DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀਆਰਟੀਸੀ ਜਹਾਨਖੇਲਾਂ ’ਚ ਛੇ ਰੰਗਰੂਟਾਂ ਦੇ ਡੋਪ ਟੈਸਟ ਪਾਜ਼ੇਟਿਵ

ਸਾਰੇ ਰੰਗਰੂਟ ‘ਮੁੱਢਲੀ ਟਰੇਨਿੰਗ ਪੂਰੀ ਕੀਤੇ ਬਿਨਾਂ’ ਜੱਦੀ ਜ਼ਿਲ੍ਹਿਆਂ ’ਚ ਭੇਜੇ
  • fb
  • twitter
  • whatsapp
  • whatsapp
Advertisement

ਅਮਨ ਸੂਦ/ਸੰਜੀਵ ਕੁਮਾਰ ਬਖਸ਼ੀ/ਹਰਪ੍ਰੀਤ ਕੌਰ

ਪਟਿਆਲਾ/ਹੁਸ਼ਿਆਰਪੁਰ, 26 ਮਈ

Advertisement

ਪੁਲੀਸ ਰਿਕਰੂਟ ਟਰੇਨਿੰਗ ਸੈਂਟਰ (ਪੀਆਰਟੀਸੀ) ਜਹਾਨਖੇਲਾਂ ਵਿੱਚ ਬੇਸਿਕ ਟਰੇਨਿੰਗ ਲਈ ਆਏ ਬੈਚ ਨੰਬਰ-270 ਦੇ ਰੰਗਰੂਟ ਸਿਪਾਹੀਆਂ ਵਿੱਚੋਂ ਛੇ ਦੇ ਡੋਪ ਟੈਸਟ ਪਾਜ਼ੇਟਿਵ ਪਾਏ ਗਏ ਹਨ। ਇਹ ਮਾਮਲਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ‘ਮਿਸ਼ਨ ਨਸ਼ਾ ਮੁਕਤ ਪੰਜਾਬ’ ਤਹਿਤ ਪੰਜਾਬ ਨੂੰ 31 ਮਈ ਤੱਕ ਨਸ਼ਾ ਮੁਕਤ ਬਣਾਉਣ ਦੇ ਦਾਅਵੇ ਦੌਰਾਨ ਸਾਹਮਣੇ ਆਇਆ ਹੈ।

ਸਾਰੇ ਛੇ ਰੰਗਰੂਟਾਂ ਨੂੰ ‘ਮੁੱਢਲੀ ਟਰੇਨਿੰਗ ਪੂਰੀ ਕੀਤੇ ਬਿਨਾਂ’ ਹੀ ਉਨ੍ਹਾਂ ਜੱਦੀ ਜ਼ਿਲ੍ਹਿਆਂ ’ਚ ਭੇਜ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਆਪਣੀ ਟਰੇਨਿੰਗ ਪੂਰੀ ਕਰਨ ਅਤੇ ਪੁਲੀਸ ’ਚ ਸੇਵਾ ਦਾ ਮੌਕਾ ਦੇਣ ਤੋਂ ਪਹਿਲਾਂ ਲਾਜ਼ਮੀ ਨਸ਼ਾ ਮੁਕਤੀ ਜਾਂ ਮੁੜ ਵਸੇਬੇ ਵਿਚੋਂ ਨਹੀਂ ਗੁਜ਼ਰਨਾ ਪਵੇਗਾ। ਇਨ੍ਹਾਂ ਵਿੱਚ ਅਰਸ਼ਦੀਪ ਸਿੰਘ, ਮਨੀਸ਼ ਅਤੇ ਸੁਮਿਤ ਮਲਹੋਤਰਾ ਜ਼ਿਲ੍ਹਾ ਪਟਿਆਲਾ, ਤੇਜ ਵਿਕਰਮਜੀਤ ਸਿੰਘ ਅਤੇ ਆਦੇਸ਼ ਪ੍ਰਤਾਪ ਸਿੰਘ ਜ਼ਿਲ੍ਹਾ ਤਰਨ ਤਾਰਨ ਅਤੇ ਅਮਰਜੀਤ ਸਿੰਘ ਜ਼ਿਲ੍ਹਾ ਲੁਧਿਆਣਾ ਸ਼ਾਮਲ ਹਨ।

ਟਰੇਨਿੰਗ ਸੈਂਟਰ ਦੇ ਉਪ-ਪੁਲੀਸ ਕਪਤਾਨ ਕੁਲਦੀਪ ਸਿੰਘ ਮੁਤਾਬਕ ਇਨ੍ਹਾਂ ਸਿਪਾਹੀਆਂ ’ਤੇ ਸ਼ੱਕ ਹੋਣ ਕਾਰਨ ਇਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਡੋਪ ਟੈਸਟ ਲਈ ਭੇਜਿਆ ਗਿਆ ਸੀ। ਟੈਸਟ ਰਿਪੋਰਟ ਪਾਜ਼ੇਟਿਵ ਆਉਣ ’ਤੇ ਇਨ੍ਹਾਂ ਨੂੰ ਬਿਨਾਂ ਬੇਸਿਕ ਟਰੇਨਿੰਗ ਪਾਸ ਕੀਤੇ ਫ਼ਾਰਗ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ।

ਸੂਤਰਾਂ ਮੁਤਾਬਕ ਛੇ ਰੰਗਰੂਟਾਂ ਦੇ ਇਸ ਮਾਮਲੇ ਨੇ ਪੀਆਰਟੀਸੀ ਜਹਾਨਖੇਲਾਂ ਦੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ ਜਿੱਥੇ ਸੈਂਕੜੇ ਹੋਰ ਰੰਗਰੂਟ ਟਰੇਨਿੰਗ ਲੈ ਰਹੇ ਹਨ। ਉਨ੍ਹਾਂ ਕਿਹਾ, ‘‘ਇਹ ਛੇ ਰੰਗਰੂਟ ਸ਼ੱਕੀ ਤੌਰ ’ਤੇ ਕਿਸੇ ਨਸ਼ੀਲੇ ਪਦਾਰਥ ਦੇ ਅਸਰ ਹੇਠ ਸਨ ਅਤੇ ਇਸ ਗੱਲ ਦੀ ਜਾਂਚ ਦੀ ਵੀ ਲੋੜ ਹੈ ਕਿ ਉਨ੍ਹਾਂ ਨੂੰ ਟਰੇਨਿੰਗ ਸੈਂਟਰ ’ਚ ਨਸ਼ੀਲਾ ਪਦਾਰਾਥ ਕਿਵੇਂ ਮਿਲਿਆ।’’

ਪੁਲੀਸ ਰਿਕਰੂਟ ਟਰੇਨਿੰਗ ਸੈਂਟਰ, ਜਹਾਨਖੇਲਾ ਦੇ ਕਮਾਂਡੈਂਟ ਵੱਲੋਂ ਲੰਘੀ 24 ਮਈ ਨੂੰ ਲੁਧਿਆਣਾ ਤੇ ਪਟਿਆਲਾ ਦੇ ਕਮਿਸ਼ਨਰਾਂ ਤੇ ਤਰਨ ਤਾਰਨ ਦੇ ਐੱਸਐੇੱਸਪੀ ਨੂੰ ਭੇਜੇ ਗਏ ਅਧਿਕਾਰਤ ਪੱਤਰ (ਜਿਸ ਦੀ ਕਾਪੀ ਦਿ ਟ੍ਰਿਬਿਊੁਨ ਕੋਲ ਮੌਜੂਦ ਹੈ) ਮੁਤਾਬਕ ਬੈਚ ਨੰਬਰ 270 ਦੇ ਛੇ ਰੰਗੂਰੂਟਾਂ (ਜਿਨ੍ਹਾਂ ਦੇ ਨਾਮ ਨਹੀਂ ਦੱਸੇ ਗਏ) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇੱਕ ਸੀਨੀਅਰ ਆਈਪੀਐੱਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਛੇ ਰੰਗਰੂਟਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਨਸ਼ਾ ਮੁਕਤੀ ਲਈ ਇਲਾਜ ਕਰਵਾਉਣਾ ਪਵੇਗਾ, ਨਹੀਂ ਤਾਂ ਉਨ੍ਹਾਂ ਦੀ ਨੌਕਰੀ ਖੁੱਸ ਜਾਵੇਗੀ ਕਿਉਂਕਿ ਉਹ ਪਹਿਲਾਂ ਤੋਂ ਹੀ ਟਰੇਨਿੰਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪੁੱਛ ਪੜਤਾਲ ਵੀ ਕੀਤੀ ਜਾਵੇਗੀ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਕਿਵੇਂ ਮਿਲਿਆ ਸੀ।

Advertisement
×