DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਿੰਦੀ ਵਿਵਾਦ: ਮਹਾਰਾਸ਼ਟਰ ਸਰਕਾਰ ਨੇ ‘ਤਿੰਨ ਭਾਸ਼ਾਈ’ ਨੀਤੀ ਬਾਰੇ ਸਰਕਾਰੀ ਹੁਕਮ ਵਾਪਸ ਲਏ

ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਤਿੰਨ ਭਾਸ਼ਾਈ ਨੀਤੀ ਲਾਗੂ ਕਰਨ ਲਈ ਬਣਾਈ ਸੀ ਕਮੇਟੀ: ਫੜਨਵੀਸ
  • fb
  • twitter
  • whatsapp
  • whatsapp
Advertisement

ਮੁੰਬਈ, 29 ਜੂਨ

ਮਹਾਰਾਸ਼ਟਰ ਦੇ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਹਿੰਦੀ ਭਾਸ਼ਾ ਸ਼ੁਰੂ ਕਰਨ ਖ਼ਿਲਾਫ਼ ਵਧ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਸੂਬੇ ਦੇ ਮੰਤਰੀ ਮੰਡਲ ਨੇ ਅੱਜ ‘ਤਿੰਨ-ਭਾਸ਼ਾਈ’ ਨੀਤੀ ਬਾਰੇ ਦੋ ਸਰਕਾਰੀ ਆਦੇਸ਼ (ਜੀਆਰ) ਵਾਪਸ ਲੈ ਲਏ ਹਨ।

Advertisement

ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇੱਥੇ ਸੂਬੇ ਦੀ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਭਾਸ਼ਾ ਨੀਤੀ ਲਾਗੂ ਕਰਨ ਅਤੇ ਅੱਗੇ ਦਾ ਰਸਤਾ ਸੁਝਾਉਣ ਲਈ ਸਿੱਖਿਆ ਸ਼ਾਸਤਰੀ ਨਰਿੰਦਰ ਜਾਧਵ ਦੀ ਅਗਵਾਈ ਹੇਠ ਕਮੇਟੀ ਦੇ ਗਠਨ ਦਾ ਐਲਾਨ ਵੀ ਕੀਤਾ ਹੈ। ਇਸ ਕਮੇਟੀ ਨੇ ਮਾਮਲੇ ਨੂੰ ਸਮਝਣ ਅਤੇ ਇਕ ਰਿਪੋਰਟ ਬਣਾਉਣ ਲਈ ਤਿੰਨ ਮਹੀਨੇ ਦਾ ਸਮਾਂ ਮੰਗਿਆ ਹੈ।

ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੋਸ਼ ਲਾਇਆ ਕਿ ਊਧਵ ਠਾਕਰੇ ਨੇ ਮੁੱਖ ਮੰਤਰੀ ਵਜੋਂ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਤਿੰਨ-ਭਾਸ਼ਾਈ ਨੀਤੀ ਲਾਗੂ ਕਰਨ ਲਈ ਡਾ. ਰਘੂਨਾਥ ਮਾਸ਼ੇਲਕਰ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ ਸੀ ਅਤੇ ਨੀਤੀ ਨੂੰ ਲਾਗੂ ਕਰਨ ਲਈ ਇੱਕ ਕਮੇਟੀ ਕਾਇਮ ਕੀਤੀ ਸੀ। ਉਨ੍ਹਾਂ ਕਿਹਾ, ‘‘ਮੰਤਰੀ ਮੰਡਲ ਨੇ ਪਹਿਲੀ ਜਮਾਤ ਤੋਂ ‘ਤਿੰਨ-ਭਾਸ਼ਾਈ’ ਨੀਤੀ ਲਾਗੂ ਕਰਨ ਸਬੰਧੀ ਅਪਰੈਲ ਅਤੇ ਜੂਨ ਵਿੱਚ ਜਾਰੀ ਕੀਤੇ ਗਏ ਦੋ ਸਰਕਾਰੀ ਹੁਕਮਾਂ (ਜੀਆਰ) ਨੂੰ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ। ‘ਤਿੰਨ-ਭਾਸ਼ਾ’ ਨੀਤੀ ਲਾਗੂ ਕਰਨ ਲਈ ਡਾ. ਨਰੇਂਦਰ ਜਾਧਵ ਦੀ ਅਗਵਾਈ ਹੇਠ ਇੱਕ ਕਮੇਟੀ ਕਾਇਮ ਕੀਤੀ ਜਾਵੇਗੀ।’’

ਦੱਸਣਯੋਗ ਹੈ ਕਿ ਫੜਨਵੀਸ ਸਰਕਾਰ ਨੇ 16 ਅਪਰੈਲ ਨੂੰ ਇੱਕ ਸਰਕਾਰੀ ਹੁਕਮ ਜਾਰੀ ਕੀਤਾ ਸੀ, ਜਿਸ ਵਿੱਚ ਅੰਗਰੇਜ਼ੀ ਅਤੇ ਮਰਾਠੀ ਮਾਧਿਅਮ ਵਾਲੇ ਸਕੂਲਾਂ ਵਿੱਚ ਪੜ੍ਹ ਰਹੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹਿੰਦੀ ਨੂੰ ਤੀਜੀ ਲਾਜ਼ਮੀ ਭਾਸ਼ਾ ਬਣਾਇਆ ਗਿਆ ਸੀ। ਹਾਲਾਂਕਿ, ਵਿਰੋਧ ਵਧਣ ਕਾਰਨ ਸਰਕਾਰ ਨੇ 17 ਜੂਨ ਨੂੰ ਸੋਧਿਆ ਹੋਇਆ ਸਰਕਾਰੀ ਹੁਕਮ ਜਾਰੀ ਕਰ ਦਿੱਤਾ ਸੀ, ਜਿਸ ਵਿੱਚ ਹਿੰਦੀ ਨੂੰ ‘ਚੋਣਵੀਂ’ ਭਾਸ਼ਾ ਬਣਾਇਆ ਗਿਆ ਸੀ। -ਪੀਟੀਆਈ

ਹਿੰਦੀ ਦਾ ਵਿਰੋਧ ਨਹੀਂ ਬਲਕਿ ਇਸ ਨੂੰ ਲਾਗੂ ਕਰਨ ਦਾ ਵਿਰੋਧ: ਊਧਵ

ਮੁੰਬਈ: ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਿੰਦੀ ਦਾ ਵਿਰੋਧ ਨਹੀਂ ਕਰਦੀ ਹੈ, ਸਗੋਂ ਇਸ ਨੂੰ ਲਾਗੂ ਕਰਨ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਦੱਖਣੀ ਮੁੰਬਈ ਵਿੱਚ ਸੂਬਾ ਸਰਕਾਰ ਦੀ ਸਕੂਲਾਂ ਲਈ ਤਿੰਨ ਭਾਸ਼ਾਈ ਨੀਤੀ ਸਬੰਧੀ ਮਤੇ ਦੀਆਂ ਕਾਪੀਆਂ ਸਾੜੀਆਂ। ਊਧਵ ਠਾਕਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਰਾਠੀ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ ਅਤੇ ਵਿਦਿਆਰਥੀਆਂ ’ਤੇ ਦਬਾਅ ਪਾਇਆ ਜਾ ਰਿਹਾ ਹੈ। ਸ਼ਿਵ ਸੈਨਾ (ਯੂਬੀਟੀ) ਨੇ ਅੱਜ ਸੂਬੇ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ। ਇਸ ਮੌਕੇ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਹਰਸ਼ਵਰਧਨ ਸਪਕਲ, ਸਾਬਕਾ ਕਾਂਗਰਸ ਸੰਸਦ ਮੈਂਬਰ ਭਾਲਚੰਦਰ ਮੁੰਗੇਕਰ, ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਨੇਤਾ ਨਿਤਿਨ ਸਰਦੇਸਾਈ, ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਆਦਿੱਤਿਆ ਠਾਕਰੇ ਅਤੇ ਸੰਜੈ ਰਾਊਤ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਰਕਾਰ ਮੋਰਚੇ ਦੇ ਅਸਲ ਕਾਰਨ ਨਹੀਂ ਸਮਝਦੀ। -ਪੀਟੀਆ

Advertisement
×