ਲਾਇਨਜ਼ ਕਲੱਬ ਸਮਾਣਾ ਗੋਲਡ ਵਲੋਂ ਸਥਾਨਕ ਇਨਵਾਇਰਮੈਂਟ ਪਾਰਕ ਵਿੱਚ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਦਾ ਉਦੇਸ਼ ਵਾਤਾਵਰਨ ਦੀ ਸੰਭਾਲ ਕਰਨਾ ਹੈ, ਜਿਸ ਵਿਚ ਕਲੱਬ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲੈ ਕੇ ਵੱਖ-ਵੱਖ ਕਿਸਮਾਂ ਦੇ 125 ਬੂਟੇ ਲਗਾਏ। ਮੁੱਖ ਮਹਿਮਾਨ ਵਜੋਂ ਚੇਅਰਮੈਨ ਲਾਇਨ ਲਵ ਮਿੱਤਲ ਸ਼ਾਮਲ ਹੋਏ ਅਤੇ ਨਾਲ ਹੀ ਵਿਸ਼ੇਸ਼ ਮਹਿਮਾਨ ਵਜੋਂ ਜ਼ੋਨ ਚੇਅਰਮੈਨ ਲਾਇਨ ਮੋਹਿਤ ਗਰਗ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਕਲੱਬ ਵੱਲੋਂ ਚਲਾਈ ਗਈ ਇਸ ਮੁਹਿੰਮ ਦੀ ਪ੍ਰਸ਼ੰਸਾ ਕੀਤੀ ਅਤੇ ਹੋਰ ਲੋਕਾਂ ਨੂੰ ਵੀ ਬੂਟੇ ਲਗਾਉਣ ਲਈ ਉਤਸ਼ਾਹਿਤ ਕੀਤਾ।