ਮੋਟਰਸਾਈਕਲ ਤੇ ਕਾਰ ਦੀ ਟੱਕਰ, ਪਿਉ-ਪੁੱਤ ਦੀ ਮੌਤ
ਮੋਗਾ (ਨਿੱਜੀ ਪੱਤਰ ਪ੍ਰੇਰਕ): ਇਥੇ ਬਾਘਾਪੁਰਾਣਾ-ਨਿਹਾਲ ਸਿੰਘ ਵਾਲਾ ਮਾਰਗ ’ਤੇ ਲੰਘੀ ਰਾਤ ਹਾਦਸੇ ’ਚ ਪਿਉ-ਪੁੱਤ ਦੀ ਮੌਤ ਹੋ ਗਈ। ਇਹ ਵੀ ਇਤਫਾਕ ਹੀ ਹੈ ਕਿ ਮੋਟਰਸਾਈਕਲ ਸਵਾਰ ਮ੍ਰਿਤਕ ਪਿਉ-ਪੁੱਤ ਅਤੇ ਦੂਜਾ ਵਾਹਨ ਚਾਲਕ ਇੱਕੋ ਪਿੰਡ ਦੇ ਹੀ ਰਹਿਣ ਵਾਲੇ ਹਨ।...
Advertisement
ਮੋਗਾ (ਨਿੱਜੀ ਪੱਤਰ ਪ੍ਰੇਰਕ):
ਇਥੇ ਬਾਘਾਪੁਰਾਣਾ-ਨਿਹਾਲ ਸਿੰਘ ਵਾਲਾ ਮਾਰਗ ’ਤੇ ਲੰਘੀ ਰਾਤ ਹਾਦਸੇ ’ਚ ਪਿਉ-ਪੁੱਤ ਦੀ ਮੌਤ ਹੋ ਗਈ। ਇਹ ਵੀ ਇਤਫਾਕ ਹੀ ਹੈ ਕਿ ਮੋਟਰਸਾਈਕਲ ਸਵਾਰ ਮ੍ਰਿਤਕ ਪਿਉ-ਪੁੱਤ ਅਤੇ ਦੂਜਾ ਵਾਹਨ ਚਾਲਕ ਇੱਕੋ ਪਿੰਡ ਦੇ ਹੀ ਰਹਿਣ ਵਾਲੇ ਹਨ। ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਅਤੇ ਬਸੰਤ ਸਿੰਘ ਦੋਵੇਂ ਪਿੰਡ ਘੋਲੀਆ ਖੁਰਦ ਕਿਸੇ ਕੰਮ ਲਈ ਜਾ ਰਹੇ ਸਨ। ਇਸ ਦੌਰਾਨ ਬਾਘਾਪੁਰਾਣਾ-ਨਿਹਾਲ ਸਿੰਘ ਵਾਲਾ ਮਾਰਗ ’ਤੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਰੇਟਾ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਪਿਉ-ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਵੀ ਪਤਾ ਲੱਗਿਆ ਹੈ ਕਿ ਜਿਸ ਕਾਰ ਨਾਲ ਇਹ ਹਾਦਸਾ ਵਾਪਰਿਆ ਹੈ ਉਸ ਕਾਰ ਦਾ ਚਾਲਕ ਵੀ ਘੋਲੀਆ ਖੁਰਦ ਦਾ ਵਾਸੀ ਹੈ। ਬਾਘਾਪੁਰਾਣਾ ਪੁਲੀਸ ਨੇ ਮੋਗਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।
Advertisement
Advertisement
×