ਮੰਦਬੁੱਧੀ ਨਾਬਾਲਗ ਨਾਲ ਜਬਰ-ਜਨਾਹ
ਨਿੱਜੀ ਪੱਤਰ ਪ੍ਰੇਰਕ ਫ਼ਿਰੋਜ਼ਪੁਰ, 8 ਮਈ ਇਥੇ ਨੱਥੂਵਾਲਾ ਪਿੰਡ ਵਿੱਚ 17 ਸਾਲਾਂ ਦੀ ਮੰਦਬੁੱਧੀ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਇਸ ਸਬੰਧੀ ਗੁਆਂਢੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਦੇ ਪਰਿਵਾਰ ’ਚ ਤਿੰਨ ਬੱਚੇ...
Advertisement
ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 8 ਮਈ
Advertisement
ਇਥੇ ਨੱਥੂਵਾਲਾ ਪਿੰਡ ਵਿੱਚ 17 ਸਾਲਾਂ ਦੀ ਮੰਦਬੁੱਧੀ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਇਸ ਸਬੰਧੀ ਗੁਆਂਢੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਦੇ ਪਰਿਵਾਰ ’ਚ ਤਿੰਨ ਬੱਚੇ ਹਨ ਤੇ ਪੀੜਤ ਲੜਕੀ ਦਾ ਪਿਤਾ ਕੰਬਾਈਨ ’ਤੇ ਕੰਮ ਕਰਦਾ ਹੈ। ਲੜਕੀ ਦੀ ਮਾਂ, ਜਦੋਂ 22 ਅਪਰੈਲ ਨੂੰ ਕਿਸੇ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ ਅਤੇ ਕਰੀਬ 11 ਵਜੇ ਵਾਪਸ ਆਈ, ਤਾਂ ਉਸ ਨੂੰ ਗੁਆਂਢੀ ਘਰ ਵਿੱਚੋਂ ਆਪਣੀ ਧੀ ਦੇ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਮਾਂ ਮੌਕੇ ’ਤੇ ਪਹੁੰਚੀ ਤੇ ਉਸ ਨੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਲੜਕੀ ਦੇ ਪਿਤਾ ਨੇ ਪੁਲੀਸ ਕੋਲ ਇਸ ਘਟਨਾ ਦੀ ਰਿਪੋਰਟ ਦਰਜ ਕਰਵਾਈ। ਥਾਣਾ ਸਦਰ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ।
Advertisement
×