ਜੇਲ੍ਹ ’ਚ ਬੰਦ ਪਾਸਟਰ ਕੋਲੋਂ ਮੋਬਾਈਲ ਤੇ ਨਕਦੀ ਬਰਾਮਦ
ਪੱਤਰ ਪ੍ਰੇਰਕ ਮਾਨਸਾ, 25 ਜੂਨ ਜ਼ੀਕਰਪੁਰ ਤੋਂ ਜਬਰ-ਜਨਾਹ ਮਾਮਲੇ ਵਿੱਚ ਮਾਨਸਾ ਦੀ ਜ਼ਿਲ੍ਹਾ ਜੇਲ੍ਹ ’ਚ ਉਮਰਕੈਦ ਦੀ ਸਜ਼ਾ ਕੱਟ ਰਹੇ ਪਾਸਟਰ ਬਜਿੰਦਰ ਖ਼ਿਲਾਫ਼ ਮਾਨਸਾ ਵਿੱਚ ਇੱਕ ਨਵਾਂ ਮਾਮਲਾ ਦਰਜ ਹੋ ਗਿਆ ਹੈ। ਪਾਸਟਰ ਬਜਿੰਦਰ ਤੋਂ ਚੈਕਿੰਗ ਦੌਰਾਨ ਮੋਬਾਈਲ ਅਤੇ ਨਕਦੀ...
Advertisement
ਪੱਤਰ ਪ੍ਰੇਰਕ
ਮਾਨਸਾ, 25 ਜੂਨ
Advertisement
ਜ਼ੀਕਰਪੁਰ ਤੋਂ ਜਬਰ-ਜਨਾਹ ਮਾਮਲੇ ਵਿੱਚ ਮਾਨਸਾ ਦੀ ਜ਼ਿਲ੍ਹਾ ਜੇਲ੍ਹ ’ਚ ਉਮਰਕੈਦ ਦੀ ਸਜ਼ਾ ਕੱਟ ਰਹੇ ਪਾਸਟਰ ਬਜਿੰਦਰ ਖ਼ਿਲਾਫ਼ ਮਾਨਸਾ ਵਿੱਚ ਇੱਕ ਨਵਾਂ ਮਾਮਲਾ ਦਰਜ ਹੋ ਗਿਆ ਹੈ। ਪਾਸਟਰ ਬਜਿੰਦਰ ਤੋਂ ਚੈਕਿੰਗ ਦੌਰਾਨ ਮੋਬਾਈਲ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਇਹ ਮੋਬਾਈਲ ਤੇ ਨਕਦੀ ਉਸ ਵੇਲੇ ਫੜਿਆ ਗਿਆ, ਜਦੋਂ ਮਾਨਸਾ ਦੀ ਜ਼ਿਲ੍ਹਾ ਜੇਲ੍ਹ ’ਚ ਏਆਈਜੀ (ਜੇਲ੍ਹ) ਪੰਜਾਬ ਰਾਜੀਵ ਕੁਮਾਰ ਅਰੋੜਾ ਦੀ ਅਗਵਾਈ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲੀਸ ਹੁਣ ਇਸ ਮਾਮਲੇ ਦੀ ਘੋਖਵੀਂ ਜਾਂਚ ਕਰ ਰਹੀ ਹੈ। ਡੀਐੱਸਪੀ ਬੂਟਾ ਸਿੰੰਘ ਗਿੱਲ ਨੇ ਦੱਸਿਆ ਕਿ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਪਾਸਟਰ ਬਜਿੰਦਰ ਤੋਂ ਮੋਬਾਈਲ ਅਤੇ 2500 ਰੁਪਏ ਮਿਲੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਪਾਸਟਰ ਬਜਿੰਦਰ ਦੇ ਖਿਲਾਫ਼ ਨਵੇਂ ਮਾਮਲਾ ਦਰਜ ਕਰ ਲਿਆ ਗਿਆ ਹੈ।
Advertisement
×