ਬੰਬ ਧਮਾਕੇ ’ਚ ਸਕੂਲ ਪ੍ਰਿੰਸੀਪਲ ਦੀ ਮੌਤ
ਦਿਓਘਰ: ਝਾਰਖੰਡ ਦੇ ਦਿਓਘਰ ਜ਼ਿਲ੍ਹੇ ’ਚ ਇੱਕ ਮਿਡਲ ਸਕੂਲ ਦੇ ਪ੍ਰਿੰਸੀਪਲ ਦੀ ਅੱਜ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਗਏ ਬੰਬ ਹਮਲੇ ’ਚ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਸਬ-ਡਿਵੀਜ਼ਨ ਪੁਲੀਸ ਅਫਸਰ (ਮਧੁਰਪੁਰ) ਸਤੇਂਦਰ ਪ੍ਰਸਾਦ ਨੇ ਦੱਸਿਆ ਕਿ ਮਹੁਆਡਾਬਰ ਮਿਡਲ...
Advertisement
ਦਿਓਘਰ:
ਝਾਰਖੰਡ ਦੇ ਦਿਓਘਰ ਜ਼ਿਲ੍ਹੇ ’ਚ ਇੱਕ ਮਿਡਲ ਸਕੂਲ ਦੇ ਪ੍ਰਿੰਸੀਪਲ ਦੀ ਅੱਜ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਗਏ ਬੰਬ ਹਮਲੇ ’ਚ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਸਬ-ਡਿਵੀਜ਼ਨ ਪੁਲੀਸ ਅਫਸਰ (ਮਧੁਰਪੁਰ) ਸਤੇਂਦਰ ਪ੍ਰਸਾਦ ਨੇ ਦੱਸਿਆ ਕਿ ਮਹੁਆਡਾਬਰ ਮਿਡਲ ਸਕੂਲ ਦੇ ਪ੍ਰਿੰਸੀਪਲ ਸੰਜੈ ਕੁਮਾਰ ਦਾਸ ਸਕੂਲ ਤੋਂ ਕਿਸੇ ਕੰਮ ਲਈ ਦੋਪਹੀਆ ਵਾਹਨ ’ਤੇ ਜਾ ਰਹੇ ਸਨ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ’ਤੇ ਬੰਬ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਦਾਸ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਮਲੇ ਦਾ ਕਾਰਨ ਅਤੇ ਹਮਲਾਵਰਾਂ ਦੀ ਗਿਣਤੀ ਅਜੇ ਪਤਾ ਨਹੀਂ ਚੱਲ ਸਕੀ ਹੈ। -ਪੀਟੀਆਈ
Advertisement
Advertisement
×