ਦਸਵੀਂ ਤੇ ਬਾਰ੍ਹਵੀਂ ’ਚੋਂ ਅੱਵਲ ਵਿਦਿਆਰਥੀਆਂ ਦਾ ਸਨਮਾਨ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 17 ਮਈ
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਾਤੜਾਂ ਦੇ ਸੀਬੀਐਸਈ ਵੱਲੋਂ ਐਲਨੇ ਦਸਵੀਂ ਅਤੇ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਇਨ੍ਹਾਂ ਜਮਾਤਾਂ ’ਚੋਂ ਅੱਵਲ ਰਹੇ ਵਿਦਿਆਰਥੀਆਂ ਨੂੰ ਗੁਰੂ ਤੇਗ ਬਹਾਦਰ ਐਜੂਕੇਸ਼ਨ ਟਰੈਸਟ ਦੇ ਚੇਅਰਮੈਨ ਸੁਖਜੀਤ ਸਿੰਘ ਹੈਪੀ ਕਾਲਕਾ, ਉਪ ਚੇਅਰਮੈਨ ਗੁਰਬਚਨ ਸਿੰਘ ਮਾਨ, ਮੈਨੇਜਰ ਗੁਰਪਿੰਦਰ ਸਿੰਘ ਕਾਲੇਕਾ ਅਤੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਸਨਮਾਨਿਤ ਕੀਤਾ। ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸ਼ਲ ਗਰਗ ਨੇ 94 ਫੀਸਦੀ ਅੰਕ ਲੈ ਕੇ ਸਕੂਲ ’ਚੋਂ ਪਹਿਲਾ, ਗੁਰਿੰਦਰ ਸਿੰਘ ਨੇ 94 ਫੀਸਦੀ ਅੰਕ ਲੈ ਕੇ ਦੂਸਰਾ, ਰਿਸ਼ਵ ਸਿੰਗਲਾ ਨੇ 92 ਫੀਸਦੀ ਅੰਕ ਲੈ ਕੇ ਤੀਸਰਾ, ਜਦੋਂ ਕਿ ਸੁਖਜੀਤ ਕੌਰ ਨੇ 90 ਫੀਸਦੀ, ਹਿਮਾਨੀ ਨੇ 89.6 ਫੀਸਦੀ, ਦਿਸ਼ਾ ਰਾਣੀ ਨੇ 89.2 ਫੀਸਦੀ ਅੰਕ ਹਾਸਿਲ ਕੀਤੇ ਹਨ। 146 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ਵਿਚੋਂ ਕਾਮਰਸ ਦੇ ਸਹਿਜਪ੍ਰੀਤ ਸਿੰਘ ਨੇ 97.2 ਫੀਸਦੀ ਅੰਕਾਂ ਨਾਲ ਪਹਿਲਾ, ਜਸਮੀਤ ਕੌਰ ਨੇ 94.2 ਫ਼ੀਸਦੀ ਅੰਕਾਂ ਨਾਲ ਦੂਸਰਾ, ਸੁਖਮਨ ਸਿੰਘ ਨੇ 93.2 ਫੀਸਦੀ ਅੰਕਾਂ ਨਾਲ ਤੀਸਰਾ ਹਾਸਲ ਕੀਤਾ ਹੈ। ਪਰਨੀਤ ਕੌਰ ਨੇ 91.4 ਫੀਸਦੀ, ਸਾਇੰਸ ਗਰੁੱਪ 'ਚੋਂ ਕੀਰਤ ਕੌਰ ਨੇ 91 ਫੀਸਦੀ, ਗੁਰਲੀਨ ਕੌਰ ਨੇ 91.2 ਫੀਸਦੀ, ਸਿਮਰਨ ਪਾਤਰ ਨੇ 90 ਫੀਸਦੀ, ਰੋਹਨ ਗਰਗ ਨੇ 90 ਫੀਸਦੀ ਅੰਕ ਹਾਸਲ ਕੀਤੇ ਹਨ।