ਲੱਦਾਖ: ਢਿੱਗਾਂ ਡਿੱਗਣ ਦੌਰਾਨ ਫਸੇ ਦੋ ਨਾਗਰਿਕਾਂ ਨੂੰ ਬਚਾਇਆ
ਲੇਹ/ਜੰਮੂ, 7 ਜੁਲਾਈ ਲੇਹ ਜ਼ਿਲ੍ਹੇ ਵਿੱਚ ਢਿੱਗਾ ਡਿੱਗਣ ਅਤੇ ਚਿੱਕੜ ਖਿਸਕਣ ਤੋਂ ਬਾਅਦ ਖਾਲਸਰ-ਸ਼ਯੋਕ ਪੱਟੀ ’ਤੇ ਫਸੇ ਦੋ ਨਾਗਰਿਕਾਂ ਨੂੰ ਬਾਰਡਰ ਰੋਡਜ਼ ਟਾਸਕ ਫੋਰਸ (ਬੀ.ਆਰ.ਟੀ.ਐਫ.) ਨੇ ਬਚਾਇਆ ਹੈ। ਢਿੱਗਾ ਡਿੱਗਣ ਅਤੇ ਚਿੱਕੜ ਖਿਸਕਣ ਨੇ ਖਾਲਸਰ-ਅਘਮ-ਸ਼ਯੋਕ ਸੜਕ ਨੂੰ ਬੰਦ ਕਰ ਦਿੱਤਾ...
Advertisement
ਲੇਹ/ਜੰਮੂ, 7 ਜੁਲਾਈ
ਲੇਹ ਜ਼ਿਲ੍ਹੇ ਵਿੱਚ ਢਿੱਗਾ ਡਿੱਗਣ ਅਤੇ ਚਿੱਕੜ ਖਿਸਕਣ ਤੋਂ ਬਾਅਦ ਖਾਲਸਰ-ਸ਼ਯੋਕ ਪੱਟੀ ’ਤੇ ਫਸੇ ਦੋ ਨਾਗਰਿਕਾਂ ਨੂੰ ਬਾਰਡਰ ਰੋਡਜ਼ ਟਾਸਕ ਫੋਰਸ (ਬੀ.ਆਰ.ਟੀ.ਐਫ.) ਨੇ ਬਚਾਇਆ ਹੈ। ਢਿੱਗਾ ਡਿੱਗਣ ਅਤੇ ਚਿੱਕੜ ਖਿਸਕਣ ਨੇ ਖਾਲਸਰ-ਅਘਮ-ਸ਼ਯੋਕ ਸੜਕ ਨੂੰ ਬੰਦ ਕਰ ਦਿੱਤਾ ਸੀ, ਜੋ ਕਿ ਨੁਬਰਾ ਘਾਟੀ ਨੂੰ ਪੈਂਗੋਂਗ ਤਸੋ ਨਾਲ ਜੋੜਨ ਵਾਲਾ ਇੱਕ ਮੁੱਖ ਧੁਰਾ ਹੈ।
Advertisement
ਅਧਿਕਾਰੀਆਂ ਨੇ ਦੱਸਿਆ ਕਿ ਦੋ ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਇੱਕ ਵਾਹਨ ਇਸ ਖੇਤਰ ਵਿੱਚ ਫਸ ਗਿਆ, ਜਿਸ ਨਾਲ ਦੋਵੇਂ ਵਿਅਕਤੀ ਉੱਥੇ ਫਸ ਗਏ। ਖਤਰਾ ਦੇਖਦਿਆਂ ਬੀਆਰਟੀਐੱਫ. ਯੂਨਿਟ ਦੇ ਮੈਂਬਰਾਂ ਵੱਲੋਂ ਮਸ਼ੀਨਾਂ ਦੀ ਵਰਤੋਂ ਕਰਦਿਆਂ ਦੋਵਾਂ ਨੂੰ ਬਚਾਉਣ ਉਪਰੰਤ ਸੁਰੱਖਿਅਤ ਸਥਾਨ ’ਤੇ ਭੇਜ ਦਿੱਤਾ ਗਿਆ। ਇਸ ਪ੍ਰਕਿਰਿਆ ਵਿੱਚ ਇੱਕ ਬੀਆਰਟੀਐੱਫ ਕਰਮਚਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ। -ਪੀਟੀਆਈ
Advertisement
×