DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਤਿਵਾਦ ਖ਼ਿਲਾਫ਼ ਜੰਗ ’ਚ ਪਾਕਿ ਸਾਡਾ ਅਹਿਮ ਭਾਈਵਾਲ: ਅਮਰੀਕੀ ਜਨਰਲ

ਜਨਰਲ ਕੁਰਿੱਲਾ ਨੇ ਭਾਰਤ ਅਤੇ ਪਾਕਿਸਤਾਨ ਦੋਹਾਂ ਨਾਲ ਸਬੰਧ ਰੱਖਣ ਦੀ ਕੀਤੀ ਵਕਾਲਤ
  • fb
  • twitter
  • whatsapp
  • whatsapp
Advertisement

ਨਿਊਯਾਰਕ/ਵਾਸ਼ਿੰਗਟਨ, 11 ਜੂਨ

ਅਮਰੀਕੀ ਫੌਜ ਦੇ ਸਿਖਰਲੇ ਜਨਰਲ ਨੇ ਕਿਹਾ ਹੈ ਕਿ ਪਾਕਿਸਤਾਨ ਅਤਿਵਾਦ ਖ਼ਿਲਾਫ਼ ਜੰਗ ’ਚ ਅਮਰੀਕਾ ਦਾ ਅਹਿਮ ਭਾਈਵਾਲ ਹੈ। ਅਮਰੀਕੀ ਸੈਨਾ ਅਤੇ ਯੂਐੱਸ ਸੈਂਟਰਲ ਕਮਾਂਡ ਦੇ ਕਮਾਂਡਰ ਜਨਰਲ ਮਾਈਕਲ ਕੁਰਿੱਲਾ ਨੇ ਦਾਅਵਾ ਕੀਤਾ ਕਿ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਸੀਮਤ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਉਹ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇਸ ਸਮੇਂ ਅਤਿਵਾਦ ਖ਼ਿਲਾਫ਼ ਡਟ ਕੇ ਜੰਗ ਲੜ ਰਿਹਾ ਹੈ ਅਤੇ ਅਤਿਵਾਦ ਨਾਲ ਸਿੱਝਣ ’ਚ ਉਹ ਅਮਰੀਕਾ ਦਾ ਅਸਾਧਾਰਨ ਭਾਈਵਾਲ ਰਿਹਾ ਹੈ। ਜਨਰਲ ਕੁਰਿੱਲਾ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਭਾਰਤ ਦੇ ਸਰਬ-ਪਾਰਟੀ ਸੰਸਦੀ ਵਫ਼ਦ ਨੇ 22 ਅਪਰੈਲ ਨੂੰ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਮਗਰੋਂ ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਉਥੋਂ ਦਾ ਦੌਰਾ ਕੀਤਾ ਸੀ। ਜਨਰਲ ਨੇ ਕਿਹਾ ਕਿ ਅਮਰੀਕਾ ਨੂੰ ਭਾਰਤ ਅਤੇ ਪਾਕਿਸਤਾਨ ਦੋਹਾਂ ਨਾਲ ਸਬੰਧ ਰੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਉਹੋ ਜਿਹੇ ਸਬੰਧ ਨਹੀਂ ਹੋ ਸਕਦੇ ਹਨ ਜਿਥੇ ਵਾਸ਼ਿੰਗਟਨ ਦੇ ਨਵੀਂ ਦਿੱਲੀ ਨਾਲ ਤਾਂ ਰਿਸ਼ਤੇ ਹੋਣ ਪਰ ਉਹ ਇਸਲਾਮਾਬਾਦ ਨਾਲ ਸਬੰਧ ਨਹੀਂ ਰੱਖ ਸਕਦਾ ਹੈ। ਜਨਰਲ ਕੁਰਿੱਲਾ ਨੇ ਮੰਗਲਵਾਰ ਨੂੰ ਅਮਰੀਕੀ ਸਦਨ ਦੀ ਹਥਿਆਰਬੰਦ ਸੇਵਾਵਾਂ ਬਾਰੇ ਕਮੇਟੀ ਅੱਗੇ ਗਵਾਹੀ ਦਿੰਦਿਆਂ ਇਹ ਟਿੱਪਣੀ ਕੀਤੀ। ਕੁਰਿੱਲਾ ਨੇ ਕਿਹਾ, ‘‘ਸਾਨੂੰ ਸਬੰਧਾਂ ਦੇ ਗੁਣਾਂ ਨੂੰ ਹਾਂ-ਪੱਖੀ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ। ਆਈਐੱਸਆਈਐੱਸ ਖੁਰਾਸਾਨ (ਆਈਐੱਸਆਈਐੱਸ-ਕੇ) ਸ਼ਾਇਦ ਹੋਮਲੈਂਡ ਖ਼ਿਲਾਫ਼ ਆਲਮੀ ਪੱਧਰ ’ਤੇ ਬਾਹਰੀ ਸਾਜ਼ਿਸ਼ ਘੜਨ ਦੀ ਕੋਸ਼ਿਸ਼ ਕਰਨ ਵਾਲੇ ਸਭ ਤੋਂ ਸਰਗਰਮ ਜਥੇਬੰਦੀਆਂ ’ਚੋਂ ਇਕ ਹੈ। ਤਾਲਿਬਾਨ, ਆਈਐੱਸਆਈਐੱਸ-ਕੇ ’ਤੇ ਹਮਲੇ ਕਰ ਰਿਹਾ ਹੈ ਅਤੇ ਉਹ ਇਕ-ਦੂਜੇ ਨਾਲ ਨਫ਼ਰਤ ਕਰਦੇ ਹਨ ਤੇ ਉਨ੍ਹਾਂ ’ਚੋਂ ਬਹੁਤੇ ਲੋਕਾਂ ਨੂੰ ਅਫ਼ਗਾਨ-ਪਾਕਿਸਤਾਨ ਸਰਹੱਦ ’ਤੇ ਕਬਾਇਲੀ ਇਲਾਕਿਆਂ ’ਚ ਧੱਕ ਦਿੱਤਾ ਹੈ। ਪਾਕਿਸਤਾਨ ਨਾਲ ਭਾਈਵਾਲੀ ਰਾਹੀਂ ਆਈਐੱਸਆਈਐੱਸ-ਕੇ ਦਰਜਨਾਂ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ ਗਿਆ ਹੈ। ਸਬੰਧਾਂ ਕਾਰਨ ਅਸੀਂ ਉਨ੍ਹਾਂ ਨੂੰ ਖ਼ੁਫ਼ੀਆ ਜਾਣਕਾਰੀ ਦੇ ਰਹੇ ਹਨ ਅਤੇ ਉਨ੍ਹਾਂ ਜਥੇਬੰਦੀ ਦੇ ਪੰਜ ਸਿਖਰਲੇ ਆਗੂਆਂ ਨੂੰ ਫੜ ਲਿਆ ਹੈ।’’ ਉਨ੍ਹਾਂ ਕਿਹਾ ਕਿ ਆਈਐੱਸਆਈਐੱਸ-ਕੇ ਦੇ ਦਹਿਸ਼ਤਗਰਦ ਮੁਹੰਮਦ ਸ਼ਰੀਫ਼ਉੱਲ੍ਹਾ, ਜਿਸ ਨੂੰ ‘ਜਫ਼ਰ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨੂੰ 26 ਅਗਸਤ, 2021 ਨੂੰ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ’ਤੇ ਐਬੇ ਗੇਟ ਬੰਬ ਧਮਾਕੇ ’ਚ ਉਸ ਦੀ ਭੂਮਿਕਾ ਲਈ ਦੋਸ਼ਾਂ ਦਾ ਸਾਹਮਣਾ ਕਰਨ ਲਈ ਡਿਪੋਰਟ ਕੀਤਾ। ਇਸ ਧਮਾਕੇ ’ਚ ਅਮਰੀਕੀ ਫੌਜ ਦੇ 13 ਜਵਾਨ ਮਾਰੇ ਗਏ ਅਤੇ ਕਰੀਬ 160 ਹੋਰ ਵਿਅਕਤੀ ਜ਼ਖ਼ਮੀ ਹੋਏ ਸਨ। ਕੁਰਿੱਲਾ ਨੇ ਕਿਹਾ ਕਿ ਪਾਕਿਸਤਾਨੀ ਫੌਜ ਦੇ ਤਤਕਾਲੀ ਮੁਖੀ ਆਸਿਮ ਮੁਨੀਰ ਨੇ ਉਨ੍ਹਾਂ ਨੂੰ ਫੋਨ ਕਰਕੇ ਜਫ਼ਰ ਨੂੰ ਫੜਨ ਬਾਰੇ ਜਾਣਕਾਰੀ ਦਿੱਤੀ ਸੀ। ਮੁਨੀਰ ਨੇ ਕਿਹਾ ਸੀ, ‘‘ਅਸੀਂ ਜਫ਼ਰ ਨੂੰ ਅਮਰੀਕਾ ਹਵਾਲੇ ਕਰਨ ਦੇ ਇੱਛੁਕ ਹਾਂ। ਰੱਖਿਆ ਮੰਤਰੀ ਅਤੇ ਰਾਸ਼ਟਰਪਤੀ ਨੂੰ ਇਸ ਦੀ ਜਾਣਕਾਰੀ ਦੇ ਦੇਵੋ।’’ -ਪੀਟੀਆਈ

Advertisement

ਅਮਰੀਕੀ ਜਨਰਲ ਦਾ ਬਿਆਨ ਕੂਟਨੀਤਕ ਝਟਕੇ ਤੋਂ ਘੱਟ ਨਹੀਂ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅਮਰੀਕੀ ਜਨਰਲ ਵੱਲੋਂ ਅਤਿਵਾਦ ਦੇ ਟਾਕਰੇ ’ਚ ਪਾਕਿਸਤਾਨ ਨੂੰ ‘ਅਸਾਧਾਰਨ ਭਾਈਵਾਲ’ ਦੱਸੇ ਜਾਣ ’ਤੇ ਸਵਾਲ ਕੀਤਾ ਹੈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬਾਰੇ ਕੀ ਆਖਣਗੇ। ਪਾਰਟੀ ਨੇ ਇਹ ਵੀ ਸਵਾਲ ਕੀਤਾ ਕਿ ਕੀ ਅਮਰੀਕੀ ਫੌਜੀ ਅਧਿਕਾਰੀ ਦਾ ਬਿਆਨ ਕੂਟਨੀਤਕ ਝਟਕਾ ਨਹੀਂ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਜਨਰਲ ਕੁਰਿੱਲਾ ਬਾਰੇ ਮੀਡੀਆ ਰਿਪੋਰਟ ਸਾਂਝੀ ਕਰਦਿਆਂ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਚੀਅਰਲੀਡਰ ਇਸ ਬਾਰੇ ਕੀ ਆਖਣਗੇ। -ਪੀਟੀਆਈ

Advertisement
×