DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨੀਪੁਰ: ਔਰਤਾਂ ਵੱਲੋਂ ‘ਮਨਮਰਜ਼ੀ ਨਾਲ ਗ੍ਰਿਫ਼ਤਾਰੀਆਂ’ ਖ਼ਿਲਾਫ਼ ਰੈਲੀ

‘ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰੋ’ ਅਤੇ ‘ਕੁਕੀ ਜ਼ੋ ਭਾਈਚਾਰੇ ਲਈ ਨਿਆਂ’ ਦੇ ਲਾਏ ਨਾਅਰੇ
  • fb
  • twitter
  • whatsapp
  • whatsapp
Advertisement

ਚੂਰਾਚਾਂਦਪੁਰ/ਇੰਫਾਲ, 18 ਜੂਨ

ਮਨੀਪੁਰ ਦੇ ਚੂਰਾਚਾਂਦਪੁਰ ਵਿੱਚ ਸੁਰੱਖਿਆ ਏਜੰਸੀਆਂ ਵੱਲੋਂ ਕੁਕੀ ਜੋ ਭਾਈਚਾਰੇ ਦੇ ਵਿਅਕਤੀਆਂ ਦੀ ਕਥਿਤ ਤੌਰ ’ਤੇ ‘ਮਨਮਰਜ਼ੀ ਨਾਲ ਕੀਤੀ ਗ੍ਰਿਫਤਾਰੀ’ ਖ਼ਿਲਾਫ਼ ਅੱਜ ਭਾਈਚਾਰੇ ਦੀਆਂ ਹਜ਼ਾਰਾਂ ਔਰਤਾਂ ਨੇ ਰੈਲੀ ਕੀਤੀ। ਕੁਕੀ ਵੁਮੈਨ ਆਰਗੇਨਾਈਜ਼ੇਸ਼ਨ ਆਫ ਹਿਊਮਨ ਰਾਈਟਸ (ਕੇਡਬਲਿਊਓਐੱਚਆਰ) ਦੀ ਅਗਵਾਈ ਹੇਠ ਹੋਈ ਰੈਲੀ ਸਵੇਰੇ 11 ਵਜੇ ਕੋਇਟੇ ਮੈਦਾਨ ਤੋਂ ਸ਼ੁਰੂ ਹੋਈ ਅਤੇ ਟੁਈਬੁਓਂਗ ਦੇ ‘ਪੀਸ ਗਰਾਊਂਡ’ ਪਹੁੰਚ ਕੇ ਸਮਾਪਤ ਹੋਈ। ਰੈਲੀ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ ਨੇ ਆਪਣੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ। ਉਨ੍ਹਾਂ ‘ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰੋ’, ‘ਕੁਕੀ ਜ਼ੋ ਭਾਈਚਾਰੇ ਲਈ ਨਿਆਂ’, ‘ਮਨਮਰਜ਼ੀ ਨਾਲ ਗ੍ਰਿਫ਼ਤਾਰੀਆਂ ਕਰਨੀਆਂ ਬੰਦ ਕਰੋ’ ਵਰਗੇ ਨਾਅਰੇ ਵੀ ਲਾਏ। ਬਾਅਦ ਵਿੱਚ ਕੇਡਬਲਿਊਓਐੱਚਆਰ ਨੇ ਜ਼ਿਲ੍ਹਾ ਮੈਜਿਸਟ੍ਰੇਟ ਰਾਹੀਂ ਗ੍ਰਹਿ ਮੰਤਰੀ ਨੂੰ ਪੱਤਰ ਭੇਜਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਕੁਕੀ ਭਾਈਚਾਰੇ ਦੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸੰਗਠਨ ‘ਮਨਮਰਜ਼ੀ ਨਾਲ ਗ੍ਰਿਫ਼ਤਾਰ’ ਕੀਤੇ ਗਏ ਕੁਕੀ ਭਾਈਚਾਰੇ ਦੇ ਵਿਅਕਤੀਆਂ ਦੀ ਤੁਰੰਤ ਰਿਹਾਈ, ਦੰਗਾਕਾਰੀਆਂ ਖ਼ਿਲਾਫ਼ ਕਾਰਵਾਈ ਅਤੇ ਲੁੱਟੇ ਗਏ ਹਥਿਆਰਾਂ ਨੂੰ ਜ਼ਬਤ ਕਰਨ ਆਦਿ ਦੀ ਮੰਗ ਕਰ ਰਿਹਾ ਹੈ।

Advertisement

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਸੁਰੱਖਿਆ ਬਲਾਂ ’ਤੇ ਹਮਲੇ ਨਾਲ ਸਬੰਧਤ ਮਾਮਲੇ ਵਿੱਚ ਇਸ ਸਾਲ ਮਈ ਅਤੇ ਜੂਨ ਦੇ ਸ਼ੁਰੂ ਵਿੱਚ ਤਿੰਨ ‘ਦਹਿਸ਼ਤਗਰਦਾਂ’ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਘਾਤਕ ਹਮਲੇ ਵਿੱਚ ਦੋ ਪੁਲੀਸ ਕਮਾਂਡੋ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ਨੇ ਆਪਣੇ ਸਾਥੀਆਂ ਸਮੇਤ 17 ਜਨਵਰੀ 2024 ਨੂੰ ਤੇਂਗਨੋਪਲ ਜ਼ਿਲ੍ਹੇ ਵਿੱਚ ਇੰਡੀਅਨ ਰਿਜ਼ਰਵ ਬਟਾਲੀਅਨ (ਆਈਆਰਬੀ) ਚੌਕੀ ਅਤੇ ਸੁਰੱਖਿਆ ਬਲਾਂ ’ਤੇ ਹਮਲੇ ਦੀ ਸਾਜ਼ਿਸ਼ ਰਚੀ ਸੀ ਅਤੇ ਇਸ ਨੂੰ ਅੰਜਾਮ ਦਿੱਤਾ ਸੀ। -ਪੀਟੀਆਈ

Advertisement
×