ਝਾਰਖੰਡ: ਚੈੱਕਡੈਮ ਵਿੱਚ ਨਹਾਉਂਦੇ ਚਾਰ ਨੌਜਵਾਨ ਡੁੱਬੇ
ਝਾਰਖੰਡ ਦੇ ਸਰਾਇਕੇਲਾ-ਖਰਸਾਵਾਂ ਜ਼ਿਲ੍ਹੇ ਵਿੱਚ ਅੱਜ ਛੋਟੇ ਡੈਮ (ਚੈੱਕਡੈਮ) ਵਿੱਚ ਨਹਾਉਂਦੇ ਸਮੇਂ ਚਾਰ ਨੌਜਵਾਨ ਡੁੱਬ ਗਏ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੀ ਉਮਰ 18 ਤੋਂ 20 ਸਾਲ ਵਿਚਾਲੇ ਹੈ। ਇਹ ਘਟਨਾ ਆਮਦਾ ਪੁਲੀਸ ਚੌਕੀ ਅਧੀਨ ਪੈਂਦੀ ਦਰਾਈਕੇਲਾ ਪੰਚਾਇਤ ਦੇ...
Advertisement
ਝਾਰਖੰਡ ਦੇ ਸਰਾਇਕੇਲਾ-ਖਰਸਾਵਾਂ ਜ਼ਿਲ੍ਹੇ ਵਿੱਚ ਅੱਜ ਛੋਟੇ ਡੈਮ (ਚੈੱਕਡੈਮ) ਵਿੱਚ ਨਹਾਉਂਦੇ ਸਮੇਂ ਚਾਰ ਨੌਜਵਾਨ ਡੁੱਬ ਗਏ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੀ ਉਮਰ 18 ਤੋਂ 20 ਸਾਲ ਵਿਚਾਲੇ ਹੈ। ਇਹ ਘਟਨਾ ਆਮਦਾ ਪੁਲੀਸ ਚੌਕੀ ਅਧੀਨ ਪੈਂਦੀ ਦਰਾਈਕੇਲਾ ਪੰਚਾਇਤ ਦੇ ਇਲਾਕੇ ਵਿੱਚ ਵਾਪਰੀ। ਐੱਸਪੀ ਮੁਕੇਸ਼ ਕੁਮਾਰ ਲੁਨਾਇਤ ਨੇ ਕਿਹਾ ਕਿ ਦਰਾਈਕੇਲਾ ਨਾਲੇ ਵਿੱਚ ਨਹਾਉਂਦੇ ਸਮੇਂ ਚੈੱਕਡੈਮ ਦੇ ਡੂੰਘੇ ਪਾਣੀ ਵਿੱਚ ਚਲੇ ਜਾਣ ਕਾਰਨ ਇਹ ਨੌਜਵਾਨ ਡੁੱਬ ਗਏ। ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਇੱਥੋਂ ਦੇ ਸਦਰ ਹਸਪਤਾਲ ਲਿਜਾਇਆ ਗਿਆ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਨੌਜਵਾਨਾਂ ਦੀ ਪਛਾਣ ਗੌਰਵ ਮੰਡਲ (18), ਹਰੀਵੰਸ਼ ਦਾਸ (20), ਸੁਨੀਲ ਸਾਵ (20) ਅਤੇ ਮਨੋਜ ਸਾਵ (20) ਵਜੋਂ ਹੋਈ ਹੈ। ਇਹ ਚਾਰੋਂ ਨੌਜਵਾਨ ਖਰਸਾਵਾਂ ਥਾਣਾ ਖੇਤਰ ਦੇ ਦਰਾਈਕੇਲਾ ਪਿੰਡ ਦੇ ਰਹਿਣ ਵਾਲੇ ਸਨ।
Advertisement
Advertisement
×