕੋਟ ਦੇ 224, ਰੂਪਗਨਰ ਦੇ 384, ਐੱਸਏਐੱਸ ਨਗਰ ਦੇ 230, ਸੰਗਰੂਰ ਦੇ 280, ਮਾਲੇਰਕੋਟਲਾ ਦੇ 99 ਅਤੇ ਤਰਨ ਤਾਰਨ ਦੇ 119 ਲਾਭਪਾਤਰੀਆਂ ਨੂੰ ਵਿੱਤੀ ਲਾਭ ਦਿੱਤਾ ਗਿਆ ਹੈ। ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾਂਦੀ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ।