ਫੈਕਟਰੀ ’ਚ ਅੱਗ: ਮਾਂ ਤੇ ਧੀ ਦਾ ਨਾ ਹੋਇਆ ਸਸਕਾਰ
ਖੇਤਰੀ ਪ੍ਰਤੀਨਿਧ ਐੱਸਏਐੱਸ ਨਗਰ (ਮੁਹਾਲੀ), 1 ਜੁਲਾਈ ਮੁਹਾਲੀ ਦੇ ਪਿੰਡ ਸ਼ਾਹੀਮਾਜਰਾ ਦੇ ਉਦਯੋਗਿਕ ਖੇਤਰ ਫੇਜ਼-5 ਵਿੱਚ ਲੋਹੇ ਦੀਆਂ ਡਾਈਆਂ ਬਣਾਉਣ ਵਾਲੀ ਫੈਕਟਰੀ ’ਚ ਅੱਗ ਕਾਰਨ ਝੁਲਸੀ ਨੌਂ ਮਹੀਨੇ ਦੀ ਬੱਚੀ ਦਿਮਾਂਸ਼ੀ ਅਤੇ ਉਸ ਦੀ ਮਾਂ ਬਬੀਤਾ (35) ਦਾ ਪੋਸਟਮਾਰਟਮ ਨਾ...
Advertisement
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 1 ਜੁਲਾਈ
Advertisement
ਮੁਹਾਲੀ ਦੇ ਪਿੰਡ ਸ਼ਾਹੀਮਾਜਰਾ ਦੇ ਉਦਯੋਗਿਕ ਖੇਤਰ ਫੇਜ਼-5 ਵਿੱਚ ਲੋਹੇ ਦੀਆਂ ਡਾਈਆਂ ਬਣਾਉਣ ਵਾਲੀ ਫੈਕਟਰੀ ’ਚ ਅੱਗ ਕਾਰਨ ਝੁਲਸੀ ਨੌਂ ਮਹੀਨੇ ਦੀ ਬੱਚੀ ਦਿਮਾਂਸ਼ੀ ਅਤੇ ਉਸ ਦੀ ਮਾਂ ਬਬੀਤਾ (35) ਦਾ ਪੋਸਟਮਾਰਟਮ ਨਾ ਹੋਣ ਕਾਰਨ ਅੱਜ ਸਸਕਾਰ ਨਹੀਂ ਹੋ ਸਕਿਆ। ਮ੍ਰਿਤਕਾਂ ਦੇ ਵਾਰਸਾਂ ਨੂੰ ਯੂਪੀ ਤੋਂ ਆਉਣ ’ਚ ਦੇਰ ਹੋ ਗਈ ਹੈ। ਫੇਜ਼-1 ਥਾਣੇ ਦੇ ਏਐੱਸਆਈ ਤੇ ਜਾਂਚ ਅਧਿਕਾਰੀ ਜਗਤ ਪਾਲ ਨੇ ਦੱਸਿਆ ਕਿ ਮ੍ਰਿਤਕਾਂ ਦੇ ਵਾਰਸ ਸ਼ਾਮ ਸਮੇਂ ਹੀ ਇੱਥੇ ਪਹੁੰਚੇ। ਉਨ੍ਹਾਂ ਕਿਹਾ ਕਿ ਕਾਗ਼ਜ਼ੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ ਅਤੇ ਬੁੱਧਵਾਰ ਨੂੰ ਬਬੀਤਾ ਦਾ ਪੋਸਟਮਾਰਟਮ ਪੀਜੀਆਈ ਅਤੇ ਉਸ ਦੀ ਧੀ ਦਿਮਾਂਸ਼ੀ ਦਾ ਮੁਹਾਲੀ ਦੇ ਫੇਜ਼-6 ਦੇ ਸਰਕਾਰੀ ਹਸਪਤਾਲ ’ਚੋਂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫੈਕਟਰੀ ਮਾਲਕ ਬਰਿੰਦਰ ਕੁਮਾਰ ਪੀਜੀਆਈ ਅਤੇ ਮਜ਼ਦੂਰ ਸੰਦੀਪ ਮੁਹਾਲੀ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹਨ।
Advertisement
×