ਸੀਬੀਐਸਈ ਨਤੀਜੇ: ਬੁੱਢਾ ਦਲ ਪਬਲਿਕ ਸਕੂਲ ਦੀ ਦਸਵੀਂ ਦੀ ਗੁਰਗਨੀਮਤ ਕੌਰ ਦੇੇ 99.8 ਫੀਸਦ ਅੰਕ
ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਮਈ
ਸੀਬੀਐਸਈ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਪਟਿਆਲਾ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।
ਜਾਣਕਾਰੀ ਮੁਤਾਬਿਕ ਪ੍ਰਗਤੀਸ਼ੀਲ ਕਿਸਾਨ ਅਮਨਦੀਪ ਸਿੰਘ ਅਤੇ ਹਰਸਿਮਰਤ ਕੌਰ ਦੀ ਧੀ ਅਤੇ ਬੁੱਢਾ ਦਲ ਪਬਲਿਕ ਸਕੂਲ ਦੀ ਵਿਦਿਆਰਥਣ ਗੁਰਗਨੀਮਤ ਕੌਰ ਨੇ ਦਸਵੀਂ ਜਮਾਤ ਵਿੱਚ 99.8 ਫੀਸਦੀ ਅੰਕ ਪ੍ਰਾਪਤ ਕਰਕੇ ਮਾਅਰਕਾ ਮਾਰਿਆ ਹੈ। ਇਹ ਜਾਣਕਾਰੀ ਸਕੂਲ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਦਿੱਤੀ। ਡਾਕਟਰ ਬਣਨ ਦੀ ਇੱਛੁਕ ਗੁਰਗਨੀਮਤ ਕੌਰ ਆਪਣੀ ਸਫਲਤਾ ਦਾ ਸਿਹਰਾ ਮਾਪਿਆਂ, ਅਧਿਆਪਕਾਂ, ਪ੍ਰਿੰਸੀਪਲਾਂ ਅਤੇ ਸਕੂਲ ਪ੍ਰਬੰਧਕਾਂ ਨੂੰ ਦਿੰਦੀ ਹੈ। ਦਸਵੀਂ ਵਿਚੋਂ ਹੀ ਸ਼ਿਵਾਲਿਕ ਪਬਲਿਕ ਸਕੂਲ ਦੀ ਲਕਸ਼ੈ ਬਾਂਸਲ ਨੇ 99 ਫੀਸਦੀ ਅਤੇ ਡੀਏਵੀ ਪਬਲਿਕ ਸਕੂਲ ਪਟਿਆਲਾ ਦੀ ਵਿਧੂਸ਼ੀ ਗਰਗ ਅਤੇ ਚਾਰਵੀ ਚੱਢਾ ਨੇ 98.8 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਡੀਏਵੀ ਦੀ ਹਰਨੂਰ ਕੌਰ, ਕ੍ਰਿਤੀ ਗੁਸਾਈਂ, ਭਾਵਿਆ ਮਲਹੋਤਰਾ ਅਤੇ ਕਸ਼ਿਸ਼ ਅਤੇ ਅਵਰ ਲੇਡੀ ਆਫ਼ ਫਾਤਿਮਾ ਕਾਨਵੈਂਟ ਸੈਕੰਡਰੀ ਸਕੂਲ ਪਟਿਆਲਾ ਤੋਂ ਚਾਹਨਾ ਅਤੇ ਕ੍ਰਿਤੀ ਗੋਇਲ ਸਮੇਤ ਪੁਲੀਸ ਡੀਏਵੀ ਸਕੂਲ ਦੀ ਤੇਜਵੀਰ ਕੌਰ ਨੇ ਵੀ 98.6 ਫੀਸਦੀ ਅੰਕ ਪ੍ਰਾਪਤ ਕੀਤੇ।
ਦਸਵੀਂ ਦੇ ਹੀ ਬਾਕੀ ਨਤੀਜਿਆਂ ਵਿਚ ਡੀਏਵੀ ਪਬਲਿਕ ਸਕੂਲ ਦੀ ਵੰਤਿਕਾ ਅਗਰਵਾਲ ਅਤੇ ਯਸ਼ਰੀਨ ਕੌਰ ਨੇ 98.4 ਜਦਕਿ ਲੇਡੀ ਫਾਤਿਮਾ ਦੀ ਅਨਿਕਾ ਅਤੇ ਵੰਸ਼ਿਕਾ ਨੇ 97.4 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਪੁਲੀਸ ਡੀਏਵੀ ਦੀ ਸਮਰੀਤ ਕੌਰ ਨੇ 96.2 ਤੇ ਸੇਂਟ ਮੈਰੀ ਸਕੂਲ ਪਟਿਆਲਾ ਤੋਂ ਦੀਪਿਕਾ ਸ਼ਰਮਾ ਨੇ 95 ਫੀਸਦੀ ਅੰਕ ਹਾਸਲ ਕੀਤੇ ਹਨ।
ਦੂਜੇ ਬੰਨ੍ਹੇ ਬਾਰ੍ਹਵੀਂ ਵਿਚੋਂ ਸਕਾਲਰ ਫੀਲਡਜ਼ ਪਬਲਿਕ ਸਕੂਲ ਦੀ ਵਿਦਿਆਰਥਣ ਸਿਮਰਨਦੀਪ ਕੌਰ (ਨਾਨ-ਮੈਡੀਕਲ ਸਟਰੀਮ) ਨੇ 99.2 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਿੰਸੀਪਲ ਬਰਜੇਸ਼ ਸਕਸੈਨਾ ਤੇ ਸਕੂਲ ਦੇ ਚੇਅਰਮੈਨ ਪ੍ਰੋਫੈਸਰ ਐਸ.ਐਸ ਚੱਢਾ ਨੇ ਦੱਸਿਆ ਕਿ ਉਸ ਦੇ ਅੰਗਰੇਜ਼ੀ ਤੇ ਫਿਜ਼ਿਕਸ ਵਿੱਚੋਂ 100 ਵਿੱਚੋਂ 100 ਜਦਕਿ ਗਣਿਤ ਵਿੱਚ 100 ਵਿੱਚੋਂ 99 ਫੀਸਦੀ ਅੰਕ ਹਨ। ਕਾਮਰਸ ਗਰੁੱਪ ’ਚ ਬਿਸ਼ਪ ਸਕੂਲ ਦੇ ਜਸਨਦੀਪ ਸਿੰਘ ਨੇ 98.8 ਫੀਸਦੀ, ਰਿਆਨ ਪਬਲਿਕ ਇੰਟਰਨੈਸ਼ਨਲ ਸਕੂਲ ਦੇ ਮਹਿਤਾਬ ਸਿੰਘ ਨੇ 98 ਫੀਸਦੀ, ਮੈਡੀਕਲ ਸਟਰੀਮ ’ਚ ਜੇਮਜ਼ ਸਕੂਲ ਦੀ ਅਗਮਨੂਰ ਕੌਰ ਨੇ 97.6 ਫੀਸਦੀ ਅੰਕ ਹਾਸਲ ਕੀਤੇ ਹਨ।
ਇਸੇ ਤਰ੍ਹਾਂ ਹੀ ਬਾਰ੍ਹਵੀਂ ਵਿਚ ਜੀਸਜ ਸੇਵੀਅਰ ਸਕੂਲ ਦੇ ਬਾਰ੍ਹਵੀਂ ਦੇ (ਮੈਡੀਕਲ ਸਟਰੀਮ) ਵਿੱਚੋਂ ਗੁਰਕਰਨ ਸਿੰਘ ਵੱਲੋਂ 95 ਫੀਸਦੀ ਤੇ ਅਕਾਲਜੋਤ ਕੌਰ ਵੱਲੋਂ 88.2 ਫੀਸਦੀ। ਡੀਏਵੀ ਪਬਲਿਕ ਸਕੂਲ ਦੇ ਅੰਸ਼ੁਲ ਠਾਕੁਰ (ਕਾਮਰਸ) 95 ਫੀਸਦੀ, ਹਰਲੀਨ ਕੌਰ (ਮੈਡੀਕਲ ਸਟਰੀਮ) ਨੇ 85.6 ਫੀਸਦੀ ਤੇ ਅੰਸ਼ਿਕਾ ਸ਼ਰਮਾ (ਨਾਨ ਮੈਡੀਕਲ) ਵੱਲੋੋਂ 85.2 ਫੀਸਦੀ ਅੰਕ ਹਾਸਲ ਕੀਤੇ ਹਨ। ਸਕਾਲਰ ਫੀਲਡ ਪਬਲਿਕ ਸਕੂਲ ਦੀ ਪਲਕਪ੍ਰੀਤ ਕੌਰ (ਮੈਡੀਕਲ ਸਟਰੀਮ) ਨੇ 97.4 ਫੀਸਦੀ ਅਤੇ ਪੁਸ਼ਕਰ ਅਗਰਵਾਲ ਨੇ 94.2 ਫੀਸਦੀ ਅੰਕ ਪ੍ਰਾਪਤ ਕੀਤੇ ਹਨ।