ਪੱਛਮੀ ਬੰਗਾਲ ਦੇ ਪੱਥਰਪ੍ਰਤੀਮਾ ਵਿਚ ਧਮਾਕੇ ਦੀ ਰਿਪੋਰਟ ਤੋਂ ਬਾਅਦ 6 ਵਿਅਕਤੀਆਂ ਦੀ ਮੌਤ
ਦੱਖਣੀ 24 ਪਰਗਨਾ, 1 ਅਪ੍ਰੈਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਪੱਥਰਪ੍ਰਤੀਮਾ ਵਿਚ ਇਕ ਕਥਿਤ ਧਮਾਕੇ ਦੀ ਰਿਪੋਰਟ ਤੋਂ ਬਾਅਦ ਵਿਅਕਤੀਆਂ ਦੀ ਮੌਤ ਹੋ ਗਈ...
Advertisement
ਦੱਖਣੀ 24 ਪਰਗਨਾ, 1 ਅਪ੍ਰੈਲ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਪੱਥਰਪ੍ਰਤੀਮਾ ਵਿਚ ਇਕ ਕਥਿਤ ਧਮਾਕੇ ਦੀ ਰਿਪੋਰਟ ਤੋਂ ਬਾਅਦ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਸਬੰਧੀ ਉਨ੍ਹਾਂ ਐਕਸ ’ਤੇ ਪੋਸਟ ਕੀਤਾ। ਪੱਛਮੀ ਬੰਗਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ 4 ਫਰਵਰੀ ਨੂੰ ਇਕ ਹੋਰ ਘਟਨਾ ਵਿੱਚ ਪੱਥਰਪ੍ਰਤੀਮਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ, ‘‘ਅਜਿਹੀਆਂ ਘਟਨਾਵਾਂ ਦੀ ਸੂਚੀ ਲੰਬੀ ਹੋ ਗਈ ਹੈ। ਗੰਭੀਰ ਕਾਰਵਾਈ ਕੀਤੇ ਜਾਣ ਤੋਂ ਪਹਿਲਾਂ ਹੋਰ ਕਿੰਨੇ ਦੁਖਾਂਤ ਵਾਪਰਨਗੇ? ਡੀਜੀਪੀ @WBPolice ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਪੱਛਮੀ ਬੰਗਾਲ ਰਾਜ ਕੱਚੇ ਬੰਬਾਂ ਦੇ ਢੇਰ 'ਤੇ ਕਿਉਂ ਬੈਠਾ ਹੈ?’’ ਨੇਤਾ ਨੇ ਅੱਗੇ ਕਿਹਾ ਕਿ ਪੀੜਤਾਂ ਦੇ ਰਿਸ਼ਤੇਦਾਰਾਂ ਲਈ 2 ਲੱਖ ਰੁਪਏ ਦਾ ਐਲਾਨ ਕੀਤਾ ਜਾਵੇਗਾ। ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ। ਏਐੱਨਆਈ
Advertisement
×