DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਓਐੱਲਐਕਸ ਧੋਖਾਧੜੀ: 23 ਜਣਿਆਂ ਤੋਂ ਪੰਜ ਲੱਖ ਠੱਗਣ ਵਾਲਾ ਗ੍ਰਿਫ਼ਤਾਰ

ਧੋਖਾਧੜੀ ਵਾਲੀਆਂ ਜਾਅਲੀ ਜਾਇਦਾਦਾਂ ਦੇ ਇਸ਼ਤਿਹਾਰ ਦੇ ਕੇ ਮਾਰਦਾ ਸੀ ਠੱਗੀ/ ਸੋਸ਼ਲ ਮੀਡੀਆ ’ਤੇ ਇਸ਼ਤਿਹਾਰਾਂ ਤੋਂ ਚੌਕਸ ਰਹਿਣ ਲੋਕ: ਏਡੀਜੀਪੀ
  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ/ਦਰਸ਼ਨ ਸਿੰਘ ਸੋਢੀ

ਚੰਡੀਗੜ੍ਹ/ਮੁਹਾਲੀ, 20 ਜੂਨ

Advertisement

ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕ੍ਰਾਈਮ ਵਿੰਗ ਨੇ ਓਐਲਐਕਸ ਕਿਰਾਏ ਦੀ ਧੋਖਾਧੜੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਇੱਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਪਰਮਜੀਤ ਸਿੰਘ ਵਾਸੀ ਖਰੜ ਵਜੋਂ ਹੋਈ ਹੈ। ਉਸ ਖ਼ਿਲਾਫ਼ ਮੁਹਾਲੀ ਸਥਿਤ ਸਾਈਬਰ ਅਪਰਾਧ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਇੰਸਪੈਕਟਰ ਦਲਜੀਤ ਸਿੰਘ ਵੱਲੋਂ ਗ੍ਰਹਿ ਮੰਤਰਾਲੇ ਦੇ ਤਾਲਮੇਲ ਕਰਨ ਤੋਂ ਬਾਅਦ ਕੀਤੀ ਗਈ ਹੈ। ਏਡੀਜੀਪੀ (ਸਾਈਬਰ ਅਪਰਾਧ) ਵੀ ਨੀਰਜਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਕਿ ਮੁਲਜ਼ਮਾਂ ਨੇ ਓਐਲਐਕਸ ’ਤੇ ਜਾਅਲੀ ਕਿਰਾਏ ਦੇ ਇਸ਼ਤਿਹਾਰਾਂ ਰਾਹੀਂ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਸੂਬਿਆਂ ਨਾਲ ਸਬੰਧਤ 23 ਜਣਿਆਂ ਨਾਲ 5 ਲੱਖ ਦੀ ਠੱਗੀ ਮਾਰੀ। ਉਹ ਓਐਲਐਕਸ ’ਤੇ ਧੋਖਾਧੜੀ ਵਾਲੀ ਜਾਇਦਾਦ ਦੇ ਇਸ਼ਤਿਹਾਰ ਪੋਸਟ ਕਰਦਾ ਸੀ ਤੇ ਲੋਕਾਂ ਨੂੰ ਆਕਰਸ਼ਕ ਸੌਦਿਆਂ ਦਾ ਲਾਲਚ ਦਿੰਦਾ ਸੀ। ਲੋਕਾਂ ਦਾ ਭਰੋਸਾ ਜਿੱਤਣ ਲਈ ਉਹ ਜਾਅਲੀ ਜਾਇਦਾਦ ਦੇ ਦਸਤਾਵੇਜ਼ ਅਤੇ ਤਸਵੀਰਾਂ ਸਾਂਝੀਆਂ ਕਰਦਾ ਸੀ। ਇੱਕ ਵਾਰ ਜਦੋਂ ਲੋਕ ਜਾਇਦਾਦ ਕਿਰਾਏ ’ਤੇ ਲੈਣ ਲਈ ਸਹਿਮਤ ਹੋ ਜਾਂਦੇ ਸਨ, ਤਾਂ ਉਹ ਉਨ੍ਹਾਂ ਨੂੰ ਯੂਪੀਆਈ ਜਾਂ ਬੈਂਕ ਟਰਾਂਸਫ਼ਰ ਰਾਹੀਂ ਪੇਸ਼ਗੀ ਕਿਰਾਏ, ਸੁਰੱਖਿਆ ਜਮ੍ਹਾਂ ਰਕਮ ਜਾਂ ਰਜਿਸਟ੍ਰੇਸ਼ਨ ਫੀਸ ਵਜੋਂ ਪੈਸੇ ਟਰਾਂਸਫ਼ਰ ਕਰਨ ਲਈ ਰਾਜ਼ੀ ਕਰ ਲੈਂਦਾ ਸੀ। ਜਦੋਂ ਭੁਗਤਾਨ ਹੋ ਜਾਂਦਾ ਸੀ ਤਾਂ ਉਹ ਜਵਾਬ ਦੇਣਾ ਬੰਦ ਕਰ ਦਿੰਦਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਪਰਮਜੀਤ ਗਾਹਕਾਂ ਤੋਂ ਆਪਣੇ ਵੱਖ-ਵੱਖ ਬੈਂਕ ਖਾਤਿਆਂ ਐਕਸਿਸ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਯੈੱਸ ਬੈਂਕ ਅਤੇ ਐਚਡੀਐਫਸੀ ਬੈਂਕ ਵਿੱਚ ਯੂਪੀਆਈ ਅਤੇ ਭੁਗਤਾਨ ਦੇ ਹੋਰ ਆਨਲਾਈਨ ਤਰੀਕਿਆਂ ਰਾਹੀਂ ਪੈਸੇ ਟਰਾਂਸਫ਼ਰ ਕਰਾਉਂਦਾ ਸੀ। ਇਸ ਸਬੰਧੀ ਹੋਰ ਵੇਰਵਿਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

ਏਡੀਜੀਪੀ ਵੀ ਨੀਰਜਾ ਨੇ ਲੋਕਾਂ ਨੂੰ ਓਐਲਐਕਸ ਪਲੇਟਫ਼ਾਰਮ ’ਤੇ ਉਪਲਬਧ ਇਸ਼ਤਿਹਾਰਾਂ ਤੋਂ ਸਾਵਧਾਨ ਰਹਿਣ ਅਤੇ ਕੋਈ ਵੀ ਪੇਸ਼ਗੀ ਭੁਗਤਾਨ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧੋਖਾਧੜੀ ਦੀ ਸਥਿਤੀ ਵਿੱਚ ਪੀੜਤ ਨੂੰ ਸਾਈਬਰ ਧੋਖਾਧੜੀ ਦੀ ਰਿਪੋਰਟ ਕਰਨ ਲਈ ਤੁਰੰਤ ਹੈਲਪਲਾਈਨ 1930 ’ਤੇ ਸੰਪਰਕ ਕਰਨਾ ਚਾਹੀਦਾ ਹੈ ਜਾਂ cybercrime.gov.in ਉੱਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਅਜਿਹੇ ਕਿਸੇ ਵੀ ਸੌਦੇ ਲਈ ਅੱਗੇ ਵਧਣ ਤੋਂ ਪਹਿਲਾਂ ਇਸ਼ਤਿਹਾਰ ਦੀ ਪੁਸ਼ਟੀ ਕਰਨਾ ਜ਼ਰੂਰੀ ਹੈ।

Advertisement
×