ਘਰਾਂ ’ਚੋਂ ਗਹਿਣੇ ਤੇ ਨਗਦੀ ਚੋਰੀ
ਚੋਰਾਂ ਨੇ ਲੰਘੀ ਰਾਤ ਦੋ ਘਰਾਂ ਵਿੱਚੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਲਗਪਗ 60,000 ਰੁਪਏ ਦੀ ਨਗਦੀ ਚੋਰੀ ਕਰ ਲਈ। ਇਸ ਤੋਂ ਇਲਾਵਾ ਦੋ ਮੋਬਾਈਲ ਫੋਨ ਅਤੇ ਹੋਰ ਸਾਮਾਨ ਵੀ ਚੋਰੀ ਕਰ ਲੈ ਗਏ। ਦੋਵੇਂ ਪਰਿਵਾਰ ਰਾਤ ਨੂੰ ਘਰ ਵਿੱਚ ਸੁੱਤੇ...
Advertisement
ਚੋਰਾਂ ਨੇ ਲੰਘੀ ਰਾਤ ਦੋ ਘਰਾਂ ਵਿੱਚੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਲਗਪਗ 60,000 ਰੁਪਏ ਦੀ ਨਗਦੀ ਚੋਰੀ ਕਰ ਲਈ। ਇਸ ਤੋਂ ਇਲਾਵਾ ਦੋ ਮੋਬਾਈਲ ਫੋਨ ਅਤੇ ਹੋਰ ਸਾਮਾਨ ਵੀ ਚੋਰੀ ਕਰ ਲੈ ਗਏ। ਦੋਵੇਂ ਪਰਿਵਾਰ ਰਾਤ ਨੂੰ ਘਰ ਵਿੱਚ ਸੁੱਤੇ ਪਏ ਸਨ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਘਰ ਵਿੱਚ ਚੋਰੀ ਹੋਈ ਹੈ। ਜਦੋਂ ਉਹ ਸਵੇਰੇ ਉੱਠੇ ਤਾਂ ਉਨ੍ਹਾਂ ਨੇ ਸਾਮਾਨ ਖਿੱਲਰਿਆ ਹੋਇਆ ਦੇਖਿਆ।
ਇਹ ਮਾਮਲਾ ਸ਼ਮਸ਼ਾਬਾਦ ਪੱਟੀ ਇਲਾਕੇ ਦਾ ਹੈ ਅਤੇ ਦੋਵੇਂ ਘਰ ਨੇੜੇ ਹਨ। ਪਰਿਵਾਰ ਨੂੰ ਸ਼ੱਕ ਹੈ ਕਿ ਚੋਰ ਨੇ ਉਨ੍ਹਾਂ ਨੂੰ ਬੇਹੋਸ਼ ਕਰਨ ਲਈ ਕੁਝ ਦਿੱਤਾ ਹੈ। ਪਰਿਵਾਰ ਅਨੁਸਾਰ ਇਹ ਚੋਰੀ ਰਾਤ 1 ਤੋਂ 4 ਵਜੇ ਦੇ ਵਿਚਕਾਰ ਹੋਈ। ਧਰਮਬੀਰ ਨੇ ਦੱਸਿਆ ਕਿ ਉਹ ਰਾਤ 12 ਵਜੇ ਸੁੱਤਾ ਸੀ। ਜਦੋਂ ਸਵੇਰੇ ਉੱਠਿਆ ਤਾਂ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ। ਇਸੇ ਤਰ੍ਹਾਂ ਫਾਰੂਖ ਖਾਨ ਦੇ ਘਰੋਂ ਵੀ ਚੋਰ ਰਾਤ ਨੂੰ ਗਹਿਣੇ ਤੇ ਨਗਦੀ ਚੋਰੀ ਕਰ ਕੇ ਲੈ ਗਏ।
Advertisement
Advertisement
×