ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਿਡਲ

  • ਸ਼ੁੱਕਰਵਾਰ ਸਵੇਰੇ-ਸਵੇਰੇ ਜਸਵਿੰਦਰ ਭੱਲਾ ਉਰਫ ਚਾਚੇ ਚਤਰੇ ਦੇ ਬੇਵਕਤ ਇੰਤਕਾਲ ਦੀ ਖ਼ਬਰ ਨੇ ਧੁਰ ਅੰਦਰ ਤੱਕ ਦੁੱਖ ਅਤੇ ਨਮੋਸ਼ੀ ਨਾਲ ਭਰ ਦਿੱਤਾ। ਇਸੇ ਦੌਰਾਨ ਉਨ੍ਹਾਂ ਨਾਲ ਪਿਛਲੇ ਤਕਰੀਬਨ ਦੋ-ਢਾਈ ਦਹਾਕਿਆਂ ਦੀਆਂ ਕੁਝ ਅਭੁੱਲ ਯਾਦਾਂ ਮੇਰੇ ਦਿਲੋ-ਦਿਮਾਗ ’ਚ ਛਿਣ ਭਰ ਵਿੱਚ...

    Dr. Hira Singh Bhupal
    14 hours ago
  • ਮੇਰਾ ਜਨਮ ਮੱਧ ਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ। ਬਹੁਤ ਛੋਟਾ ਸੀ ਜਦੋਂ ਬਾਪ ਦਾ ਇੰਤਕਾਲ ਹੋ ਗਿਆ। ਪਰਿਵਾਰ ਨਾਨੇ ਨਾਲ ਨਾਨਕੇ ਘਰ ਰਹਿਣ ਲੱਗਿਆ। ਤੀਜੀ ਜਮਾਤ ਵਿੱਚ ਸੀ ਜਦੋਂ ਸਕੂਲੋਂ ਛੁੱਟੀ ਮਿਲਣ ਤੋਂ ਬਾਅਦ ਨਾਨਾ ਜੀ ਨਾਲ ਖੇਤੀ ਦਾ ਕੰਮ...

    Rameshwar Singh
    28 Aug 2025
  • ਪਿਛਲੇ ਸਾਲ ਦੀ ਗੱਲ ਹੈ। ਰਾਤ ਨੂੰ ਸੌਣ ਦੀ ਤਿਆਰੀ ਕਰ ਹੀ ਰਹੀ ਸੀ ਤਾਂ ਕਿਸੇ ਜਾਣਕਾਰ ਦਾ ਫੋਨ ਆ ਗਿਆ ਕਿ ਕੱਲ੍ਹ ਨੂੰ ਭਗਵਾਨ ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕਰਨੀ ਹੈ, ਇਸ ਲਈ ਸਵੇਰੇ ਸਮੇਂ ਸਿਰ ਸਾਡੇ ਘਰ...

    Balwinder Kaur
    27 Aug 2025
  • Advertisement
  • ਬਿਹਾਰ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਅਤੇ ਉੱਥੇ ਇਕ ਫ਼ੈਸਲਾ ਵੋਟ ਬੈਂਕ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਜਾ ਰਿਹਾ ਹੈ ਅਤੇ ਇਹ ਚੋਣਾਂ ਤੱਕ ਇਵੇਂ ਹੀ ਬਰਕਰਾਰ ਰਹੇਗਾ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਆਪਣੀ ਸਰਕਾਰ ਦੀ...

    Gurdeep Dhudi
    27 Aug 2025
  • ਇੱਕ ਦੁਪਹਿਰ ਸਾਡੇ ਪਰਿਵਾਰ ਦੇ ਇਕ ਜਾਣਕਾਰ ਬਜ਼ੁਰਗ ਸੱਜਣ ਸਾਨੂੰ ਮਿਲਣ ਆਏ। ਉਨ੍ਹਾਂ ਦੀ ਲੰਮੀ ਚਿੱਟੀ ਦਾੜ੍ਹੀ ਅਤੇ ਸੁੰਦਰ ਤਰੀਕੇ ਨਾਲ ਸਜਾਈ ਦਸਤਾਰ ਕਾਰਨ ਉਨ੍ਹਾਂ ਦਾ ਹੁਲੀਆ ਮੇਰੇ ਮਰਹੂਮ ਪਿਤਾ ਨਾਲ ਬਹੁਤ ਮਿਲਦਾ-ਜੁਲਦਾ ਸੀ। ਜਿਵੇਂ ਹੀ ਮੈਂ ਉਨ੍ਹਾਂ ਨੂੰ ‘ਜੀ...

    Sarabjit Singh Kanwal
    26 Aug 2025
  • ਪਾਣੀ ਮਨੁੱਖਤਾ, ਜਾਨਵਰਾਂ ਅਤੇ ਬਨਸਪਤੀ ਦੇ ਜੀਵਨ ਦੇ ਲਈ ਸਭ ਤੋਂ ਵੱਧ ਜ਼ਰੂਰੀ ਹੈ। ਜਿੱਥੇ ਪਾਣੀ ਦੀ ਕਮੀ ਹੈ ਜਾਂ ਧਰਤੀ ਹੇਠਲਾ ਪਾਣੀ ਸ਼ੋਰੇ ਵਾਲਾ ਜਾਂ ਤੇਜ਼ਾਬੀ ਹੈ ਤੇ ਪੀਣ ਲਾਇਕ ਨਹੀਂ, ਉੱਥੇ ਮੀਂਹ ਦਾ ਪਾਣੀ ਹੀ ਜਵਾਬ ਹੈ। ਸੈਂਟਰਲ...

  • ਗੱਲ ਕੋਈ ਛੇ ਦਹਾਕੇ ਪੁਰਾਣੀ ਹੈ। ਮੈਂ ਆਪਣੇ ਪਿੰਡ ਰੌੜੀ (ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿੱਚ ਰਹਿੰਦਾ ਸੀ, ਜੋ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਹੈ। ਸਕੂਲ ਵਿੱਚ ਪੜ੍ਹਦਾ-ਪੜ੍ਹਦਾ ਕੁਝ ਘਰੇਲੂ ਹਾਲਾਤ ਕਰ ਕੇ ਪੜ੍ਹਾਈ ਛੱਡ...

    Krishan Chand Rourhi
    25 Aug 2025
  • Advertisement
  • ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਦੁਨੀਆ ਸੁਆਦਾਂ ਨੇ ਪੱਟੀ ਹੈ। ਜੀਭ ਦੇ ਸੁਆਦ ਕਰ ਕੇ ਅਸੀਂ ਕਿੰਨੀਆਂ ਬਿਮਾਰੀਆਂ ਸਹੇੜ ਲੈਂਦੇ ਹਾਂ। ਜਦੋਂ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਡਾਕਟਰ ਕੁਝ ਚੀਜ਼ਾਂ ਨਾ ਖਾਣ ਦੀ ਸਲਾਹ ਦਿੰਦੇ ਹਨ।...

  • ਮਿਹਰ ਮਿੱਤਲ ਤੋਂ ਬਾਅਦ ਮਜ਼ਾਹੀਆ ਕਲਾਕਾਰ ਦੇ ਤੌਰ ’ਤੇ ਪੰਜਾਬੀਆਂ ਦੇ ਦਿਲ ਮੋਹ ਲੈਣ ਵਾਲਾ ਜਸਵਿੰਦਰ ਸਿੰਘ ਭੱਲਾ 65 ਸਾਲ ਸਾਢੇ ਤਿੰਨ ਮਹੀਨੇ ਉਮਰ ਭੋਗ ਕੇ ਅਚਾਨਕ ਅਲਵਿਦਾ ਕਹਿ ਗਿਆ। ਉਹ ਬਹੁ-ਪੱਖੀ, ਬਹੁ-ਪਰਤੀ, ਬਹੁ-ਵਿਧਾਵੀ ਕਲਾਕਾਰ, ਅਦਾਕਾਰ ਤੇ ਡਾਇਰੈਕਟਰ ਸੀ। 1985...

    Ujagar Singh
    22 Aug 2025
  • ਸਿਆਣੇ ਕਹਿੰਦੇ ਹਨ, ਜ਼ਮਾਨੇ ਨਾਲ ਲੋਕ ਬਦਲਦੇ ਤੇ ਲੋਕਾਂ ਨਾਲ ਜ਼ਮਾਨਾ। ਜਿਸ ਤਰ੍ਹਾਂ ਸੱਪ ਲਈ ਕੁੰਜ ਉਤਾਰਨੀ ਜ਼ਰੂਰੀ ਹੋ ਜਾਂਦੀ, ਉਸੇ ਤਰ੍ਹਾਂ ਸਮੇਂ ਲਈ ਕਰਵਟ ਬਦਲਣੀ ਜ਼ਰੂਰੀ ਹੋ ਜਾਂਦੀ ਹੈ। ਛੱਪੜਾਂ, ਟੋਭਿਆਂ ਵਿੱਚ ਖੜ੍ਹਾ ਪਾਣੀ ਬਦਬੂ ਮਾਰਨ ਲੱਗ ਜਾਂਦਾ ਅਤੇ...

  • ਗੱਲ ਕੁਝ ਸਾਲ ਪੁਰਾਣੀ ਹੈ। ਨਸ਼ਾ ਛੁਡਾਊ ਕੇਂਦਰ ਦੇ ਦਫ਼ਤਰ ’ਚ ਬੈਠਾ ਸੀ, ਡਿਪਟੀ ਕਮਿਸ਼ਨਰ ਦਾ ਫੋਨ ਆਇਆ- ਇੱਕ ਵਿਧਵਾ ਆਪਣੇ ਨਸ਼ੱਈ ਪੁੱਤ ਨੂੰ ਨਾਲ ਲੈ ਕੇ ਪੇਸ਼ ਹੋਈ ਹੈ, ਪੁੱਤ ਤੋਂ ਪੋਟਾ-ਪੋਟਾ ਦੁਖੀ ਹੈ, ਮੁੰਡਾ ਦੋ ਬੱਚਿਆਂ ਦਾ ਬਾਪ...

    Mohan Sharma
    20 Aug 2025
  • ਅਗਲੇ ਰਾਹ ਇੰਨੇ ਆਸਾਨ ਤੇ ਪੱਧਰੇ ਨਹੀਂ, ਸੰਭਲ-ਸੰਭਲ ਕੇ ਚੱਲਣਾ ਪੈਣਾ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਕੰਡਿਆਲੀਆਂ ਝਾੜੀਆਂ ਵਿੱਚੋਂ ਲੰਘਣਾ ਪੈ ਸਕਦਾ ਹੈ। ਬਿਨਾਂ ਸ਼ੱਕ, ਇਹ ਸਮਾਂ ਸਭ ਤੋਂ ਭੈੜਾ, ਗੁੰਝਲਦਾਰ ਅਤੇ ਡਾਂਡੇ-ਮੀਂਡੇ ਵਾਲਾ ਹੈ, ਪਰ ਚਾਰਲਸ ਡਿਕਨਜ਼ ਦੇ ਮਹਾਨ...

    Karamjit Singh
    20 Aug 2025
  • ਭਾਰਤ ਪਾਕਿਸਤਾਨ ਦੀ 1971 ਵਾਲੀ ਜੰਗ ਵੇਲੇ ਇੱਕ ਗੋਲਾ ਮਨਜੀਤ ਦੇ ਪਿੰਡ ਨੇੜੇ ਖੇਤਾਂ ਵਿੱਚ ਡਿੱਗਿਆ ਸੀ। ਬੰਬ ਜਿੱਥੇ ਡਿੱਗਿਆ, ਉੱਥੇ ਡੂੰਘੇ ਖੂਹ ਜਿੰਨਾ ਟੋਇਆ ਪੁੱਟਿਆ ਗਿਆ ਸੀ। ਉਹ ਖੇਤਾਂ ਵਿੱਚ ਗੋਲਾ ਡਿੱਗਣ ਵਾਲੀ ਥਾਂ ਦੇਖਣ ਗਿਆ ਤਾਂ ਉਸ ਦਾ...

  • ਉੱਤਰੀ ਭਾਰਤ ਦੀ ਪ੍ਰਾਚੀਨਤਮ ਵਿਦਿਅਕ ਸੰਸਥਾ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਸ਼ਾਨ ਅਤੇ ਮਾਣ ਨਾਲ ਆਪਣੀ ਸਥਾਪਨਾ ਦੀ 150ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਪਟਿਆਲਾ ਰਿਆਸਤ ਦੇ ਤਤਕਾਲੀ ਮਹਾਰਾਜਾ ਮਹਿੰਦਰ ਸਿੰਘ ਦੀ ਇਸ ਖਿੱਤੇ ਦੇ ਵਿਦਿਅਕ ਪੱਖ ਤੋਂ ਪੱਛੜੇ ਨਾਗਰਿਕਾਂ ਲਈ ਅਮੋਲਕ...

  • ਪਿੰਡ ਸਨੇਟੇ ਦਾ ਨੌਜਵਾਨ ਚੰਡੀਗੜ੍ਹ ਦੇ ਕਾਲਜ ਵਿੱਚ ਆਪਣੀ ਧੀ ਦੇ ਬੀਕਾਮ ਪਹਿਲੇ ਸਾਲ ਵਿੱਚ ਦਾਖਲੇ ਲਈ ਫ਼ਿਕਰਮੰਦ ਸੀ। 12ਵੀਂ ਦੀ ਕਾਮਰਸ ਵਿਚ 90 ਫ਼ੀਸਦੀ ਤੋਂ ਵੱਧ ਅੰਕ ਲੈਣ ਦੇ ਬਾਵਜੂਦ ਤਿੰਨ ਕੌਂਸਲਿੰਗਾਂ ਵਿਚ ਉਸ ਦਾ ਨਾਮ ਨਹੀਂ ਆਇਆ ਸੀ।...

    Karamjit Singh Chilla
    18 Aug 2025
  • ਸਿੱਖਿਆ ਅਜਿਹਾ ਸੰਵੇਦਨਸ਼ੀਲ ਮੁੱਦਾ ਹੈ ਜਿਸ `ਤੇ ਹਰ ਮੁਲਕ ਦੇ ਬੱਚਿਆਂ ਦਾ ਭਵਿੱਖ ਟਿਕਿਆ ਹੁੰਦਾ ਹੈ। ਬੱਚਿਆਂ ਦਾ ਭਵਿੱਖ ਹੀ ਉਸ ਮੁਲਕ ਦੇ ਵਿਕਾਸ ਦਾ ਰਾਹ ਤਿਆਰ ਕਰਦਾ ਹੈ। ਮੁਲਕ ਦਾ ਵਿਕਾਸ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਮੁਲਕ...

    Principal Vijay Kumar
    18 Aug 2025
  • ਮੁਖ਼ਤਾਰ ਗਿੱਲ ਅਸੀਂ ਹਵਾ, ਮਿੱਟੀ, ਜੰਗਲ ਤੇ ਪਾਣੀ, ਭਾਵ, ਪ੍ਰਕਿਰਤੀ ਦੇ ਹਰ ਸਾਧਨ ਨੂੰ ਨਜ਼ਰਅੰਦਾਜ਼ ਕੀਤਾ ਅਤੇ ਅੱਜ ਇਹ ਸਾਰੀਆਂ ਕੁਦਰਤੀ ਦਾਤਾਂ ਸਾਡੇ ਖਿ਼ਲਾਫ਼ ਹੋ ਗਈਆਂ ਹਨ। ਇਸ ਵਰਤਾਰੇ ਲਈਂ ਅਸੀਂ ਸਭ ਜਿ਼ੰਮੇਵਾਰ ਹਾਂ। ਮਨੁੱਖੀ ਸਭਿਅਤਾ ਦਾ ਵਿਕਾਸ ਹਿਮਾਲਿਆ ਅਤੇ...

    -
    18 Aug 2025
  • ਡਾ. ਗੁਰਜੀਤ ਸਿੰਘ ਭੱਠਲ ਹਰ ਬੁੱਧਵਾਰ ਸਾਡੇ ਘਰ ਨੇੜੇ ਦੁਸਹਿਰਾ ਗਰਾਊਂਡ ਵਿੱਚ ਸਬਜ਼ੀ ਮੰਡੀ (ਜਾਂ ਕਿਸਾਨ ਮੰਡੀ ਕਹੋ) ਲੱਗਦੀ ਹੈ, ਪਰ ਸੱਚ ਦੱਸਾਂ, ਇਹ ਮੰਡੀ ਘੱਟ ਤੇ ਮੇਲਾ ਜ਼ਿਆਦਾ ਲੱਗਦਾ ਹੈ। ਸਬਜ਼ੀਆਂ ਫਲਾਂ ਦੇ ਨਾਲ-ਨਾਲ ਹਰ ਕਿਸਮ ਦੀਆਂ ਫੜ੍ਹੀਆਂ ਇੱਥੇ...

    -
    18 Aug 2025
  • ਮੇਰੀ ਵਿਭਾਗੀ ਤਰੱਕੀ ਫਰਵਰੀ 2010 ਵਿੱਚ ਹੋਈ। ਇਸ ਤੋਂ ਪਹਿਲਾਂ ਦੇ ਆਪਣੇ ਅਧਿਆਪਨ ਸਫ਼ਰ ਨੂੰ ਸੁਹਾਵਣੇ ਸਫ਼ਰ ਵਜੋਂ ਦੇਖਦਾ ਹਾਂ, ਜਿਸ ਨੇ ਮੈਨੂੰ ਸਮਾਜਿਕ ਅਤੇ ਆਰਥਿਕ ਤੌਰ ’ਤੇ ਜਿਊਣ ਜੋਗਾ ਹੋਣ ਦੇ ਯੋਗ ਬਣਾਇਆ। ਆਪਣੇ ਅਧਿਆਪਨ ਸਫ਼ਰ ਦੀ ਸ਼ੁਰੂਆਤ (ਦਸੰਬਰ...

    Gurdeep Dhudi
    13 Aug 2025
  • ਗਾਜ਼ਾ ਵਿੱਚ ਮਨੁੱਖੀ ਸੰਕਟ ਬਹੁਤ ਗੰਭੀਰ ਹੋ ਗਿਆ ਹੈ। ਉਥੇ ਸਖ਼ਤ ਨਾਕਾਬੰਦੀ ਅਤੇ ਬੇਹੱਦ ਸੀਮਤ ਸਹਾਇਤਾ ਪਹੁੰਚਣ ਕਾਰਨ ਭੁੱਖਮਰੀ ਵਾਲੇ ਹਾਲਾਤ ਬਹੁਤ ਵਿਗੜ ਗਏ ਹਨ। ਉਥੇ ਭੁੱਖੇ, ਕਮਜ਼ੋਰ ਅਤੇ ਬਿਮਾਰ ਲੋਕਾਂ ਨੂੰ ਕਦੇ ਵੀ ਕੋਈ ਮਹਾਮਾਰੀ ਅਪਣੀ ਲਪੇਟ ਵਿੱਚ ਲੈ...

  • ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਵਾਕਿਆ ਭਾਦੋਂ 1964 ਦਾ ਹੈ। ਪੂਰਨਮਾਸ਼ੀ ਦਾ ਦਿਨ ਸੀ। ਭਾਪਾ ਜੀ ਦੀ ਨਿਯੁਕਤੀ ਸਿਵਲ ਵੈਟਰਨਰੀ ਹਸਪਤਾਲ ਵਲਟੋਹਾ ਵਿਖੇ ਸੀ। ਅੰਗਰੇਜ਼ ਰਾਜ ਦੇ ਕਾਇਦੇ-ਕਾਨੂੰਨ ਅਜੇ ਫਿੱਕੇ ਨਹੀਂ ਸਨ ਪਏ। ਇੰਚਾਰਜ ਡਾਕਟਰ ਤੋਂ ਸਫ਼ਾਈ ਕਰਮਚਾਰੀਆਂ, ਸਾਰੇ ਸਟਾਫ ਨੂੰ...

    .
    12 Aug 2025
  • ਬਿਮਾਰੀ ਦੀ ਰੋਕਥਾਮ ਲਈ ਯੋਗ ਉਪਰਾਲੇ ਕਰਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਕਿਸ ਤਰ੍ਹਾਂ ਫੈਲਦੀ ਹੈ। ਡੇਂਗੂ ਅਤੇ ਚਿਕਨਗੁਨੀਆ ਇਕ ਹੀ ਕਿਸਮ ਦੇ ਮੱਛਰ ਏਡੀਜ਼ ਇਜ਼ਪਟੀ ਜਾਂ ਏਡੀਜ਼ ਐਲਬੋਪਿਕਟਸ ਦੇ ਕੱਟਣ ਨਾਲ ਫੈਲਦੀਆਂ ਹਨ। ਇਹ ਮੱਛਰ ਸਾਫ਼...

    Dr. Karanjit Singh
    12 Aug 2025
  • ਦੀਪ ਦੇਵਿੰਦਰ ਸਿੰਘ ਰਾਤ ਦੀ ਲੱਥੀ ਕਿਣ-ਮਿਣ ਸਵੇਰ ਹੋਣ ਤੱਕ ਵੀ ਜਾਰੀ ਸੀ। ਉੱਚੀਆਂ ਨੀਵੀਂਆਂ ਛੱਤਾਂ ਦੇ ਪਰਨਾਲਿਆਂ ’ਚੋਂ ਲਗਾਤਾਰ ਡਿੱਗਦਾ ਪਾਣੀ ਮੀਂਹ ਦੀ ਇਕਸਾਰਤਾ ਦੀ ਹਾਮੀ ਭਰ ਰਿਹਾ ਸੀ। ਸਵੇਰੇ ਤੜਕੇ ਘਰੋਂ ਨਿਕਲੇ ਅਸੀਂ ਚਹੁੰ ਜਣਿਆਂ ਨੇ ਵਾਹਵਾ ਪੈਂਡਾ...

    .
    11 Aug 2025
  • ਹਰ ਸਾਲ 12 ਅਗਸਤ ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ ਬਰਸੀ ਮਨਾਉਣ ਪੂਰੀ ਸ਼ਿੱਦਤ ਨਾਲ ਪਹੁੰਚਦੇ ਹਨ ਅਤੇ ਔਰਤਾਂ ਦੀ ਮੁਕੰਮਲ ਮੁਕਤੀ ਤੱਕ ਸੰਘਰਸ਼...

    Narayan Dutt
    11 Aug 2025
  • ਰਾਮ ਸਵਰਨ ਲੱਖੇਵਾਲੀ ਜਨਮ ਤੋਂ ਸਿਦਕ, ਸਬਰ ਤੇ ਸੁਹਜ ਸਲੀਕੇ ਦੀ ਗੁੜ੍ਹਤੀ ਲੈ ਮਾਪਿਆਂ ਦੇ ਵਿਹੜੇ ਪੈਰ ਪਾਉਂਦੀਆਂ। ਮਾਵਾਂ ਦੀ ਗੋਦ ਦਾ ਨਿੱਘ ਮਾਣਦੀਆਂ। ਤੋਤਲੇ ਬੋਲਾਂ ਤੇ ਨਿੱਕੇ ਕਦਮਾਂ ਨਾਲ ਸੁਫਨਿਆਂ ਦੀ ਤੰਦ ਬੁਣਦੀਆਂ। ਮਿਹਨਤ ਤੇ ਬੁਲੰਦ ਇਰਾਦਿਆਂ ਨਾਲ ਸਕੂਲ,...

    .
    10 Aug 2025
  • ਭਾਰਤ ਸਰਕਾਰ ਦੇ ਸਰਵੇਖਣ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਮੁੜ ਪਹਿਲੇ ਨੰਬਰ ਦੀ ਰਾਜ ਯੂਨੀਵਰਸਿਟੀ ਬਣ ਗਈ ਹੈ। ਮੁਲਕ ਵਿੱਚ ਕੋਈ 78 ਰਾਜ ਖੇਤੀ ਯੂਨੀਵਰਸਿਟੀਆਂ ਹਨ। ਪੀਏਯੂ ਕੇਵਲ ਮੁਲਕ ਦੀ ਹੀ ਸਭ ਤੋਂ ਵਧੀਆ ਯੂਨੀਵਰਸਿਟੀ ਨਹੀਂ ਸਗੋਂ ਇਸ ਦਾ...

    Dr. Ranjit Singh
    10 Aug 2025
  • ਸ਼ਵਿੰਦਰ ਕੌਰ ਪ੍ਰੀਤਮਾ ਦੁਮੇਲ ਨਾਲ ਮੇਰਾ ਵਾਹ ਪੰਜ ਛੇ ਸਾਲ ਪਹਿਲਾਂ ਪਿਆ ਸੀ। ਉਸ ਦੀ ਕਹਾਣੀ ‘ਬਦਲਾ’ ਪੰਜਾਬੀ ਟ੍ਰਿਬਿਊਨ ਵਿੱਚ ਛਪੀ ਸੀ। ਮੈਂ ਪੜ੍ਹ ਕੇ ਫੋਨ ਕੀਤਾ ਜਿਸ ਦੇ ਜਵਾਬ ਵਿੱਚ ਉਹ ਮੇਰੇ ਨਾਲ ਕਾਫੀ ਦੇਰ ਗੱਲਾਂ ਕਰਦੀ ਰਹੀ, ਹੱਸਦੀ...

    .
    08 Aug 2025
  • ਕਈ ਸਾਲ ਪਹਿਲਾਂ ਮਿੱਤਰ ਮੰਡਲੀ ਦੇ ਹਾਸੇ-ਠੱਠੇ ਦੌਰਾਨ ਜਗਦੀਸ਼ ਪਾਪੜਾ ਕਹਿਣ ਲੱਗਾ, “ਜੇ ਕੋਈ ਅਜਿਹਾ ਵਿਧੀ-ਵਿਧਾਨ ਹੋਵੇ ਕਿ ਮਰਿਆ ਬੰਦਾ ਕਿਤੇ ਲੁਕ-ਛਿਪ ਕੇ ਆਪਣਾ ਸ਼ਰਧਾਂਜਲੀ ਸਮਾਗਮ ਦੇਖ/ਸੁਣ ਸਕੇ ਅਤੇ ਸ਼ਰਧਾਂਜਲੀ ਭੇਟ ਕਰਨ ਵਾਲੇ ਬੁਲਾਰਿਆਂ ਦੇ ਬੋਲ ਮੁਰਦੇ ਦੇ ਕੰਨਾਂ ਵਿੱਚ...

    Ranjit Lehra
    07 Aug 2025
  • ਕੁਝ ਇਨਸਾਨ ਕਦੇ ਵੀ ਚੇਤਿਆਂ ’ਚੋਂ ਵਿਸਰਦੇ ਨਹੀਂ ਤੇ ਅਜਿਹੇ ਹੀ ਸਨ ਮਾਸਟਰ ਵੇਦ ਪ੍ਰਕਾਸ਼ ਜੀ। ਮੇਰੀ ਪਹਿਲੀ ਕੱਚੀ ਜਮਾਤ, ਤਲਾਅ ਵਾਲਾ ਸਕੂਲ ਤੇ ਸਕੂਲ ਦਾ ਉਹ ਅਧਿਆਪਕ ਜੋ ਮੇਰਾ ਪਹਿਲਾ ਅਧਿਆਪਕ ਸੀ, ਉਸਦਾ ਚਿਹਰਾ ਅੱਜ ਵੀ ਮੇਰੇ ਜ਼ਿਹਨ ’ਚ...

    Ajit Khanna
    07 Aug 2025
Advertisement