ਲੋਕਾਂ ਕੋਲ 2 ਹਜ਼ਾਰ ਦੇ 9760 ਕਰੋੜ ਰੁਪਏ ਦੇ ਨੋਟ ਅਜੇ ਵੀ ਮੌਜੂਦ: ਆਰਬੀਆਈ
ਮੁੰਬਈ: ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ 2 ਹਜ਼ਾਰ ਰੁਪਏ ਦੇ ਕਰੀਬ 97.26 ਫ਼ੀਸਦ ਨੋਟ ਬੈਂਕਿੰਗ ਪ੍ਰਣਾਲੀ ’ਚ ਵਾਪਸ ਆ ਗਏ ਹਨ ਜਦਕਿ ਅਜਿਹੇ 9760 ਕਰੋੜ ਰੁਪਏ ਮੁੱਲ ਦੇ ਨੋਟ ਅਜੇ ਵੀ ਲੋਕਾਂ ਕੋਲ ਮੌਜੂਦ ਹਨ। ਆਰਬੀਆਈ ਨੇ 19...
Advertisement
ਮੁੰਬਈ: ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ 2 ਹਜ਼ਾਰ ਰੁਪਏ ਦੇ ਕਰੀਬ 97.26 ਫ਼ੀਸਦ ਨੋਟ ਬੈਂਕਿੰਗ ਪ੍ਰਣਾਲੀ ’ਚ ਵਾਪਸ ਆ ਗਏ ਹਨ ਜਦਕਿ ਅਜਿਹੇ 9760 ਕਰੋੜ ਰੁਪਏ ਮੁੱਲ ਦੇ ਨੋਟ ਅਜੇ ਵੀ ਲੋਕਾਂ ਕੋਲ ਮੌਜੂਦ ਹਨ। ਆਰਬੀਆਈ ਨੇ 19 ਮਈ ਨੂੰ 2 ਹਜ਼ਾਰ ਰੁਪਏ ਮੁੱਲ ਵਾਲੇ ਨੋਟ ਚਲਣ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਰਿਜ਼ਰਵ ਬੈਂਕ ਵੱਲੋਂ ਜਾਰੀ ਬਿਆਨ ਮੁਤਾਬਕ,‘‘19 ਮਈ ਨੂੰ ਕਾਰੋਬਾਰ ਦੀ ਸਮਾਪਤੀ ’ਤੇ ਚਲਣ ’ਚ ਰਹੇ 2 ਹਜ਼ਾਰ ਰੁਪਏ ਦੇ ਨੋਟ ਦਾ ਕੁੱਲ ਮੁੱਲ 3.56 ਲੱਖ ਕਰੋੜ ਰੁਪਏ ਸੀ। 30 ਨਵੰਬਰ ਨੂੰ ਇਹ ਘਟ ਕੇ 9760 ਕਰੋੜ ਰੁਪਏ ਰਹਿ ਗਿਆ ਹੈ।’’ 2 ਹਜ਼ਾਰ ਰੁਪਏ ਦੇ ਨੋਟ ਅਜੇ ਵੈਧ ਰਹਿਣਗੇ। ਲੋਕ ਦੇਸ਼ ਭਰ ’ਚ ਆਰਬੀਆਈ ਦੇ 19 ਦਫ਼ਤਰਾਂ ’ਚ 2 ਹਜ਼ਾਰ ਰੁਪਏ ਦੇ ਨੋਟ ਜਮ੍ਹਾਂ ਕਰਵਾ ਜਾਂ ਬਦਲ ਸਕਦੇ ਹਨ। ਇਨ੍ਹਾਂ ਨੋਟਾਂ ਨੂੰ ਬਦਲਣ ਜਾਂ ਬੈਂਕ ਖ਼ਾਤਿਆਂ ’ਚ ਜਮ੍ਹਾਂ ਕਰਾਉਣ ਦੀ ਸਮਾਂ ਹੱਦ ਪਹਿਲਾਂ 30 ਸਤੰਬਰ ਸੀ ਜੋ ਸੱਤ ਅਕਤੂਬਰ ਤੱਕ ਵਧਾ ਦਿੱਤੀ ਗਈ ਸੀ। -ਪੀਟੀਆਈ
Advertisement
Advertisement