ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Delhi News: ਬਰਾਤ ਵਿੱਚ 'ਫਾਇਰਿੰਗ' ਦੌਰਾਨ ਬੱਚੇ ਦੀ ਮੌਤ

Delhi News: Child Dies in 'Firing' Incident in wedding
Advertisement

ਨੋਇਡਾ, 17 ਫਰਵਰੀ

Delhi News: ਗੌਤਮਬੁੱਧ ਨਗਰ ਦੇ ਸੈਕਟਰ 49 ਥਾਣੇ ਖੇਤਰ ਦੇ ਅਗਾਹਪੁਰ ਪਿੰਡ ਵਿੱਚ ਐਤਵਾਰ ਰਾਤ ਨੂੰ ਇੱਕ ਬਾਰਾਤ ਵਿੱਚ ਕੀਤੀ ਗਈ 'ਫਾਇਰਿੰਗ' ਵਿੱਚ ਢਾਈ ਸਾਲ ਦੇ ਬੱਚੇ ਦੀ ਮੌਤ ਹੋ ਗਈ। ਏਸੀਪੀ ਟਵਿੰਕਲ ਜੈਨ ਨੇ ਦੱਸਿਆ ਕਿ ਅਗਾਹਪੁਰ ਪਿੰਡ ਦੇ ਨਿਵਾਸੀ ਬਲਵੀਰ ਦੇ ਘਰ ਬਰਾਤ ਵਿੱਚ ਆਏ ਕੁਝ ਲੋਕਾਂ ਨੇ ਫਾਇਰਿੰਗ ਕੀਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਛੱਤ ’ਤੇ ਖੜੇ ਹੋ ਕੇ ਬਾਰਾਤ ਦੇਖ ਰਹੇ ਢਾਈ ਸਾਲ ਦੇ ਬੱਚੇ ਅੰਸ਼ ਨੂੰ ਗੋਲੀ ਲੱਗ ਗਈ।

Advertisement

ਏਸੀਪੀ ਨੇ ਦੱਸਿਆ ਕਿ ਜ਼ਖ਼ਮੀ ਬੱਚੇ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਰਾਤ 11 ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਪੁਲੀਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਦੀ ਸ਼ਿਕਾਇਤ ’ਤੇ ਹੈਪੀ ਅਤੇ ਦੀਪਾਂਸ਼ੂ ਨਾਮਕ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪਿੰਡਵਾਸੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਸ਼ਰਾਬ ਦੇ ਨਸ਼ੇ ਵਿਚ ਸਨ ਅਤੇ ਗੈਰ ਕਾਨੂੰਨੀ ਹਥਿਆਰ ਨਾਲ ਫਾਇਰ ਕਰ ਰਹੇ ਸਨ। ਪੀਟੀਆਈ

Advertisement
Tags :
delhi newsPunjabi NewsPunjabi TribunePunjabi Tribune News