DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਕੈਬਨਿਟ ’ਚ ਵਾਧੇ ਦੀ ਤਿਆਰੀ; ਵੱਡੀ ਜਿੱਤ ਮਗਰੋਂ ਸੰਜੀਵ ਅਰੋੜਾ ਨੂੰ ਮਿਲੇਗੀ ਐਂਟਰੀ

ਲੁਧਿਆਣਾ ਪੱਛਮੀ ਹਲਕੇ ਤੋਂ ਅਰੋੜਾ ਦੀ ਜਿੱਤ ਨਾਲ ‘ਆਪ’ ਦੇ ਕਿਸੇ ਸਿਖਰਲੇ ਆਗੂ ਲਈ ਰਾਜ ਸਭਾ ’ਚ ਦਾਖ਼ਲੇ ਦਾ ਰਾਹ ਹੋਇਆ ਪੱਧਰਾ
  • fb
  • twitter
  • whatsapp
  • whatsapp
Advertisement

ਰੁਚਿਕਾ ਐੱਮ.ਖੰਨਾ

ਚੰਡੀਗੜ੍ਹ, 23 ਜੂਨ

Advertisement

ਆਮ ਆਦਮੀ ਪਾਰਟੀ (ਆਪ) ਨੇ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਜਿੱਤਣ ਮਗਰੋਂ ਪੰਜਾਬ ਕੈਬਨਿਟ ਵਿਚ ਵਿਸਤਾਰ ਦੀ ਤਿਆਰੀ ਖਿੱਚ ਲਈ ਹੈ। ਵਜ਼ਾਰਤ ਵਿਚ ਵਾਧੇ ਮੌਕੇ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੂੰ ਮੰਤਰੀ ਬਣਾਇਆ ਜਾਵੇਗਾ। ਅਰੋੜਾ ਦੀ ਜਿੱਤ ਦਾ ਮਤਲਬ ਹੈ ਕਿ ਉਹ ਹੁਣ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣਗੇ ਤੇ ਪਾਰਟੀ ਦੇ ਕਿਸੇ ਸਿਖਰਲੇ ਆਗੂ ਲਈ ਸੰਸਦ ਦੇ ਉਪਰਲੇ ਸਦਨ ਵਿਚ ਜਾਣ ਦਾ ਰਾਹ ਪੱਧਰਾ ਹੋ ਜਾਵੇਗਾ।

ਪਾਰਟੀ ਸੂਤਰਾਂ ਮੁਤਾਬਕ ਪੰਜਾਬ ਵਜ਼ਾਰਤ ਵਿਚ ਵਾਧਾ ‘ਬਹੁਤ ਜਲਦੀ’ ਹੋਣ ਦੀ ਉਮੀਦ ਹੈ।

‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਰੋੜਾ ਦੇ ਚੋਣ ਪ੍ਰਚਾਰ ਦੌਰਾਨ ਐਲਾਨ ਕੀਤਾ ਸੀ ਕਿ ਚੁਣੇ ਜਾਣ 'ਤੇ ਸੰਜੀਵ ਅਰੋੜਾ ਨੂੰ ਮੰਤਰੀ ਵਜੋਂ ਪੰਜਾਬ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਵੇਗਾ। ਹਾਲਾਂਕਿ ਅਰੋੜਾ, ਜੋ ਪ੍ਰਮੁੱਖ ਸਨਅਤਕਾਰ ਹਨ, ਨੂੰ ਦਿੱਤੇ ਜਾਣ ਵਾਲੇ ਵਿਭਾਗ ਬਾਰੇ ਹਵਾ ਤੱਕ ਨਹੀਂ ਕੱਢੀ ਗਈ। ਹਾਲਾਂਕਿ ਅਜਿਹੇ ਸਿਆਸੀ ਕਿਆਸ ਲਾਏ ਜਾ ਰਹੇ ਹਨ ਕਿ ਘੱਟੋ ਘੱਟ ਇੱਕ ਮੰਤਰੀ ਨੂੰ ਅਹੁਦਾ ਛੱਡਣ ਲਈ ਕਿਹਾ ਜਾ ਸਕਦਾ ਹੈ ਜਦੋਂਕਿ ਕੁਝ ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ ਜਾ ਸਕਦਾ ਹੈ।

ਇਸ ਦੌਰਾਨ ਲੁਧਿਆਣਾ ਪੱਛਮੀ ਹਲਕੇ ਦੀ ਚੋਣ ਜਿੱਤਣ ਨਾਲ 'ਆਪ' ਦਾ ਮਨੋਬਲ ਵਧੇਗਾ ਕਿਉਂਕਿ ਪਾਰਟੀ ਇਸ ਸਾਲ ਫਰਵਰੀ ਦੇ ਸ਼ੁਰੂ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਈ ਸੀ। 'ਆਪ' ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਅਚਾਨਕ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੀ ਲੋੜ ਪਈ ਸੀ। ਇਹ ਸੀਟ ‘ਆਪ’ ਲਈ ਵੱਕਾਰ ਦਾ ਸਵਾਲ ਸੀ। ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੇ ਇੱਥੇ ਸਖ਼ਤ ਚੋਣ ਪ੍ਰਚਾਰ ਕੀਤਾ। ਇੱਥੋਂ ਤੱਕ ਕਿ ‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਪਤਨੀ, ਡਾ. ਗੁਰਪ੍ਰੀਤ ਕੌਰ ਮਾਨ ਵੀ ਸ਼ਾਮਲ ਸਨ, ਨੇ ਕਈ ਰੋਡ ਸ਼ੋਅ ਅਤੇ ਮੀਟਿੰਗਾਂ ਕੀਤੀਆਂ।

ਲੁਧਿਆਣਾ ਪੱਛਮੀ ਹਲਕੇ ਕਰੀਬ 65 ਫੀਸਦ ਹਿੰਦੂ ਵੋਟਰ ਹਨ, ਜਿਨ੍ਹਾਂ ਵਿਚੋਂ ਬਹੁਗਿਣਤੀ ਵਪਾਰੀਆਂ ਅਤੇ ਕਾਰੋਬਾਰੀਆਂ ਦੀ ਹੈ। ਇਨ੍ਹਾਂ ਨੂੰ ਰਵਾਇਤੀ ਭਾਜਪਾ ਵੋਟਰ ਮੰਨਿਆ ਜਾਂਦਾ ਹੈ। ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ 2012 ਅਤੇ 2017 ਵਿੱਚ ਇਥੋਂ ਜਿੱਤੇ ਸਨ, ਜਿਸ ਲਈ 'ਆਪ' ਨੂੰ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਰੀਬ 19 ਮਹੀਨੇ ਬਾਕੀ ਹੋਣ ਦੇ ਬਾਵਜੂਦ, ਵੋਟਰ ਸੱਤਾਧਾਰੀ ਪਾਰਟੀ ਦੇ ਨਾਲ ਚਲੇ ਗਏ, ਜਿਸ ਨਾਲ 'ਆਪ' ਨੂੰ ਬਹੁਤ ਲੋੜੀਂਦੀ ਸਿਆਸੀ ਜਿੱਤ ਮਿਲੀ ਹੈ।

Advertisement
×