ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦਿੱਲੀ: ਭਿਆਨਕ ਅੱਗ ਲੱਗਣ ਕਾਰਨ 30 ਝੌਂਪੜੀਆਂ, ਦੋ ਫੈਕਟਰੀਆਂ ਸੜੀਆਂ

ਨਵੀਂ ਦਿੱਲੀ, 18 ਮਾਰਚ ਇੱਥੇ ਦਵਾਰਕਾ ਮੋੜ ਇਲਾਕੇ ਵਿੱਚ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ 30 ਝੌਂਪੜੀਆਂ, ਦੋ ਫੈਕਟਰੀਆਂ ਅਤੇ ਕੁਝ ਦੁਕਾਨਾਂ ਸੜ ਗਈਆਂ। ਦਿੱਲੀ ਫਾਇਰ ਸਰਵਿਸਿਜ਼ (ਡੀ.ਐਫ.ਐਸ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 2:07 ਵਜੇ ਅੱਗ ਲੱਗਣ ਬਾਰੇ ਸੂਚਨਾ ਮਿਲੀ...
ਝੌਂਪੜੀ ਵਿਚ ਅੱਗ ਲੱਗਣ ਕਾਰਨ ਸੜੇ ਨੋਟ ਦਿਖਾਉਂਦਾ ਹੋਇਆ ਵਿਅਕਤੀ। ਫੋਟੋ ਪੀਟੀਆਈ
Advertisement

ਨਵੀਂ ਦਿੱਲੀ, 18 ਮਾਰਚ

ਇੱਥੇ ਦਵਾਰਕਾ ਮੋੜ ਇਲਾਕੇ ਵਿੱਚ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ 30 ਝੌਂਪੜੀਆਂ, ਦੋ ਫੈਕਟਰੀਆਂ ਅਤੇ ਕੁਝ ਦੁਕਾਨਾਂ ਸੜ ਗਈਆਂ। ਦਿੱਲੀ ਫਾਇਰ ਸਰਵਿਸਿਜ਼ (ਡੀ.ਐਫ.ਐਸ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 2:07 ਵਜੇ ਅੱਗ ਲੱਗਣ ਬਾਰੇ ਸੂਚਨਾ ਮਿਲੀ ਅਤੇ ਤੁਰੰਤ 11 ਫਾਇਰ ਟੈਂਡਰ ਭੇਜੇ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਅੱਗ 1,200 ਵਰਗ ਗਜ਼ ਤੋਂ ਵੱਧ ਦੇ ਖੇਤਰ ਵਿੱਚ ਫੈਲ ਗਈ। ਉਨ੍ਹਾਂ ਕਿਹਾ ਕਿ ਅੱਗ ਵਿੱਚ 30 ਝੌਂਪੜੀਆਂ, ਦੋ ਅਸਥਾਈ ਆਈਸ ਕਰੀਮ ਫੈਕਟਰੀਆਂ, ਕਾਰ ਉਪਕਰਣ, ਕਰਿਆਨੇ ਦੀਆਂ ਦੁਕਾਨਾਂ ਸੜ ਗਈਆਂ। ਕਰੀਬ ਦੋ ਘੰਟੇ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿਚ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਤੋਂ ਬਚਾਅ ਰਿਹਾ।

Advertisement

ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਲਗਭਗ 150 ਝੌਂਪੜੀਆਂ ਵਿਚ ਮਜ਼ਦੂਰ ਰਹਿੰਦੇ ਹਨ ਅਤੇ ਵੱਖ-ਵੱਖ ਫੈਕਟਰੀਆਂ ਵਿੱਚ ਕੰਮ ਕਰਦੇ ਹਨ। ਪੀੜਤਾਂ ਨੇ ਭਰੇ ਮਨ ਨਾਲ ਕਿਹਾ, ‘‘ਹੁਣ ਸਾਡੇ ਕੋਲ ਸੌਣ ਲਈ ਘਰ ਵੀ ਨਹੀਂ ਹੈ, ਖਾਣ ਲਈ ਵੀ ਕੁਝ ਨਹੀਂ ਬਚਿਆ।’’ ਉਥੇ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਦਸਤਾਵੇਜ਼ ਸੜ ਗਏ ਹਨ।-ਪੀਟੀਆਈ

Advertisement
Tags :
delhi newsDelhi UpdatePunjabi khabarPunjabi NewsPunjabi Tribune