ਘਰ ’ਚ ਗਹਿਣੇ ਅਤੇ ਨਗਦੀ ਚੋਰੀ
ਪੱਤਰ ਪ੍ਰੇਰਕ ਤਪਾ ਮੰਡੀ, 23 ਜੂਨ ਆਜ਼ਾਦ ਨਗਰ ਦੀ ਸੰਘਣੀ ਆਬਾਦੀ ’ਚ ਅੱਜ ਦੁਪਹਿਰੇ ਚੋਰਾਂ ਨੇ ਘਰ ਦੀ ਕੰਧ ਟੱਪ ਕੇ ਲੱਖਾਂ ਰੁਪਏ ਦਾ ਸੋਨਾ ਅਤੇ ਨਗਦੀ ਚੋਰੀ ਕਰ ਲਏ। ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਬਦਰਾ ਦੇ ਬੱਚੇ ਨਾਨਕੇ ਘਰ ਗਏ...
Advertisement
ਪੱਤਰ ਪ੍ਰੇਰਕ
ਤਪਾ ਮੰਡੀ, 23 ਜੂਨ
Advertisement
ਆਜ਼ਾਦ ਨਗਰ ਦੀ ਸੰਘਣੀ ਆਬਾਦੀ ’ਚ ਅੱਜ ਦੁਪਹਿਰੇ ਚੋਰਾਂ ਨੇ ਘਰ ਦੀ ਕੰਧ ਟੱਪ ਕੇ ਲੱਖਾਂ ਰੁਪਏ ਦਾ ਸੋਨਾ ਅਤੇ ਨਗਦੀ ਚੋਰੀ ਕਰ ਲਏ। ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਬਦਰਾ ਦੇ ਬੱਚੇ ਨਾਨਕੇ ਘਰ ਗਏ ਹੋਏ ਸਨ ਤੇ ਉਹ ਦੁਕਾਨ ’ਤੇ ਗਿਆ ਹੋਇਆ ਸੀ ਜਦ ਘਰ ਆਇਆ ਤਾਂ ਦੇਖਿਆ ਕਿ ਘਰ ਦੇ ਅੰਦਰਲੇ ਗੇਟ ਦਾ ਤਾਲਾ ਤੋੜਿਆ ਪਿਆ ਸੀ ਅਤੇ ਅੰਦਰੋਂ ਬੈਡਾਂ ਅਤੇ ਅਲਮਾਰੀਆਂ ਦਾ ਸਾਮਾਨ ਖਿਲਰਿਆ ਪਿਆ ਸੀ। ਘਰ ’ਚ ਪਈਆਂ ਸੋਨੇ ਦੀਆਂ ਤਿੰਨ ਮੁੰਦਰਾਂ ਅਤੇ 20 ਹਜ਼ਾਰ ਰੁਪਏ ਨਗਦ ਗਾਇਬ ਸਨ। ਚੋਰੀ ਦੀ ਸੂਚਨਾ ਥਾਣਾ ਮੁਖੀ ਸਰੀਫ ਖਾਂ ਅਤੇ ਚੌਂਕੀ ਇੰਚਾਰਜ ਬਲਜੀਤ ਸਿੰਘ ਢਿਲੋਂ ਨੂੰ ਦਿੱਤੀ ਤਾਂ ਪੁਲੀਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਪੁਲੀਸ ਨੇ ਗਲੀ ਅੰਦਰ ਲੱਗੇ ਸੀਸੀਟੀਵੀ ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ ਹਨ। ਥਾਣਾ ਮੁਖੀ ਨੇ ਕਿਹਾ ਕਿ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
Advertisement
×