ਸਕੂਲ ’ਚ ਅੰਗਰੇਜ਼ੀ ਤੇ ਗਣਿਤ ਬਾਰੇ ਵਰਕਸ਼ਾਪ
ਵਿਦਿਆਰਥੀਆਂ ’ਚ ਹਰ ਵਿਸ਼ੇ ਬਾਰੇ ਰੌਚਿਕਤਾ ਪੈਦਾ ਕਰਨ ਦੇ ਮੰਤਵ ਨਾਲ ਦੂਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਸੁੱਖਾ ਵਿੱਚ ਵਿਦਿਅਕ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਦੌਰਾਨ ਬੱਚਿਆਂ ਨੂੰ ਅੰਗਰੇਜ਼ੀ ਅਤੇ ਗਣਿਤ ਵਿਸ਼ਿਆਂ ਦੀ ਵਰਕਸ਼ਾਪ ਲਾ ਕੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।...
Advertisement
ਵਿਦਿਆਰਥੀਆਂ ’ਚ ਹਰ ਵਿਸ਼ੇ ਬਾਰੇ ਰੌਚਿਕਤਾ ਪੈਦਾ ਕਰਨ ਦੇ ਮੰਤਵ ਨਾਲ ਦੂਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਸੁੱਖਾ ਵਿੱਚ ਵਿਦਿਅਕ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਦੌਰਾਨ ਬੱਚਿਆਂ ਨੂੰ ਅੰਗਰੇਜ਼ੀ ਅਤੇ ਗਣਿਤ ਵਿਸ਼ਿਆਂ ਦੀ ਵਰਕਸ਼ਾਪ ਲਾ ਕੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਤੀਜੀ ਤੋਂ ਪੰਜਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਅਤੇ ਛੇਵੀਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੂੰ ਗਣਿਤ ਵਿਸ਼ੇ ਦੀ ਰੌਚਿਕ ਪੜ੍ਹਾਈ ਕਰਨ ਲਈ ਨਵੇ ਢੰਗ ਤਰੀਕੇ ਦੱਸੇ ਗਏ। ਪ੍ਰਿੰਸੀਪਲ ਰਾਜਨ ਪੁਰਾਣਾ ਨੇ ਦੱਸਿਆ ਕਿ ਜਦੋਂ ਵਿਦਿਆਰਥੀਆਂ ਨੂੰ ਸਕੂਲੀ ਪੜ੍ਹਾਈ ਕਰਨ ’ਚ ਵਧੇਰੇ ਦਿਲਚਸਪੀ ਪੈਦਾ ਹੁੰਦੀ ਹੈ ਤਾਂ ਉਹ ਮਿਥੇ ਟੀਚੇ ਆਸਾਨੀ ਨਾਲ ਪੂਰੇ ਕਰ ਲੈਦੇ ਹਨ। ਉਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ।
Advertisement
Advertisement
×