DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਰਸ਼ਿਦਾਬਾਦ ਹਿੰਸਾ: ਪਿਉ-ਪੁੱਤ ਕਤਲ ਕੇਸ ਵਿਚ 13 ਖਿਲਾਫ਼ ਚਾਰਜਸ਼ੀਟ ਦਾਖਲ

Murshidabad violence: Charge sheet filed by Bengal police against 13 in father-son murder case
  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement
ਕੋਲਕਾਤਾ, 7 ਜੂਨ

ਪੱਛਮੀ ਬੰਗਾਲ ਪੁਲੀਸ ਨੇ ਅਪਰੈਲ ਵਿੱਚ ਮੁਰਸ਼ਿਦਾਬਾਦ ਦੇ ਜ਼ਫਰਾਬਾਦ ਹਿੰਸਾ ਵਿੱਚ ਪਿਤਾ-ਪੁੱਤਰ ਦੇ ਦੋਹਰੇ ਕਤਲ ਮਾਮਲੇ ਵਿੱਚ 13 ਲੋਕਾਂ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਹਰਗੋਬਿੰਦੋ ਦਾਸ (74) ਅਤੇ ਉਸ ਦੇ ਪੁੱਤਰ ਚੰਦਨ ਦਾਸ (40) ਨੂੰ 11 ਅਪਰੈਲ ਨੂੰ ਧੂਲੀਆ-ਸੂਤੀ-ਸ਼ਮਸ਼ੇਰਗੰਜ ਵਿਚ ਹੋਈ ਫਿਰਕੂ ਹਿੰਸਾ ਦੌਰਾਨ ਕਤਲ ਕਰ ਦਿੱਤਾ ਗਿਆ ਸੀ। ਫਿਰਕੂ ਹਿੰਸਾ ਜ਼ਿਲ੍ਹੇ ਵਿੱਚ ਵਕਫ਼ (ਸੋਧ) ਐਕਟ, 2025 ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੋਈ ਸੀ।

Advertisement

ਦੰਗਿਆਂ ਵਿੱਚ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ, ਇਸ ਤੋਂ ਇਲਾਵਾ ਸੈਂਕੜੇ ਲੋਕਾਂ ਨੂੰ ਆਪਣੇ ਘਰ ਬਾਹਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ। 8 ਤੋਂ 12 ਅਪਰੈਲ ਤੱਕ ਚੱਲੀ ਹਿੰਸਾ ਦੌਰਾਨ ਜਨਤਕ ਅਤੇ ਨਿੱਜੀ ਜਾਇਦਾਦਾਂ ਨੂੰ ਵੀ ਵਿਆਪਕ ਨੁਕਸਾਨ ਪੁੱਜਾ ਸੀ, ਜਿਸ ਕਾਰਨ ਕਲਕੱਤਾ ਹਾਈ ਕੋਰਟ ਨੇ ਕਾਨੂੰਨ ਵਿਵਸਥਾ ਬਹਾਲ ਕਰਨ ਲਈ ਕੇਂਦਰੀ ਹਥਿਆਰਬੰਦ ਬਲਾਂ ਦੀ ਤਾਇਨਾਤੀ ਦਾ ਹੁਕਮ ਦਿੱਤਾ ਸੀ। ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ, ‘‘ਅਸੀਂ ਅਪਰਾਧ ਦੇ 55 ਦਿਨਾਂ ਦੇ ਅੰਦਰ ਜ਼ਿਲ੍ਹਾ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ ਅਤੇ ਇਸ ਵਿੱਚ 13 ਲੋਕਾਂ ਨੂੰ ਨਾਮਜ਼ਦ ਕੀਤਾ ਹੈ।’’ ਪੁਲੀਸ ਨੇ ਹਿੰਸਾ ਮਗਰੋਂ ਮੁਰਸ਼ਿਦਾਬਾਦ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ 60 ਤੋਂ ਵੱਧ ਐੱਫਆਈਆਰ ਦੇ ਸਬੰਧ ਵਿੱਚ 300 ਤੋਂ ਵੱਧ ਮਸ਼ਕੂਕਾਂ ਨੂੰ ਗ੍ਰਿਫਤਾਰ ਕੀਤਾ ਸੀ।’’-ਪੀਟੀਆਈ

Advertisement
×