ਸਕੂਲੀ ਬੱਚਿਆਂ ਨੂੰ ਬਾਲ ਪੋਰਨੋਗ੍ਰਾਫੀ ਵੀਡੀਓਜ਼ ਸ਼ੇਅਰ ਕਰਨ ਦੇ ਦੋਸ਼ ਵਿੱਚ ਇੱਕ ਗ੍ਰਿਫ਼ਤਾਰ
ਇੰਦੌਰ, 27 ਜੂਨ
ਇੰਦੌਰ ਵਿੱਚ ਬੱਚਿਆ ਨੂੰ ਸਕੂਲ ਲਿਜਾਣ ਵਾਲੇ ਇੱਕ ਈ ਰਿਕਸ਼ਾ ਚਾਲਕ ਨੂੰ ਕਥਿਤ ਤੌਰ ’ਤੇ ਬਾਲ ਪੋਰਨੋਗ੍ਰਾਫੀ ਵੀਡੀਓਜ਼ ਸ਼ੇਅਰ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਦੇ ਸਾਈਬਰ ਸਕੁਐਡ ਦੇ ਇੰਸਪੈਕਟਰ ਦਿਨੇਸ਼ ਵਰਮਾ ਨੇ ਕਿਹਾ ਕਿ 60 ਸਾਲਾ ਵਿਅਕਤੀ ਨੇ ਵਟਸਐਪ ਰਾਹੀਂ ਬੱਚਿਆਂ ਨਾਲ ਸਬੰਧਤ ਤਿੰਨ ਪੋਰਨ ਵੀਡੀਓਜ਼ ਸਾਂਝੀਆਂ ਕੀਤੀਆਂ ਸਨ।
ਜਾਂਚਕਰਤਾਵਾਂ ਨੂੰ ਧੋਖਾ ਦੇਣ ਲਈ ਦੋਸ਼ੀ ਨੇ ਆਪਣੇ ਮੋਬਾਈਲ ਫੋਨ ਨੂੰ ਫਾਰਮੈਟ ਕੀਤਾ ਸੀ, ਪਰ ਪੁਲੀਸ ਨੇ ਤਕਨਾਲੋਜੀ ਦੀ ਵਰਤੋਂ ਕਰਕੇ ਡਿਲੀਟ ਕੀਤੇ ਗਏ ਇਤਰਾਜ਼ਯੋਗ ਵਿਜ਼ੂਅਲ ਨੂੰ ਮੁੜ ਪ੍ਰਾਪਤ ਕੀਤਾ। ਅਧਿਕਾਰੀ ਵਰਮਾ ਨੇ ਕਿਹਾ ਕਿ, ‘‘ਇਹ ਵੀਡੀਓ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਹਨ। ਪਹਿਲੀ ਨਜ਼ਰ ਵਿਚ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਸ਼ੂਟ ਕੀਤਾ ਗਿਆ ਹੈ। ਅਸੀਂ ਦੋਸ਼ੀ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ।’’
ਉਨ੍ਹਾਂ ਕਿਹਾ ਕਿ ਦੋਸ਼ੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਤਰ ਤੋਂ ਸ਼ਹਿਰ ਦੇ ਇੱਕ ਸਕੂਲ ਵਿੱਚ ਲੈ ਜਾਂਦਾ ਸੀ ਅਤੇ ਵਾਪਸ ਛੱਡਦਾ ਸੀ। ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਸੂਚਨਾ ਤਕਨਾਲੋਜੀ ਐਕਟ ਤਹਿਤ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ। -ਪੀਟੀਆਈ