DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋਸਤ ਦਾ ਕਤਲ ਕਰਕੇ ਲਾਸ਼ ਨਹਿਰ ਕੰਢੇ ਦੱਬੀ

ਸ਼ਰਾਬ ਪੀਣ ਮਗਰੋਂ ਦੋਸਤਾਂ ਵਿਚਾਲੇ ਹੋਈ ਸੀ ਤਕਰਾਰ
  • fb
  • twitter
  • whatsapp
  • whatsapp
Advertisement

ਪਿੰਡ ਉੜਦਨ ਦੇ ਨੌਜਵਾਨ ਦਾ ਦੋਸਤਾਂ ਨੇ ਕਤਲ ਕਰਕੇ ਲਾਸ਼ ਨੂੰ ਨਹਿਰ ਕੰਢੇ ਦੱਬ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਤਰਸੇਮ ਲਾਲ (30) ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਪਵਨ ਕੁਮਾਰ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਤਰਸੇਮ ਸਿੰਘ 20 ਜੁਲਾਈ ਤੋਂ ਲਾਪਤਾ ਸੀ, ਜਿਸ ਸਬੰਧੀ ਬਨੂੜ ਥਾਣੇ ’ਚ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 24 ਜੁਲਾਈ ਨੂੰ ਗੁਆਂਢੀਆਂ ਦੇ ਸੀਸੀਟੀਵੀ ਕੈਮਰਿਆਂ ਵਿੱਚ ਤਰਸੇਮ ਆਪਣੇ ਦੋਸਤ ਸ਼ੁਭਮ ਉਰਫ ਸ਼ੁਭੀ ਵਾਸੀ ਖੇੜਾ ਗੱਜੂ ਦੇ ਮੋਟਰਸਾਈਕਲ ’ਤੇ ਬੈਠ ਕੇ ਜਾਂਦਾ ਵਿਖਾਈ ਦਿੱਤਾ ਸੀ। ਜਦੋਂ ਸੁਭਾਸ਼ ਚੰਦ ਕੋਲੋਂ ਪੁੱਛ-ਪੜਤਾਲ ਕੀਤੀ ਤਾਂ ਖੁਲਾਸਾ ਹੋਇਆ ਕਿ ਉਨ੍ਹਾਂ ਨੇ ਫਰੀਦਪੁਰ ਦੇ ਠੇਕੇ ’ਤੇ ਬੈਠ ਕੇ ਸ਼ਰਾਬ ਪੀਤੀ ਸੀ। ਇਸ ਦੌਰਾਨ ਉੱਥੇ ਮਾਣਕਪੁਰ ਤੇ ਗੀਗੇ ਮਾਜਰਾ ਦੇ ਤਿੰਨ ਨੌਜਵਾਨ ਆ ਗਏ ਸਨ। ਅਹਾਤੇ ਵਿੱਚ ਦਾਰੂ ਪੀਣ ਮਗਰੋਂ ਸਾਰੇ ਐੱਸਵਾਈਐੱਲ ਨਹਿਰ ਦੇ ਕੰਢੇ ਆ ਗਏ ਤੇ ਉੱਥੇ ਆਪਸੀ ਤਕਰਾਰ ਮਗਰੋਂ ਉਨ੍ਹਾਂ ਨੇ ਤਰਸੇਮ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਰਾਤ ਨੂੰ ਸਾਰੇ ਦੋਸਤਾਂ ਨੇ ਤਰਸੇਮ ਲਾਲ ਦੀ ਲਾਸ਼ ਨੂੰ ਐੱਸਵਾਈਐੱਲ ਕੰਢੇ ਟੋਆ ਪੁੱਟ ਕੇ ਦੱਬ ਦਿੱਤਾ। ਬਨੂੜ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਬੀਤੀ ਦੇਰ ਰਾਤ ਲਾਸ਼ ਨੂੰ ਮਿੱਟੀ ਵਿੱਚੋਂ ਕੱਢਿਆ ਅਤੇ ਪੋਸਟ ਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ’ਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਰੰਜ਼ਿਸ ਕਾਰਨ ਮ੍ਰਿਤਕ ਦੇ ਸਿਰ ਵਿੱਚ ਸੱਟ ਮਾਰ ਕੇ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

Advertisement
Advertisement
×