DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਰਨਾਲ ਰੇਲਵੇ ਸਟੇਸ਼ਨ ’ਤੇ ਇੰਟਰਲਾਕਿੰਗ ਕਾਰਨ 32 ਰੇਲ ਗੱਡੀਆਂ ਪ੍ਰਭਾਵਿਤ

ਨਿੱਜੀ ਪੱਤਰ ਪ੍ਰੇਰਕ ਅੰਬਾਲਾ, 19 ਮਈ ਇੱਥੇ ਅੰਬਾਲਾ-ਦਿੱਲੀ ਰੇਲ ਸੈਕਸ਼ਨ ਦੇ ਕਰਨਾਲ ਰੇਲਵੇ ਸਟੇਸ਼ਨ ’ਤੇ ਇੰਟਰਲਾਕਿੰਗ ਦੇ ਕੰਮ ਕਾਰਨ 32 ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ। ਇਹ ਕੰਮ 19 ਤੋਂ 21 ਮਈ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਛੇ ਰੇਲਗੱਡੀਆਂ ਪੂਰੀ ਤਰ੍ਹਾਂ ਰੱਦ...
  • fb
  • twitter
  • whatsapp
  • whatsapp
Advertisement

ਨਿੱਜੀ ਪੱਤਰ ਪ੍ਰੇਰਕ

ਅੰਬਾਲਾ, 19 ਮਈ

Advertisement

ਇੱਥੇ ਅੰਬਾਲਾ-ਦਿੱਲੀ ਰੇਲ ਸੈਕਸ਼ਨ ਦੇ ਕਰਨਾਲ ਰੇਲਵੇ ਸਟੇਸ਼ਨ ’ਤੇ ਇੰਟਰਲਾਕਿੰਗ ਦੇ ਕੰਮ ਕਾਰਨ 32 ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ। ਇਹ ਕੰਮ 19 ਤੋਂ 21 ਮਈ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਛੇ ਰੇਲਗੱਡੀਆਂ ਪੂਰੀ ਤਰ੍ਹਾਂ ਰੱਦ ਕੀਤੀਆਂ ਗਈਆਂ ਹਨ ਜਦੋਂਕਿ ਸੱਤ ਰੇਲਗੱਡੀਆਂ ਦੇ ਰੂਟ ਬਦਲੇ ਗਏ ਹਨ। ਛੇ ਰੇਲਗੱਡੀਆਂ ਵਿਚਕਾਰੋਂ ਰੱਦ ਰਹਿਣਗੀਆਂ , ਅੱਠ ਦੁਬਾਰਾ ਚਲਾਈਆਂ ਜਾਣਗੀਆਂ ਅਤੇ ਪੰਜ ਰੇਲਗੱਡੀਆਂ 80 ਤੋਂ 165 ਮਿੰਟ ਦੀ ਦੇਰੀ ਨਾਲ ਚੱਲਣਗੀਆਂ। ਦਿੱਲੀ ਰੇਲਵੇ ਡਿਵੀਜ਼ਨ ਦੇ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਇ ਨੇ ਦੱਸਿਆ ਕਿ 21 ਮਈ ਨੂੰ ਰੇਲਗੱਡੀ ਨੰਬਰ 14680 ਅੰਮ੍ਰਿਤਸਰ-ਨਵੀਂ ਦਿੱਲੀ, 14681 ਨਵੀਂ ਦਿੱਲੀ-ਜਲੰਧਰ ਸ਼ਹਿਰ, 14679 ਨਵੀਂ ਦਿੱਲੀ-ਅੰਮ੍ਰਿਤਸਰ, 14682 ਜਲੰਧਰ ਸ਼ਹਿਰ-ਨਵੀਂ ਦਿੱਲੀ, 64465 ਨਵੀਂ ਦਿੱਲੀ ਕੁਰੂਕਸ਼ੇਤਰ ਜੰਕਸ਼ਨ ਈਐੱਮਯੂ, 64454 ਕੁਰੂਕਸ਼ੇਤਰ ਜੰਕਸ਼ਨ-ਦਿੱਲੀ ਰੱਦ ਰਹਿਣਗੀਆਂ। 21 ਮਈ ਨੂੰ ਰੇਲਗੱਡੀ ਨੰਬਰ 22488 ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਅਤੇ 15708 ਅੰਮ੍ਰਿਤਸਰ-ਕਟਿਹਾਰ ਆਮਰਪਾਲੀ ਐਕਸਪ੍ਰੈੱਸ ਅੰਬਾਲਾ-ਸਹਾਰਨਪੁਰ ਦੇ ਰਸਤੇ ਮੋੜ ਕੇ ਚਲਾਈ ਜਾਵੇਗੀ।

Advertisement
×