DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਇਕ ਦੇਸ਼-ਇਕ ਚੋਣ’ ਕਮੇਟੀ ਵੱਲੋਂ ਚੰਡੀਗੜ੍ਹ ਤੇ ਸ਼ਿਮਲਾ ਦੌਰਾ ਅੱਜ ਤੋਂ

ਕਮੇਟੀ ਅੱਜ ਕਰੇਗੀ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ
  • fb
  • twitter
  • whatsapp
  • whatsapp
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 13 ਜੂਨ

Advertisement

‘ਇਕ ਦੇਸ਼, ਇਕ ਚੋਣ’ ਬਾਰੇ ਸੰਸਦ ਵਿੱਚ ਪੇਸ਼ ਕੀਤੇ ਗਏ 129ਵੇਂ ਸੰਵਿਧਾਨਕ ਸੋਧ ਬਿੱਲ ਸਬੰਧੀ ਬਣਾਈ ਗਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) 14 ਜੂਨ ਤੋਂ ਛੇ ਦਿਨਾ ਦੌਰੇ ਲਈ ਚੰਡੀਗੜ੍ਹ ਪਹੁੰਚ ਰਹੀ ਹੈ। ਕਮੇਟੀ ਚਾਰ ਦਿਨ ਚੰਡੀਗੜ੍ਹ ਤੇ ਦੋ ਦਿਨ ਸ਼ਿਮਲਾ ’ਚ ਗੁਜ਼ਾਰੇਗੀ। ਇਸ ਦੌਰਾਨ ਕਮੇਟੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ’ਚ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ ‘ਇਕ ਦੇਸ਼, ਇਕ ਚੋਣ’ ਬਾਰੇ ਰਿਪੋਰਟ ਤਿਆਰ ਕਰੇਗੀ। ਦੱਸਣਯੋਗ ਹੈ ਦੇਸ਼ ਦੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਗਵਾਈ ਹੇਠ 39 ਮੈਂਬਰੀ ਕਮੇਟੀ ਬਣਾਈ ਗਈ ਹੈ। ਭਾਜਪਾ ਵੱਲੋਂ ਦੇਸ਼ ਵਿੱਚ ‘ਇਕ ਦੇਸ਼, ਇਕ ਚੋਣ’ ਸਿਸਟਮ ਨੂੰ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਾਂਝੀ ਸੰਸਦੀ ਕਮੇਟੀ ਚੰਡੀਗੜ੍ਹ ’ਚ 14 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਡਿਪਟੀ ਸਪੀਕਰ ਨੂੰ ਮਿਲੇਗੀ। ਇਸ ਮਗਰੋਂ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਜਿੰਦਰ ਕੌਰ ਭੱਠਲ ਤੇ ਭਾਜਪਾ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ‘ਆਪ’ ਤੇ ਬਸਪਾ ਸਣੇ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ‘ਇੱਕ ਦੇਸ਼, ਇੱਕ ਚੋਣ’ ਵਿਸ਼ੇ ਬਾਰੇ ਗੱਲਬਾਤ ਕਰੇਗੀ। ਕਮੇਟੀ ਮੈਂਬਰਾਂ ਵੱਲੋਂ 15 ਜੂਨ ਨੂੰ ਭਾਖੜਾ ਨੰਗਲ ਡੈਮ ਦੀ ਸੈਰ ਦਾ ਪ੍ਰੋਗਰਾਮ ਹੈ। ਜੇਪੀਸੀ 16 ਜੂਨ ਨੂੰ ਹਰਿਆਣਾ ਨਾਲ ਸਬੰਧਤ ਭਾਜਪਾ, ਕਾਂਗਰਸ, ਜੇਜੇਪੀ, ਬੀਐੱਸਪੀ, ਇਨੈਲੋ ਤੇ ਹੋਰਨਾਂ ਸਿਆਸੀ ਪਾਰਟੀਆਂ ਤੇ ਸਾਬਕਾ ਮੁੱਖ ਮੰਤਰੀਆਂ ਨਾਲ ‘ਇਕ ਦੇਸ਼, ਇਕ ਚੋਣ’ ਵਿਸ਼ੇ ’ਤੇ ਗੱਲਬਾਤ ਕਰੇਗੀ। ਇਸ ਮਗਰੋਂ ਕਮੇਟੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲੇਗੀ।

Advertisement
×